PUNJABMAILUSA.COM

ਪੇਪਰ ਦੇ ਰਹੇ ਦਸਵੀਂ ਦੇ ਵਿਦਿਆਰਥੀ ਨੂੰ ਸਿਰ ਫਿਰੇ ਵਿਆਕਤੀ ਵਲੋਂ ਬੇਰਹਿਮੀ ਨਾਲ ਕੁਟਾਪਾ

ਪੇਪਰ ਦੇ ਰਹੇ ਦਸਵੀਂ ਦੇ ਵਿਦਿਆਰਥੀ ਨੂੰ ਸਿਰ ਫਿਰੇ ਵਿਆਕਤੀ ਵਲੋਂ ਬੇਰਹਿਮੀ ਨਾਲ ਕੁਟਾਪਾ

ਪੇਪਰ ਦੇ ਰਹੇ ਦਸਵੀਂ ਦੇ ਵਿਦਿਆਰਥੀ ਨੂੰ ਸਿਰ ਫਿਰੇ ਵਿਆਕਤੀ ਵਲੋਂ ਬੇਰਹਿਮੀ ਨਾਲ ਕੁਟਾਪਾ
August 25
21:06 2016

25 SHIV KUMAR BAWA MAHILPUR 08
ਬੱਚੇ ਦੀ ਹਾਲਤ ਨਾਜ਼ੁਕ ਫਸਦਾ ਵੇਖ ਕਾਤਲਾਨਾ ਹਮਲੇ ਦਾ ਡਰਾਮਾ ਬਣਾ ਹਸਪਤਾਲ ਪਹੁੰਚਾ
ਮਾਹਿਲਪੁਰ, 25 ਅਗਸਤ (ਸ਼ਿਵ ਕੁਮਾਰ ਬਾਵਾ/ਪੰਜਾਬ ਮੇਲ) – ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬੁੱਧਵਾਰ ਨੂੰ ਪਿੰਡ ਖਾਨਪੁਰ ਦੇ ਇਕ ਵਿਆਕਤੀ ਵਲੋਂ ਆਪਣੇ ਲੜਕੇ ਦਾ ਚੋਰੀ ਖਾਣਾ ਖਾਣ ਦੇ ਗੁੱਸੇ ਵਜੋਂ ਉਸਦੇ ਹਮਜਮਾਤੀ ਲੜਕੇ ਨੂੰ ਸਕੂਲ ਅੰਦਰ ਇਕ ਅਧਿਆਪਕ ਦੇ ਸਾਹਮਣੇ ਹੀ ਐਨਾ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ ਕਿ ਲੜਕਾ ਬੇਹੋਸ਼ ਹੋ ਗਿਆ। ਗੰਭੀਰ ਹਾਲਤ ਵਿਚ ਲੜਕੇ ਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਥਾਣਾ ਚੱਬੇਵਾਲ ਅਤੇ ਮਾਹਿਲਪੁਰ ਦੀ ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਬੁੱਧਵਾਰ ਨੂੰ ਸਵੇਰੇ ਪਿੰਡ ਖਾਨਪੁਰ ਦਾ ਵਾਸੀ ਸ਼ਤੀਸ਼ ਕੁਮਾਰ ਪੁੱਤਰ ਮੌਜੀ ਰਾਮ ਐਨੇ ਗੁੱਸੇ ਨਾਲ ਸਕੂਲ ਅੰਦਰ ਦਾਖਿਲ ਹੋਇਆ ਅਤੇ ਕਮਰੇ ਅੰਦਰ ਦਸਵੀਂ ਜ਼ਮਾਤ ਦੇ ਹਿੰਦੀ ਦਾ ਪੇਪਰ ਦੇ ਰਹੇ ਲੜਕੇ ਰਾਹੁਲ (14)ਪੁੱਤਰ ਬਲਬੀਰ ਸਿੰਘ ਵਾਸੀ ਬਘੌਰਾ ਨੂੰ ਬੜੀ ਬੇਰਹਿਮੀ ਨਾਲ ਕੁਟਾਪਾ ਚਾੜ੍ਹਨ ਲੱਗ ਪਿਆ। ਉਸਨੇ ਲੜਕੇ ਦੀ ਬੁਰੀ ਤਰ੍ਹਾਂ ਪਿਟਾਈ ਕੀਤੀ ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਰਹੁਲ ਬੇਹੋਸ਼ ਹੋ ਗਿਆ। ਕੁਟਾਪਾ ਇਕ ਅਧਿਆਪਕ ਦੇ ਸਾਮ੍ਹਣੇ ਕੀਤਾ ਗਿਆ ਜਿਸਨੇ ਆਪਣਾ ਫਰਜ ਨਾ ਨਿਭਾਉਂਦੇ ਹੋਏ ਇਸ ਬਾਰੇ ਪੁਲਿਸ ਨੂੰ ਤਾਂ ਕਿਆ ਆਪਣੀ ਪ੍ਰਿੰਸੀਪਲ ਨੂੰ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ।
ਇਸ ਮਾਮਲੇ ਨੇ ਰਾਤ ਕਰੀਬ ਪੌਣੇ 10 ਵਜ਼ੇ ਉਸ ਵਕਤ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ ਜਦ ਹਸਪਤਾਲ ਵਿਚ ਜੇਰੇ ਇਲਾਜ ਰਾਹੁਲ ਅਤੇ ਉਸਦੇ ਪਰਿਵਾਰ ਨੂੰ ਥਾਣਾ ਚੱਬੇਵਾਲ ਦੀ ਪੁਲਿਸ ਇਕ ਅਕਾਲੀ ਆਗੂ ਦੇ ਕਹਿਣ ਤੇ ਲੈ ਦੇ ਕੇ ਰਾਜੀ ਨਾਮੇ ਲਈ ਦਬਾਅ ਬਣਾਉਣ ਪਹੰਚ ਗਈ ਅਤੇ ਲੜਕੇ ਦੀ ਪਿਟਾਈ ਕਰਨ ਵਾਲਾ ਵਿਆਕਤੀ ਸ਼ਤੀਸ਼ ਕੁਮਾਰ ਲਹੂ ਨਾਲ Îਭਿੱਜਾ ਹਸਪਤਾਲ ਵਿਚ ਦਾਖਿਲ ਹੋਣ ਲਈ ਪਹੰਚ ਗਿਆ ਅਤੇ ਕਹਿਣ ਲੱਗ ਪਿਆ ਕਿ ਉਸਤੇ ਰਾਹੁਲ ਅਤੇ ਉਸਦੇ 15 ਦੋਸਤਾਂ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਜਾਨਲੇਵਾ ਹਮਲਾ ਕੀਤਾ।
ਪੁਲਿਸ ਅਤੇ ਸ਼ਤੀਸ਼ ਕੁਮਾਰ ਦੀ ਧੱਕੇਸਾਹੀ ਦੇਖਦਿਆਂ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਸੰਘਾ ਮੁੱਗੋਵਾਲ ਨੇ ਪੁਲਿਸ ਅਤੇ ਸ਼ਤੀਸ਼ ਕੁਮਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਰਾਹੁਲ ਦੇ ਹੱਕ ਅਤੇ ਇਨਸਾਫ ਦੀ ਮੰਗ ਕੀਤੀ ਤਾਂ ਚੱਬੇਵਾਲ ਪੁਲਿਸ ਦੇ ਮੁਲਾਜ਼ਮ ਜੋ ਇਸ ਕੇਸ ਵਿਚ ਪੀੜਤ ਬੱਚੇ ਦੇ ਪਰਿਵਾਰ ਨੂੰ 1000 ਰੁਪਏ ਇਲਾਜ ਲਈ ਦੇ ਕੇ ਰਾਜੀਨਾਮਾ ਕਰਵਾ ਰਹੇ ਸਨ ਭੱਜ ਗਏ।
ਇਸ ਮੌਕੇ ਰਾਹੁਲ ਨੇ ਦੱਸਿਆ ਕਿ ਉਹ ਦਸਵੀਂ ਜ਼ਮਾਤ ਵਿਚ ਪੜ੍ਹਦਾ ਹੈ। ਉਸਨੇ ਆਪਣੇ ਜ਼ਮਾਤੀ ਅਸ਼ਿਸ਼ ਕੁਮਾਰ ਦੀ ਰੋਟੀ ਚੋਰੀ ਕਰਕੇ ਇਕ ਦਿਨ ਖਾ ਲਈ ਸੀ ਪ੍ਰੰਤੂ ਉਸਨੇ ਉਸ ਨਾਲ ਲੜਾਈ ਕੀਤੀ । ਉਸਨੇ ਹਰਜਾਨੇ ਵਜੋਂ ਉਸੇ ਦਿਨ ਉਸਨੂੰ ਥਾਣੇ ਮੋਹਰੇ ਰੇਹੜੀ ਵਾਲੇ ਕੋਲੋਂ ਛੋਲੇ ਭਟੂਰੇ ਲੈ ਕੇ ਖਿਲਾ ਦਿੱਤੇ ਪ੍ਰੰਤੂ ਉਸਨੇ ਫਿਰ ਵੀ ਉਸਦੀ ਸ਼ਿਕਾਇਤ ਆਪਣੇ ਮਾਤਾ ਪਿਤਾ ਕੋਲ ਕੀਤੀ ਜਿਸਦਾ ਬਦਲਾ ਲੈਣ ਲਈ ਅਸ਼ੀਸ਼ ਦੇ ਪਿਤਾ ਨੇ ਉਸਦਾ ਬੁਰੀ ਤਰ੍ਹਾਂ ਅਧਿਆਪਕ ਦੇ ਸਾਹਮਣੇ ਕੁਟਾਪਾ ਕਰਕੇ ਉਸਨੂੰ ਬੇਹੋਸ਼ ਕਰ ਦਿੱਤਾ।
ਇਸ ਸਬੰਧ ਵਿਚ ਕਾਂਗਰਸੀ ਆਗੂ ਹਰਵਿੰਦਰ ਸੰਘਾ ਨੇ ਦੱਸਿਆ ਕਿ ਸ਼ਤੀਸ ਕੁਮਾਰ ਆਪਣੇ ਆਪ ਨੂੰ ਫਸਦਾ ਦੇਖ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਮਤਲੇਸ਼ ਕੁਮਾਰ ਹਾਂਡਾ ਨੂੰ ਆਪਣੇ ਬਚਾਅ ਲਈ ਕਹਿਣ ਲੱਗ ਪਿਆ ਤਾਂ ਉਹਨਾਂ ਇਸ ਕੰਮ ਲਈ ਉਸਨੂੰ ਇਕ ਅਕਾਲੀ ਵਿਧਾਇਕ ਨੂੰ ਮਿਲਕੇ ਪੁਲਿਸ ਤੇ ਦਬਾਅ ਬਣਾਉਣ ਦੀ ਸਲਾਹ ਦੇ ਦਿੱਤੀ। ਪੁਲਿਸ ਨੇ ਸ਼ਤੀਸ ਕੁਮਾਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਕੇ ਰਾਹੁਲ ਅਤੇ ਉਸਦੇ ਪਰਿਵਾਰ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾÂੈ ਅਤੇ ਦਾਖਿਲ ਹੋ ਗਿਆ। ਸੰਘਾ ਨੇ ਦੱਸਿਆ ਕਿ ਪੁਲਿਸ , ਸਕੂਲ ਸਟਾਫ ਅਤੇ ਦੋਸ਼ੀ ਸ਼ਤੀਸ਼ ਕੁਮਾਰ ਰਾਹੁਲ ਅਤੇ ਉਸਦੇ ਪਰਿਵਾਰ ਨੂੰ ਡਰਾ ਧਮਕਾਕੇ ਰਾਜੀਨਾਮਾ ਕਰਵਾਉਣ ਲਈ ਦਬਾਅ ਪਾ ਰਹੇ ਸਨ। ਰਾਹੁਲ ਤਾਂ ਹਸਪਤਾਲ ਵਿਚ ਦਾਖਿਲ ਹੈ ਅਤੇ ਉਸਦੇ ਪਰਿਵਾਰ ਨੂੰ ਕਾਫੀ ਸਮੇਂ ਬਾਅਦ ਜਾਣੀ ਰਾਤ ਨੂੰ ਪਤਾ ਲੱਗਾ ਫਿਰ ਕਾਤਲਾਨਾ ਹਮਲਾ ਸ਼ਤੀਸ਼ ਤੇ ਕਿਸਨੇ ਕੀਤਾ। ਉਸਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਧੱਕੇਸ਼ਹੀ ਨਹੀਂ ਚੱਲਣ ਦੇਣਗੇ। ਇਸ ਸਬੰਧ ਵਿਚ ਸਕੂਲ ਸਟਾਫ ਨੇ ਦੱਸਿਆ ਕਿ ਸ਼ਤੀਸ਼ ਕੁਮਾਰ ਨੇ ਗਲਤ ਹਰਕਤ ਕੀਤੀ ਹੈ। ਜੇਕਰ ਉਸਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਪਹਿਲਾਂ ਸਟਾਫ ਜਾਂ ਪ੍ਰਿੰਸੀਪਲ ਨਾਲ ਸੰਪਰਕ ਕਰਦਾ। ਉਹਨਾਂ ਕਿਹਾ ਕਿ ਪੁਲਿਸ ਰਹੁਲ ਦੇ ਬਿਆਨਾਂ ਤੇ ਕੇਸ ਦੀ ਜਾਂਚ ਕਰ ਰਹੀ ਹੈ। ਇਸ ਵਿਚ ਸਕੂਲ ਪ੍ਰਿੰਸੀਪਲ ਅਤੇ ਸਟਾਫ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਪੀੜਤ ਬੱਚੇ ਨੂੰ ਸਕੂਲ ਸਟਾਫ ਨੇ ਹੀ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਸੀ। ਇਸ ਸਬੰਧ ਵਿਚ ਸ਼ਤੀਸ਼ ਕੁਮਾਰ ਨੇ ਦੱਸਿਆ ਕਿ ਉਸਤੇ ਕਾਤਲਾਨਾ ਹਮਲਾ ਰਹੁਲ ਦੇ ਪਰਿਵਾਰ ਦੇ 15 ਬੰਦਿਆਂ ਨੇ ਉਸਦੇ ਘਰ ਪਿੰਡ ਖਾਨਪੁਰ ਪਹੰਚਕੇ ਕੀਤਾ। ਉਸਨੇ ਸਿਰਫ ਰਾਹੁਲ ਦੇ ਇਕ ਚਪੇੜ ਮਾਰੀ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

Read Full Article
    ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

Read Full Article
    ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

Read Full Article
    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article
    ਭਾਰਤ-ਅਮਰੀਕਾ ਵਿਚਕਾਰ ਜਲਦ ਹੀ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਕਾਰ ਜਲਦ ਹੀ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ

Read Full Article