PUNJABMAILUSA.COM

ਪੂਨਮ ਲਿੱਟ ਕਤਲ ਕੇਸ – ਮ੍ਰਿਤਕਾ ਦਾ ਸਹੁਰਾ ਕੁਲਵੰਤ ਲਿੱਟ ਆਪਣੇ ਬਿਆਨਾਂ ਤੋਂ ਮੁਕਰਿਆ

ਪੂਨਮ ਲਿੱਟ ਕਤਲ ਕੇਸ – ਮ੍ਰਿਤਕਾ ਦਾ ਸਹੁਰਾ ਕੁਲਵੰਤ ਲਿੱਟ ਆਪਣੇ ਬਿਆਨਾਂ ਤੋਂ ਮੁਕਰਿਆ

ਪੂਨਮ ਲਿੱਟ ਕਤਲ ਕੇਸ – ਮ੍ਰਿਤਕਾ ਦਾ ਸਹੁਰਾ ਕੁਲਵੰਤ ਲਿੱਟ ਆਪਣੇ ਬਿਆਨਾਂ ਤੋਂ ਮੁਕਰਿਆ
February 28
07:16 2016

3
ਟੋਰਾਂਟੋ, 27 ਫਰਵਰੀ (ਪੰਜਾਬ ਮੇਲ) – ਸੱਤ ਸਾਲ ਪਹਿਲਾਂ ਭੇਤਭਰੀ ਹਾਲਤ ’ਚ ਗੁੰਮੀ ਅਤੇ ਕਤਲ ਹੋਈ ਪੂਨਮ ਲਿੱਟ ਬਾਰੇ ਚੱਲ ਰਿਹਾ ਕੇਸ ਉਸ ਵੇਲੇ ਨਵਾਂ ਮੋਡ਼ ਲੈ ਗਿਆ, ਜਦ ਮ੍ਰਿਤਕਾ ਦਾ ਸਹੁਰਾ ਕੁਲਵੰਤ ਲਿੱਟ ਆਪਣੇ ਬਿਆਨਾਂ ਤੋਂ ਮੁੱਕਰ ਗਿਆ। 67 ਸਾਲਾ ਕੁਲਵੰਤ ਇਸ ਕਤਲ ’ਚ ਭਾਗੀਦਾਰੀ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। 5 ਫਰਵਰੀ 2005 ਨੂੰ ਪੂਨਮ ਆਪਣੇ ਘਰੋਂ ਕੰਮ ਨੂੰ ਨਿਕਲੀ ਪਰ ਰਾਹ ਵਿੱਚ ਹੀ ਰਹਿ ਗਈ। ਸਾਲ 2012 ’ਚ ੳੁਸ ਦੀ ਗਲੀ ਸਡ਼ੀ ਲਾਸ਼ ਬਰੈਂਪਟਨ ਲਾਗੇ ਕੈਲੇਡਨ ਸ਼ਹਿਰ ਦੇ ਜੰਗਲੀ ਇਲਾਕੇ ’ਚੋਂ ਮਿਲੀ। ਮਨਜਿੰਦਰ ਤੇ ਪੂਨਮ ਨੇ ਕੈਨੇਡਾ ’ਚ 2005 ਦੌਰਾਨ ਪ੍ਰੇਮ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੀ 10 ਸਾਲ ਦੀ ਬੱਚੀ ਹੈ। ਕਤਲ ਵੇਲੇ ਪੂਨਮ ਗਰਭਵਤੀ ਸੀ।
ਇਸ ਕੇਸ ’ਚ ਪੁਲੀਸ ਨੇ ਪੁੱਛ ਪਡ਼ਤਾਲ ਬਾਅਦ ਮ੍ਰਿਤਕਾ ਦੇ ਸਹੁਰੇ ਕੁਲਵੰਤ, ਨਨਾਣ ਮਨਦੀਪ ਅਤੇ ਉਸਦੇ ਪਤੀ ਸਿਕੰਦਰ ਪੂਨੀਆ ’ਤੇ ਪਰਚੇ ਦਰਜ ਕਰ ਲਏ ਸਨ। ਕੁਲਵੰਤ ਸਿੰਘ ਨੇ 2012 ’ਚ ਪੁਲੀਸ ਨੂੰ ਕਿਹਾ ਕਿ ਇਹ ਕਤਲ ਉਸ ਦੀ ਧੀ ਮਨਦੀਪ ਨੇ ਕੀਤਾ ਹੈ ਅਤੇ ਉਸਨੇ ਲਾਸ਼ ਟਿਕਾਣੇ ਲਾਉਣ ’ਚ ਮਦਦ ਕੀਤੀ ਸੀ ਪਰ ਹੁਣ ਉਸ ਨੇ ਅਦਾਲਤ ’ਚ ਬਿਆਨ ਦਿੱਤਾ ਹੈ ਕਿ ਇਹ ਸਭ ਕਹਾਣੀ ਉਸ ਨੇ ਜਾਣਬੁੱਝ ਕੇ ਬਣਾਈ ਸੀ ਅਤੇ ਉਸਦੀ ਧੀ ਮਨਦੀਪ ਪੂਨੀਆ ਦਾ ਇਸ ਕਤਲ ’ਚ ਹੱਥ ਨਹੀਂ। ਮਨਦੀਪ (39) ’ਤੇ ਦੂਜੇ ਦਰਜੇ ਦੇ ਕਤਲ ਅਤੇ ਉਸਦੇ ਪਤੀ ’ਤੇ ਮਿਲੀਭੁਗਤ ਦਾ ਕੇਸ ਚੱਲ ਰਿਹਾ ਹੈ। ਇਸ ਘਟਨਾ ਸਮੇਂ ਪੂਨਮ ਦਾ ਪਤੀ ਮਨਜਿੰਦਰ ਅਤੇ ਸੱਸ ਸੁਪਿੰਦਰ ਪੰਜਾਬ ਕਿਸੇ ਵਿਆਹ ’ਤੇ ਗਏ ਹੋਏ ਸਨ। ਵਾਪਸ ਆਕੇ ਮਨਜਿੰਦਰ ਇਸ ਗੁੱਥੀ ਨੂੰ ਸੁਲਝਾਉਣ ਲਈ ਪੁਲੀਸ ਨਾਲ ਮਿਲ ਕੇ ਆਪਣੇ ਬਾਪ ਨਾਲ ਹੁੰਦੀ ਗੱਲਬਾਤ ਰਿਕਾਰਡ ਕਰਦਾ ਰਿਹਾ। ਪੁਲੀਸ ਮੁਤਾਬਕ ਕੁਲਵੰਤ ਨੇ ਆਪਣੇ ਪੁੱਤ ਨੂੰ ਦੱਸਿਆ ਕਿ ਉਸ ਦੀ ਭੈਣ ਨੇ ਚਾਕੂ ਨਾਲ ਕਤਲ ਕੀਤਾ। 2012 ’ਚ ਕੁਲਵੰਤ ਨੇ ਪੁਲੀਸ ਨੂੰ ਇਹ ਵੀ ਬਿਆਨ ਦਿੱਤਾ ਕਿ ਉਸਦੀ ਧੀ ਤੇ ਉਸਦੇ ਜਵਾਈ ਨੇ ਇਹ ‘ਇਲਜ਼ਾਮ’ ਆਪਣੇ ਸਿਰ ਲੈਣ ਲਈ 30 ਹਜ਼ਾਰ ਡਾਲਰਾਂ ਦੀ ਪੇਸ਼ਕਸ਼ ਕੀਤੀ ਸੀ। ਸ਼ਰਾਬ ਦੀ ਲਤ ਕਾਰਨ ਪਰਿਵਾਰ ਨੇ ਕਾਫੀ ਸਾਲਾਂ ਤੋਂ ੳੁਸ ਨਾਲੋਂ ਨਾਤਾ ਤੋਡ਼ਿਆ ਹੋਇਆ ਹੈ ਅਤੇ ਉਹ ਘਰ ਦੀ ਬੇਸਮੈਂਟ ’ਚ ਵੱਖ ਰਹਿੰਦਾ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article