ਪੂਰਬੀ ਐਰੀਜ਼ੋਨਾ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ ਸੈਂਕੜੇ ਲੋਕ ਘਰ ਛੱਡਣ ਲਈ ਮਜਬੂਰ

194
Share

ਵਾਸ਼ਿੰਗਟਨ, 9 ਜੂਨ (ਪੰਜਾਬ ਮੇਲ)- ਅਮਰੀਕਾ ’ਚ ਪੂਰਬੀ ਏਰੀਜ਼ੋਨਾ ਦੇ ਜੰਗਲਾਂ ਵਿਚ ਦੋ ਥਾਵਾਂ ’ਤੇ ਲੱਗੀ ਭਿਆਨਕ ਅੱਗ ਨੇ ਸੋਮਵਾਰ ਤੱਕ ਕਰੀਬ¿; 1 ਲੱਖ ਏਕੜ ਇਲਾਕੇ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਇੰਸੀਵੇਬ ਫੌਰੈਸਟਰੀ ਸੂਚਨਾ ਪ੍ਰਣਾਲੀ ਮੁਤਾਬਕ ਸੋਮਵਾਰ ਸਵੇਰੇ ਪਿਨਾਲ ਕਾਊਂਟੀ ਵਿਚ ਟੇਲੀਗ੍ਰਾਫ ਫਾਇਰ ਨੇ ਸ਼ੁੱਕਰਵਾਰ ਦੁਪਹਿਰ ਦੇ ਬਾਅਦ ਤੋਂ ਲੱਗਭਗ 56,626 ਏਕੜ (229.2 ਵਰਗ ਕਿਲੋਮੀਟਰ) ਜ਼ਮੀਨ ਵਿਚ ਲੱਗੇ ਜੰਗਲਾਂ ਨੂੰ ਨਸ਼ਟ ਕਰ ਦਿੱਤਾ ਸੀ ਅਤੇ 250 ਵਿਅਕਤੀਆਂ ਵਾਲੇ ਭਾਈਚਾਰੇ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ, ਜੋ ਘਟਨਾਸਥਾਨ ਤੋਂ 1.6 ਕਿਲੋਮੀਟਰ ’ਚ ਸਥਿਤ ਸਨ। ਇਨ੍ਹਾਂ ਨੂੰ ਐਤਵਾਰ ਨੂੰ ਖਾਲੀ ਕਰਵਾਇਆ ਜਾਣਾ ਸੀ।¿;
ਅਥਾਰਿਟੀ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ’ਤੇ ਚਿਤਾਵਨੀ ਦਿੱਤੀ ਕਿ ਜੇਕਰ ਤੁਸੀਂ ਇਸ ਹਫ਼ਤੇ ਨੂੰ ਅਣਡਿੱਠਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਮਝਣਾ ਹੋਵੇਗਾ ਕਿ ਐਮਰਜੈਂਸੀ ਸੇਵਾਵਾਂ ਅੱਗੇ ਤੁਹਾਡੀ ਮਦਦ ਕਰਨ ’ਚ ਸਮਰੱਥ ਨਹੀਂ ਸਕਦੀਆਂ ਹਨ। ਨੇੜੇ ਸਥਿਤ ਕਰੀਬ 3000 ਲੋਕਾਂ ਦੀ ਆਬਾਦੀ ਵਾਲੇ ਸੁਪੀਰੀਅਰ ਸ਼ਹਿਰ ਦੇ ਵਸਨੀਕਾਂ ਨੂੰ ਸੋਮਵਾਰ ਸਵੇਰੇ ਅੱਗ ਲੱਗਣ ਕਾਰਨ ‘ਸੈਟ -ਬੀ ਐਲਰਟ’ ਸਥਿਤੀ ਵਿਚ ਰੱਖੇ ਜਾਣ ਮਗਰੋਂ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹੁਣ ਤੱਕ ਅੱਗ ਲੱਗਣ ਦੀ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

Share