PUNJABMAILUSA.COM

ਪੂਲ ਏ ਦਾ ਨਿਬੇੜਾ – ਅਰਜਨਟੀਨਾ ਕੁਆਟਰਫਾਈਨਲ ‘ਚ, ਫਰਾਂਸ ਤੇ ਨਿਊਜ਼ੀਲੈਂਡ ਕਰਾਸਓਵਰ ਲਈ ਕੁਆਲੀਫਾਈ, ਸਪੇਨ ਬਾਹਰ

ਪੂਲ ਏ ਦਾ ਨਿਬੇੜਾ – ਅਰਜਨਟੀਨਾ ਕੁਆਟਰਫਾਈਨਲ ‘ਚ, ਫਰਾਂਸ ਤੇ ਨਿਊਜ਼ੀਲੈਂਡ ਕਰਾਸਓਵਰ ਲਈ ਕੁਆਲੀਫਾਈ, ਸਪੇਨ ਬਾਹਰ

ਪੂਲ ਏ ਦਾ ਨਿਬੇੜਾ – ਅਰਜਨਟੀਨਾ ਕੁਆਟਰਫਾਈਨਲ ‘ਚ, ਫਰਾਂਸ ਤੇ ਨਿਊਜ਼ੀਲੈਂਡ ਕਰਾਸਓਵਰ ਲਈ ਕੁਆਲੀਫਾਈ, ਸਪੇਨ ਬਾਹਰ
December 06
17:34 2018

ਫਰਾਂਸ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਗੋਲਾਂ ਨਾਲ ਮਧੋਲਿਆ, ਸਪੇਨ ਤੇ ਨਿਊਜ਼ੀਲੈਨਡ 2-2 ‘ਤੇ ਬਰਾਬਰ

ਜਗਰੂਪ ਸਿੰਘ ਜਰਖੜ, 9814300722
ਵਿਸ਼ਵ ਕੱਪ ਹਾਕੀ ਦੇ ਨੌਵੇਂ ਦਿਨ ਪੂਲ ਏ ਦੇ ਲੀਗ ਦੌਰ ਦੇ ਆਖਰੀ ਮੈਚਾਂ ‘ਚ ਜਿਥੇ ਅੱਜ 28 ਸਾਲਾਂ ਬਾਅਦ ਖੇਡ ਰਹੀ ਫਰਾਂਸ ਦੀ ਟੀਮ ਨੇ ਓਲੰਪਿਕ ਚੈਂਪੀਅਨ ਨੂੰ 5-3 ਨਾਲ ਹਰਾ ਕੇ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਉਥੇ ਹੀ ਨਿਊਜ਼ੀਲੈਂਡ ਨੇ ਸਪੇਨ ਨੂੰ 2-2 ਗੋਲਾਂ ਦੀ ਬਰਾਬਰੀ ‘ਤੇ ਰੋਕ ਕੇ ਸਪੇਨ ਨੂੰ ਟੂਰਨਾਮੈਂਟ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਪੂਲ ਏ ਦੀ ਅੰਤਿਮ ਸਥਿਤੀ ‘ਚ ਅਰਜਨਟੀਨਾ 6 ਅੰਕਾਂ ਨਾਲ ਮੋਹਰੀ ਰਿਹਾ। ਅਰਜਨਟੀਨਾ ਨੇ 2 ਜਿੱਤਾਂ ਤੇ ਇੱਕ ਹਾਰ ਨਾਲ ਆਖਰੀ ਅੱਠਾਂ ‘ਚ ਆਪਣੀ ਜਿੱਤ ਪੱਕੀ ਕੀਤੀ। ਜਦਕਿ ਫਰਾਂਸ ਤੇ ਨਿਊਜ਼ੀਲੈਂਡ ਪੂਲ ਏ ‘ਚ 4-4 ਅੰਕਾਂ ਨਾਲ ਕ੍ਰਮਵਾਰ ਦੂਜੇ ਤੇ ਤੀਸਰੇ ਸਥਾਨ ‘ਤੇ ਰਹੇ। ਸਪੇਨ ਦੀ ਟੀਮ ਨੂੰ ਸਿਰਫ਼ 2 ਅੰਕ ਹੀ ਨਸੀਬ ਹੋੇ ਜਿਸ ਕਰਕੇ ਵਿਸ਼ਵ ਕੱਪ ਜਿੱਤਣ ਦਾ ਸਪੇਨ ਦਾ ਸੁਪਨਾ ਚਕਨਾਚੂਰ ਹੋ ਗਿਆ।
ਅੱਜ ਖੇਡਿਆ ਗਿਆ ਪਹਿਲਾ ਮੁਕਾਬਲਾ ਸਪੇਨ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ 2-2 ਗੋਲਾਂ ‘ਤੇ ਬਰਾਬਰ ਰਿਹਾ। ਪਹਿਲੇ ਅੱਧ ਤੱਕ ਸਪੇਨ 2-0 ਗੋਲਾਂ ਨਾਲ ਅੱਗੇ ਚੱਲ ਰਿਹਾ ਸੀ। ਪਰ ਉਸ ਵਕਤ ਇਹ ਲੱਗ ਰਿਹਾ ਸੀ ਕਿ ਸਪੇਨ ਸੌਖਾ ਹੀ ਜੇਤੂ ਮੁਕਾਮ ਹਾਸਲ ਕਰਕੇ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਪਹੁੰਚ ਜਾਵੇਗਾ। ਪਰ ਕੀਵੀਆਂ ਨੇ ਆਖਰੀ ਕੁਆਟਰ ‘ਚ ਆਪਣੀ ਪੂਰੀ ਤਾਕਤ ਝੋਕ ਕੇ ਨਾ ਸਿਰਫ ਮੈਚ ‘ਚ 2-2 ਦੀ ਬਰਾਬਰੀ ਕਾਇਮ ਕੀਤੀ ਸਗੋਂ ਅਗਲੇ ਗੇੜ ਵਿਚ ਵੀ ਆਪਣਾ ਦਾਖਲਾ ਨਿਸਚਿਤ ਕਰ ਲਿਆ।
ਅੱਜ ਦੇ ਦੂਜੇ ਮੈਚ ‘ਚ ਫਰਾਂਸ ਨੇ ਅਰਜਨਟੀਨਾ ਨੂੰ ਮਧੋਲ ਕੇ ਰੱਖ ਦਿੱਤਾ। ਫਰਾਂਸ ਅਰਜਨਟੀਨਾ ਤੋਂ 5-2 ਨਾਲ ਜੇਤੂ ਰਹੀ। ਅੱਧੇ ਸਮੇਂ ਤੱਕ ਫਰਾਂਸ 4-1 ਨਾਲ ਅੱਗੇ ਸੀ। ਮੈਚ ਦਾ ਪਹਿਲਾ ਕੁਆਟਰ ਗੋਲ ਰਹਿਤ ਬਰਾਬਰੀ ‘ਤੇ ਚੱਲ ਰਿਹਾ ਸੀ। ਦੂਸਰੇ ਕੁਆਟਰ ‘ਚ ਫਰਾਂਸ ਨੇ ਉਪਰੋਥਲੀ 3 ਗੋਲ ਕਰਕੇ ਅਰਜਨਟੀਨਾ ਦੇ ਖੇਮੇ ‘ਚ ਖਲਬਲੀ ਮਚਾ ਦਿੱਤੀ। 28ਵੇਂ ਮਿੰਟ ‘ਚ ਭਾਵੇਂ ਅਰਜਨਟੀਨਾ ਦੇ ਖਿਡਾਰੀ 1 ਗੋਲ ਲਾਹੁਣ ‘ਚ ਕਾਮਯਾਬ ਰਹੇ, ਪਰ ਅਗਲੇ ਪਲ ਹੀ ਫਰਾਂਸ ਨੇ ਬਹੁਤ ਹੀ ਕਲਾਸੀਕਲ ਗੋਲ ਕਰਕੇ ਸਕੋਰ 4-1 ਕਰ ਦਿੱਤਾ। ਤੀਸਰੇ ਕੁਆਟਰ ਵਿਚ ਦੋਵੇਂ ਟੀਮਾਂ ਥੋੜ੍ਹਾ ਜਿਹਾ ਢਿੱਲੀਆਂ ਰਹੀਆਂ। ਉਸ ਤੋਂ ਬਾਅਦ ਅਰਜਨਟੀਨਾ ਨੇ ਮੈਚ ‘ਚ ਬਰਾਬਰੀ ‘ਤੇ ਆਉਣ ਲਈ ਆਪਣਾ ਪੂਰਾ ਪਸੀਨਾ ਵਹਾਇਆ। ਭਾਵੇਂ ਅਰਜਨਟੀਨਾ ਦੇ ਪੈਨਾਲਟੀ ਕਾਰਨਰ ਮਾਹਿਰ ਗਜੈਲੋ ਨੇ ਪਨਲਟੀ ਕਾਰਨ ਜ਼ਰੀਏ 2 ਗੋਲ ਕਰਕੇ ਅਤੇ ਸਕੋਰ 5-3 ਨਾਲ ਬਰਾਬਰੀ ‘ਤੇ ਆਉਣ ਦੀਆਂ ਸੰਭਾਵਨਾਵਾਂ ਕਾਇਮ ਕੀਤੀਆਂ। ਪਰ ਆਖ਼ਰੀ ਪਲਾਂ ‘ਚ ਫਰਾਂਸ ਦੇ ਹੁਗ ਗਿਨਸਟਿਟ ਨੇ ਖੂਬਸੂਰਤ ਗੋਲ ਕਰਕੇ ਫਰਾਂਸ ਨੂੰ 5-3 ਦੀ ਬੜ੍ਹਤ ਦਵਾ ਦਿੱਤੀ ਜੋ ਅੰਤ ਤੱਕ ਕਾਇਮ ਰਹੀ। ਮੈਚ ਦੇ ਆਖ਼ਰੀ ਪਲਾਂ ‘ਚ ਓਲੰਪੀਅਨ ਚੈਨਪੀਅਨ ਅਰਜਨਟੀਨਾ ਨੂੰ ਪਨਲਟੀ ਕਾਰਨਰ ਮਿਲਿਆ, ਉਹ ਵੀ ਵਿਅਰਥ ਗਿਆ। ਫਰਾਂਸ ਦਾ ਹੁਗ ਗਿਨਸਟਿਟ ਮੈਨ ਆਫ ਦਾ ਮੈਚ ਬਣਿਆ। ਫਰਾਂਸ ਦੀ ਇਹ ਜਿੱਤ ਇੱਕ ਅਸਮਾਨ ਤੋਂ ਤਾਰਾ ਤੋੜਨ ਵਾਲੇ ਕ੍ਰਿਸ਼ਮੇ ਵਰਗੀ ਹੈ, ਜਿਸ ਨੇ ਕਈ ਹਾਕੀ ਪੰਡਤਾਂ ਦੀਆਂ ਕਿਆਸਰਾਈਆਂ ਵੀ ਫੇਲ੍ਹ ਕਰ ਦਿੱਤੀਆਂ। ਫਰਾਂਸ ਦੀ ਇਸ ਜਿੱਤ ਦਾ ਖਾਮਿਆਜਾ ਸਪੇਨ ਨੂੰ ਟੂਰਨਾਮੈਂਟ ‘ਚੋਂ ਬਾਹਰ ਹੋਣ ਦਾ ਭੁਗਤਣਾ ਪਿਆ।
ਅੱਜ ਦੇ ਮੈਚਾਂ ਦੌਰਾਨ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਵਿਸ਼ਵ ਕੱਪ ਦੇਖਣ ਲਈ ਉਚੇਚੇ ਤੌਰ ‘ਤੇ ਪਰਿਵਾਰ ਸਮੇਤ ਪੁੱਜੇ ਹੋਏ ਸਨ। ਭਲਕੇ ਪੂਲ ਬੀ ਦੇ ਲੀਗ ਦੇ ਆਖਰੀ ਗੇੜ ਦੇ ਦੋ ਮੈਚ ਖੇਡੇ ਜਾਣਗੇ। ਜਿੰਨ੍ਹਾਂ ‘ਚ ਸ਼ਾਮ 5 ਵਜੇ ਇੰਗਲੈਂਡ ਬਨਾਮ ਆਇਰਲੈਂਡ ਅਤੇ ਸ਼ਾਮ 7 ਵਜੇ ਚੀਨ ਬਨਾਮ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਹੋਵੇਗਾ। ਸਟਾਰ ਸਪੋਰਟਸ-1 ਟੀਵੀ ਚੈਨਲ ਤੋਂ ਇਹਨਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article