PUNJABMAILUSA.COM

‘ਪੇਅ ਸੇਫ’ ਈ ਵਾਊਚਰ ਸਬੰਧੀ ਜਾਅਲੀ ਫੋਨ ਕਾਲਾਂ ਕਰਕੇ ਹਜ਼ਾਰਾਂ ਡਾਲਰਾਂ ਤੱਕ ਕੀਤਾ ਜਾ ਰਿਹੈ ਫਰਾਡ

‘ਪੇਅ ਸੇਫ’ ਈ ਵਾਊਚਰ ਸਬੰਧੀ ਜਾਅਲੀ ਫੋਨ ਕਾਲਾਂ ਕਰਕੇ ਹਜ਼ਾਰਾਂ ਡਾਲਰਾਂ ਤੱਕ ਕੀਤਾ ਜਾ ਰਿਹੈ ਫਰਾਡ

‘ਪੇਅ ਸੇਫ’ ਈ ਵਾਊਚਰ ਸਬੰਧੀ ਜਾਅਲੀ ਫੋਨ ਕਾਲਾਂ ਕਰਕੇ ਹਜ਼ਾਰਾਂ ਡਾਲਰਾਂ ਤੱਕ ਕੀਤਾ ਜਾ ਰਿਹੈ ਫਰਾਡ
February 11
17:50 2018

ਔਕਲੈਂਡ, 11 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਮਾਡਰਨ ਯੁੱਗ ਦੇ ਵਿਚ ਕੋਈ ਕਿੱਦਾਂ ਸਮਾਟ ਹੋ ਰਿਹਾ ਹੈ ਅਤੇ ਕੋਈ ਕਿੱਦਾਂ ਪਰ ਲੁਟੇਰਿਆਂ ਨੂੰ ਨਵੀਂ ਤਕਨੀਕ ਦੀਆਂ ਬੜੀਆਂ ਮੌਜਾਂ ਲੱਗ ਰਹੀਆਂ ਹਨ ਕਿਉਂਕਿ ਉਹ ਇਸੇ ਸਮਾਟਨੈਸ ਨੂੰ ਵਰਤ ਕੇ ਦੂਰ-ਦੁਰੇਡੇ ਬੈਠੇ ਆਨ ਲਾਈਨ ਜਾਂ ਜਾਅਲੀ ਫੋਨ ਕਾਲਾਂ ਕਰਕੇ ਲੱਖਾਂ ਡਾਲਰ ਉਂਗਲੀਆਂ ਦੇ ਪੋਟਿਆਂ ਨਾਲ ਹੀ ਕਮਾ ਰਹੇ ਹਨ।
ਅੱਜਕੱਲ ਨਿਊਜ਼ੀਲੈਂਡ ਦੇ ਛੋਟੇ ਦੁਕਾਨਦਾਰਾਂ ਨੂੰ ਇਕ ਹੋਰ ਅਜਿਹੇ ਧੋਖੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਹਰ ਰਿਟੇਲ ਸ਼ਾਪ ਜਾਂ ਕਾਰਨਰ ਡੇਅਰੀ-ਸ਼ਾਪ ਉਤੇ ਈ-ਪੇਅ ਮਸ਼ੀਨ ਰੱਖੀ ਹੁੰਦੀ ਹੈ ਜਿਸ ਵਿਚੋਂ ਫੋਨ ਕਾਰਡਾਂ ਦੇ ਵਾਊਚਰ, ਟਾਪਅੱਪ, ਪ੍ਰੀਪੇਅ ਬਿਜਲੀ ਲਈ ਗਲੋ-ਬੱਗ ਅਤੇ ਕ੍ਰੈਡਿਟ ਕਾਰਡ ਵਾਂਗ ਵਰਤਣ ਲਈ ‘ਪੇਅਸੇਫ’ ਵਰਗੇ ਵਾਊਚਰ ਕੱਢੇ ਜਾਂਦੇ ਹਨ। ਪੇਅਸੇਫ ਵਾਲੇ ਵਾਊਚਰ ਇਕ ਤਰ੍ਹਾਂ ਨਾਲ ਕ੍ਰੈਡਿਟ ਕਾਰਡ ਵਾਂਗ ਹੁੰਦੇ ਹਨ ਜਿਨ੍ਹਾਂ ਦੇ ਵਿਚ ਆਪਣੀ ਮਰਜ਼ੀ ਅਨੁਸਾਰ 10, 20, 50, 100 ਅਤੇ 200 ਡਾਲਰ ਦੇ ਪ੍ਰੀਨਿਰਧਾਰਤ ਰਕਮ ਪਵਾਈ ਜਾ ਸਕਦੀ ਹੈ। ਇਨ੍ਹਾਂ ਦੇ ਵਰਤਣ ਵਾਸਤੇ ਇਕ ਪਿਨ ਨੰਬਰ ਛਪ ਕੇ ਆਉਂਦਾ ਹੈ।
ਧੋਖੇਬਾਜ਼ ਕੀ ਕਰਦੇ ਹਨ? ਇਹ ਧੋਖੇਬਾਜ ਜਾਅਲੀ ਫੋਨ ਕਾਲ ਕਰਕੇ ਇਹ ਕਹਿੰਦੇ ਹਨ ਕਿ ਅਸੀਂ ਪੇਅਸੇਫ ਕੰਪਨੀ ਤੋਂ ਬੋਲ ਰਹੇ ਹਾਂ, ਤੁਸੀਂ ਈ-ਪੇਅ ਮਸ਼ੀਨ ‘ਤੇ ਚੈਕ ਕਰੋ ਕਿ 100 ਅਤੇ 200 ਡਾਲਰ ਵਾਊਚਰ ਕੱਢਣ ਵਾਲੀ ਆਪਸ਼ਨ ਆ ਰਹੀ ਹੈ? ਕਿਉਂਕਿ ਉਹ ਅਸੀਂ ਬੰਦ ਕਰ ਰਹੇ ਹਾਂ। ਜਦੋਂ ਦੁਕਾਨਦਾਰ ਚੈਕ ਕਰਦਾ ਹੈ ਤਾਂ ਉਹ ਆਪਸ਼ਨ ਆ ਰਹੀ ਹੁੰਦੀ ਹੈ ਕਿਉਂਕਿ ਅਸਲੀ ਕੰਪਨੀ ਨੇ ਤਾਂ ਬੰਦ ਕੀਤੀ ਹੀ ਨਹੀਂ ਹੁੰਦੀ। ਫਿਰ ਇਹ ਧੋਖੇਬਾਜ ਇਹ ਕਹਿੰਦੇ ਹਨ ਬਟਨ ਦੱਬ ਕੇ ਵੇਖੋ ਕਿ ਵਾਊਚਰ ਪ੍ਰਿੰਟ ਹੁੰਦਾ ਹੈ? ਜਦੋਂ ਬਟਨ ਦੱਬਿਆ ਜਾਂਦਾ ਹੈ ਤਾਂ ਉਹ ਪ੍ਰਿੰਟ ਹੋ ਜਾਂਦਾ ਹੈ। ਫਿਰ ਉਹ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਅਸੀਂ ਇਹ ਵਾਊਚਰ ਕੈਂਸਲ ਕਰ ਦੇਵਾਂਗੇ ਤੁਸੀਂ ਵਾਊਚਰ ਦਾ ਪਿਨ ਨੰਬਰ ਦੱਸ ਦੇਵੋ। ਬਹੁਤ ਸਾਰੇ ਦੁਕਾਨਦਾਰ ਕੰਪਨੀ ਤੋਂ ਆਇਆ ਫੋਨ ਸਮਝ ਕੇ ਉਹ ਵਾਊਚਰ ਨੰਬਰ ਫੋਨ ਉਤੇ ਹੀ ਦੱਸ ਦਿੰਦੇ ਹਨ ਅਤੇ ਉਹ ਧੋਖੇਬਾਜ਼ ਇਸ ਨੰਬਰ ਦੀ ਵਰਤੋਂ ਕਰਕੇ ਵਾਊਚਰ ਝੱਟ ਖਾਲੀ ਕਰ ਦਿੰਦੇ ਹਨ। ਜਦੋਂ ਸ਼ਾਮ ਨੂੰ ਪੈਸਿਆਂ ਦੇ ਹਿਸਾਬ-ਕਿਤਾਬ ਜਿਸ ਨੂੰ ਐਂਡ ਆਫ ਸ਼ਿਫਟ ਵੀ ਕਹਿੰਦੇ ਹਨ ਦੇ ਵਿਚ ਫਰਕ ਆਉਂਦਾ ਹੈ ਅਤੇ ਕੰਪਨੀ ਕੋਲੋਂ ਇਸ ਬਾਰੇ ਪੁਛਿਆ ਜਾਂਦਾ ਹੈ ਤਾਂ ਉਸ ਵੇਲੇ ਪਤਾ ਲਗਦਾ ਹੈ ਕਿ ਇਹ ਤਾਂ ਧੋਖਾ ਸੀ। ਆਨਾਕਾਨੀ ਕਰਨ ਜਾਂ ਜਿਆਦਾ ਸਵਾਲ-ਜਵਾਬ ਕਰਨ ਉਤੇ ਇਹ ਲੁਟੇਰੇ ਫਿਰ ਇੰਗਲਿਸ਼ ਦੇ ਵਿਚ ਗਾਲਾਂ ਕੱਢਣ ਤੱਕ ਜਾਂਦੇ ਹਨ। ਸੋ ਸਾਰੇ ਦੁਕਾਨਦਾਰਾਂ ਨੂੰ ਹੈ ਕਿ ਅਜਿਹੇ ਧੋਖੇਬਾਜਾਂ ਤੋਂ ਬਚਿਆ ਜਾਵੇ ਅਤੇ ਕਦੇ ਵੀ ਈ-ਪੇਅ ਤੋਂ ਨਿਕਲੇ ਕਿਸੇ ਵੀ ਵਾਊਚਰ ਦਾ ਪਿਨ ਨੰਬਰ ਕਿਸੀ ਨੂੰ ਨਾ ਦੱਸਿਆ ਜਾਵੇ। ਅਜਿਹੀ ਘਟਨਾ ਕਈਆਂ ਨਾਲ ਹੋ ਚੁੱਕੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article