PUNJABMAILUSA.COM

ਪੂਨਮ ਲਿੱਟ ਕੇਸ – ਨਣਦ ਹੀ ਨਿਕਲੀ ਕਾਤਲ

ਪੂਨਮ ਲਿੱਟ ਕੇਸ – ਨਣਦ ਹੀ ਨਿਕਲੀ ਕਾਤਲ

ਪੂਨਮ ਲਿੱਟ ਕੇਸ – ਨਣਦ ਹੀ ਨਿਕਲੀ ਕਾਤਲ
May 01
19:41 2016

poonam
ਟੋਰਾਂਟੋ, 1 ਮਈ, (ਪੰਜਾਬ ਮੇਲ)- ਛੇ ਕੁ ਸਾਲ ਪਹਿਲਾਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਈ ਬਰੈਂਪਟਨ ਸ਼ਹਿਰ ਦੀ ਪੂਨਮ ਲਿੱਟ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਅਦਾਲਤ ਨੇ ਮਨਦੀਪ ਕੌਰ ਪੂਨੀਆ (39) ਨੂੰ ਆਪਣੀ ਭਾਬੀ ਪੂਨਮ ਲਿੱਟ (27) ਦੀ ਕਾਤਲ ਠਹਿਰਾਇਆ ਹੈ ਪਰ ਉਸ ਨੂੰ ਦੂਜੇ ਦਰਜੇ (ਇਰਾਦਾ ਕਤਲ) ਦੇ ਦੋਸ਼ ਤੋਂ ਰਾਹਤ ਦੇ ਦਿੱਤੀ। ਮਨਦੀਪ ਦੇ ਪਤੀ ਸਿਕੰਦਰ ਪੂਨੀਆ ਨੂੰ ਵੀ ਇਸ ਕਤਲ ਵਿੱਚ ਭਾਗੀਦਾਰੀ ਦਾ ਦੋਸ਼ੀ ਮੰਨਿਆ ਗਿਆ ਹੈ। ਇਹ ਮਾਮਲਾ ਫਰਵਰੀ 2009 ਦਾ ਹੈ। ਉਸ ਸਮੇਂ ਪਰਿਵਾਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਪੂਨਮ ਘਰੋਂ ਕੰਮ ਲਈ ਨਿਕਲੀ ਪਰ ਘਰ ਨਹੀਂ ਪਰਤੀ। ਪੁਲੀਸ ਨੂੰ ਕੋਈ ਸੁਰਾਗ ਨਾ ਮਿਲਿਆ ਪਰ ਜਾਂਚ ਚੱਲਦੀ ਰਹੀ। ਆਖਰ ਤਿੰਨ ਸਾਲ ਬਾਅਦ ਪੂਨਮ ਦਾ ਪਿੰਜਰ ਬਰੈਂਪਟਨ ਲਾਗੇ ਕੈਲੇਡਨ ਸ਼ਹਿਰ ਦੇ ਜੰਗਲੀ ਇਲਾਕੇ ਵਿੱਚੋਂ ਬਰਾਮਦ ਕਰ ਲਿਆ ਗਿਆ। ਮਨਜਿੰਦਰ ਤੇ ਪੂਨਮ ਨੇ ਕੈਨੇਡਾ ਵਿੱਚ 2005 ਵਿੱਚ ਪ੍ਰੇਮ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੀ 10 ਸਾਲ ਦੀ ਬੱਚੀ ਹੈ। ਕਤਲ ਵੇਲੇ ਪੂਨਮ ਦੁਬਾਰਾ ਗਰਭਵਤੀ ਸੀ। ਇਸ ਕੇਸ ਵਿੱਚ ਪੁਲੀਸ ਨੇ ਪੁੱਛ-ਪੜਤਾਲ ਬਾਅਦ ਪੂਨਮ ਦੇ ਸਹੁਰੇ ਕੁਲਵੰਤ, ਨਣਦ ਮਨਦੀਪ ਅਤੇ ਉਸ ਦੇ ਪਤੀ ਸਿਕੰਦਰ ਪੂਨੀਆ ਖ਼ਿਲਾਫ਼ ਪਰਚੇ ਦਰਜ ਕਰ ਲਏ ਸਨ। ਇਸ ਘਟਨਾ ਸਮੇਂ ਪੂਨਮ ਦਾ ਪਤੀ ਮਨਜਿੰਦਰ ਅਤੇ ਸੱਸ ਸੁਪਿੰਦਰ ਪੰਜਾਬ ਕਿਸੇ ਵਿਆਹ ’ਤੇ ਗਏ ਹੋਏ ਸਨ। ਕੇਸ ਦੌਰਾਨ ਪੂਨਮ ਦੇ ਸਹੁਰੇ ਕੁਲਵੰਤ (67) ਨੇ ਕਈ ਬਿਆਨ ਬਦਲੇ ਪਹਿਲਾਂ ਉਸ ਨੇ ਪੁਲੀਸ ਨੂੰ ਦੱਸਿਆ ਕਿ ਮਨਦੀਪ ਨੇ ਆਪਸੀ ਲੜਾਈ ਦੌਰਾਨ ਪੂਨਮ ਨੂੰ ਚਾਕੂ ਨਾਲ ਮਾਰਿਆ ਅਤੇ ਬਾਅਦ ਵਿੱਚ ਉਸ ਨੇ ਸਿਕੰਦਰ ਨਾਲ ਮਿਲ ਕੇ ਲਾਸ਼ ਟਿਕਾਣੇ ਲਾਈ ਪਰ ਬਾਅਦ ਵਿੱਚ ਮੁੱਕਰ ਗਿਆ। 2012 ਵਿੱਚ ਕੁਲਵੰਤ ਨੇ ਪੁਲੀਸ ਨੂੰ ਇਹ ਵੀ ਬਿਆਨ ਦਿੱਤਾ ਕਿ ਉਸ ਦੀ ਧੀ ਮਨਦੀਪ ਤੇ ਉਸ ਦੇ ਜਵਾਈ ਸਿਕੰਦਰ ਨੇ ਇਹ ‘ਇਲਜ਼ਾਮ’ ਆਪਣੇ ਸਿਰ ਲੈਣ ਲਈ 30 ਹਜ਼ਾਰ ਡਾਲਰਾਂ ਦੀ ਪੇਸ਼ਕਸ਼ ਕੀਤੀ ਸੀ। ਵਕੀਲਾਂ ਨੂੰ ਤਾਂ ਪੂਨਮ ਦੇ ਸਹੁਰੇ ’ਤੇ ਵੀ ਸ਼ੱਕ ਰਿਹਾ।
ਵਕੀਲਾਂ ਮੁਤਾਬਕ ਕੁਲਵੰਤ ਅਤੇ ਮਨਦੀਪ ਨੇ ਸਭ ਕਹਾਣੀਆਂ ਬਣਾਈਆਂ ਸਨ। ਅਸਲ ਵਿੱਚ 5 ਫਰਵਰੀ ਦੀ ਸਵੇਰ ਪੂਨਮ ਘਰੋਂ ਕੰਮ ’ਤੇ ਨਿਕਲੀ ਹੀ ਨਹੀਂ। ਉਸ ਦਾ ਕਤਲ ਰਾਤ ਨੂੰ ਹੀ ਹੋ ਗਿਆ ਸੀ। 2012 ਵਿੱਚ ਮਨਦੀਪ ’ਤੇ ਦੂਜੇ ਦਰਜੇ ਦੇ ਕਤਲ ਦੇ ਕੇਸ ਪਾਏ ਗਏ ਸਨ ਅਤੇ ਉਸ ਦੇ ਪਿਤਾ ਕੁਲਵੰਤ ਲਿੱਟ ’ਤੇ ਮਿਲੀਭੁਗਤ ਲਈ ਵੱਖਰਾ ਕੇਸ ਚੱਲ ਰਿਹਾ ਹੈ। ਮਨਦੀਪ ਪੂਨੀਆ ਨੂੰ 27 ਮਈ ਨੂੰ ਸਜ਼ਾ ਸੁਣਾਈ ਜਾਣੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article