PUNJABMAILUSA.COM

ਪੁਸਤਕ “ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ” ਹੋਈ ਰਿਲੀਜ਼

ਪੁਸਤਕ “ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ” ਹੋਈ ਰਿਲੀਜ਼

ਪੁਸਤਕ “ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ” ਹੋਈ ਰਿਲੀਜ਼
August 08
18:30 2016

photo2
ਬ੍ਰਿਗੇਡੀਅਰ ਕਾਹਲੋਂ ਵੱਲੋਂ ਲਿਖੀ ਗਈ ਪੁਸਤਕ ਗੌਰਵਮਈ ਇਤਿਹਾਸਕ ਦਸਤਾਵੇਜ਼-ਹਰਮਿੰਦਰ ਸਿੰਘ
ਲੁਧਿਆਣਾ, 8 ਅਗਸਤ (ਪੰਜਾਬ ਮੇਲ)- ਭਾਰਤੀ ਫੋਜ਼ ਦੇ ਮਹਾਨ ਜਰਨੈਲ ਲੈਫਟੀਨੇਟ ਜਰਨਲ ਹਰਬਖਸ਼ ਸਿੰਘ ਦੀ ਜੀਵਨੀ ਉੱਪਰ ਬ੍ਰਿਗੇਡਿਅਰ (ਰਿਟਾ) ਕੁਲਦੀਪ ਸਿੰਘ ਕਾਹਲੋਂ ਵੱਲੋਂ ਲਿਖੀ ਗਈ ਪੁਸਤਕ “ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਰਨਲ ਹਰਬਖਸ਼ ਸਿੰਘ” ਕੇਵਲ ਇੱਕ ਪੁਸਤਕ ਨਹੀਂ ਬਲਕਿ ਗੋਰਵਮਈ ਇਤਿਹਾਸਕ ਦਸਤਾਵੇਜ਼ ਹੈ। ਜੋ ਕਿ ਸਾਡੀਆਂ ਆਉਂਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਣਾਂ’ ਤੇ ਗਿਆਨ ਦਾ ਸ੍ਰੋਤ ਬਣੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਦੇ ਪ੍ਰਧਾਨ ਸ.ਹਰਮਿੰਦਰ ਸਿੰਘ ਨੇ ਬ੍ਰਿਗੇਡੀਅਰ (ਰਿਟਾ) ਕੇ. ਐਸ. ਕਾਹਲੋਂ ਵੱਲੋਂ ਲਿਖੀ ਗਈ ਉਕਤ ਪੁਸਤਕ ਦੇ ਨਵੇਂ ਅੇਡੀਸ਼ਨ ਨੂੰ ਰਿਲੀਜ਼ ਕਰਨ ਸਬੰਧੀ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਅੰਦਰ ਇੱਕਤਰ ਹੋਈਆ ਪ੍ਰਮੁੱਖ ਸ਼ਖਸ਼ੀਅਤ ਅਤੇ ਐਕਡਮੀ ਦੇ ਵਿਦਿਆਰਥੀ ਨੂੰ ਸੰਬੋਧਨ ਕਰ ਦਿਆ ਹੋਇਆ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ 1965 ਦੀ ਜੰਗ ਦੇ ਹੀਰੋ ਪੱਛਮੀ ਕਮਾਨ ਦੇ ਇੰਨਚਾਰਜ ਸਾਬਕਾ ਲੈਫਟੀਨੈਟ ਜਨਰਲ ਹਰਬਖਸ਼ ਸਿੰਘ ਨੇ ਆਪਣੀ ਸੂਰਬੀਰਤਾ ਤੇ ਸੂਝਵਾਨਤਾ ਨਾਂਹ ਦਿਖਾਈ ਹੁੰਦੀ ਤਾਂ ਉਸ ਵੇਲੇ ਸਾਡਾ ਪੰਜਾਬ ਤੇ ਕਸ਼ਮੀਰ ਪੱਛਮੀ ਪਾਕਿਸਤਾਨ ਦਾ ਹਿੱਸਾ ਬਣ ਜਾਣਾ ਸੀ । ਇਸ ਮੋਕੇ ਤੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਐਸ.ਜੀ.ਪੀ.ਸੀ ਨੇ ਕਿਹਾ ਕਿ “ਨਿਸਚੈ ਕਰ ਆਪਨੀ ਜੀਤ ਕਰੂੰ” ਦੇ ਖਾਲਸਾਈ ਜੈਕਾਰਿਆ ਦੀ ਗੂੰਜ ਵਿੱਚ ਲੈਫਟੀਨੈਟ ਜਨਰਲ ਹਰਬਖਸ਼ ਸਿੰਘ ਦੀ ਕਮਾਂਡ ਹੇਠ ਦੇਸ਼ ਦੇ ਸੁਰਬੀਰ ਯੋਧਿਆਂ ਵੱਲੋਂ ਲੜੀ ਗਈ 1965 ਦੀ ਜੰਗ ਬਹਾਦਰੀ ਦੀ ਉਹ ਅਨੋਖੀ ਮਿਸਾਲ ਸੀ ਜਿਸ ਨੂੰ ਸਦੀਵੀ ਰੂਪ ‘ਚ ਕਾਇਮ ਰੱਖਣ ਦੇ ਮਨੋਰਥ ਨਾਲ ਬ੍ਰਿਗੇਡੀਅਰ ਕੇ.ਐਸ.ਕਾਹਲੋਂ ਨੇ ਬੜੀ ਲਗਨ ਦੇ ਨਾਲ ਲੈਫਟੀਨੈਟ ਜਨਰਲ ਹਰਬਖਸ਼ ਸਿੰਘ ਦੇ ਜੀਵਨ ਤੇ ਉਨ੍ਹਾਂ ਵੱਲੋਂ ਕੀਤੇ ਗਏ ਦਲੇਰੀ ਭਰੇ ਕਾਰਨਾਮਿਆ ਉੱਪਰ ਜੋ ਪੁਸਤਕ ਲਿਖ ਕੇ ਸਾਡੀ ਝੋਲੀ ਪਾਈ ਹੈ ਉਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾ ਨੇ ਬ੍ਰਿਗੇਡੀਅਰ (ਰਿਟਾ) ਕਾਹਲੋਂ ਦੀ ਜੋਰਦਾਰ ਸ਼ਬਦਾ ਵਿੱਚ ਸ਼ਲਾਘਾ ਕਰਦਿਆ ਕਿਹਾ ਕਿ ਦੇਸ਼ ਦੇ ਸਮਾਜਿਕ ਅਤੇ ਰੱਖਿਆ ਨਾਲ ਸਬੰਧਤ ਮੁੱਦਿਆ ਸਬੰਧੀ ਉਨ੍ਹਾਂ ਵੱਲੋਂ ਲਿਖੇ ਜਾ ਰਹੇ ਲੇਖ ਦੇਸ਼ ਵਾਸੀਆਂ ਨੂੰ ਇੱਕ ਨਵੀਂ ਸੇਧ ਤੇ ਦਿਸ਼ਾ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ। ਸਮਾਗਮ ਦੌਰਾਨ ਉਚੇਚੇ ਤੌਰ ਤੇ ਪੁੱਜੇ ਐਨ.ਸੀ.ਸੀ ਦੇ ਗਰੁਪ ਕਮਾਂਡਰ ਐਸ.ਐਸ.ਸੰਧੂ ਤੇ ਉੱਘੇ ਲੇਖਕ ਡਾ. ਹਰੀ ਸਿੰਘ ਜਾਂਚਕ ਨੇ ਵੀ ਬ੍ਰਿਗੇਡੀਅਰ ਕੇ .ਐਸ.ਕਾਹਲੋਂ ਵੱਲੋਂ ਜਨਰਲ ਹਰਬਖਸ਼ ਸਿੰਘ ਦੇ ਜੀਵਨ ਉੱਪਰ ਲਿਖੀ ਗਈ ਪੁਸਤਕ ਦੀ ਵਧਾਈ ਦਿੱਤੀ ਉੱਥੇ ਨਾਲ ਹੀ ਮੋਜੂਦਾ ਸਮੇਂ ਦੀ ਨੌਜ਼ਵਾਨ ਪੀੜ੍ਹੀ ਨੂੰ ਭਾਰਤੀ ਫੋਜ਼ ਅੰਦਰ ਭਰਤੀ ਹੋਣ ਦੀ ਤਾਕੀਦ ਵਿ ਕੀਤੀ ਤਾਂ ਕਿ ਪੰਜਾਬੀਆਂ ਦੀ ਬਹਾਦਰੀ, ਕੇਵਲ ਪੁਸਤਕਾਂ ਤੱਕ ਹੀ ਸੀਮਤ ਨਾਹ ਰਹਿ ਜਾਵੇ। ਇਸ ਦੌਰਾਨ ਤਾੜੀਆ ਦੀ ਗੂੰਜ ਵਿੱਚ ਸ. ਹਰਮਿੰਦਰ ਸਿੰਘ ਪ੍ਰਧਾਨ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ , ਸ.ਰਣਜੀਤ ਸਿੰਘ ਖਾਲਸਾ, ਡਾ. ਹਰੀ ਸਿੰਘ ਜਾਂਚਕ, , ਐਨ.ਸੀ.ਸੀ ਦੇ ਗਰੁਪ ਕਮਾਂਡਰ, ਬ੍ਰਿਗੇਡੀਅਰ ਐਸ.ਐਸ. ਸੰਧੂ, ਕਰਨਲ ਰਾਜੀਵ ਬੱਗਾ, ਐਨ.ਆਰ.ਆਈ ਗੁਰਵਿੰਦਰਪਾਲ ਜੋਸ਼ਨ (ਨਿਊਯਾਰਕ) ਵੱਲੋਂ ਸਾਂਝੇ ਰੂਪ ਵਿੱਚ ਬ੍ਰਿਗੇਡੀਅਰ ਕੇ.ਐਸ. ਕਾਹਲੋਂ ਵੱਲੋਂ ਲਿਖੀ ਗਈ ਪੁਸਤਕ “ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ” ਰਿਲੀਜ਼ ਕੀਤੀ ਗਈ ਅਤੇ ਨਾਲ ਹੀ ਬ੍ਰਿਗੇਡੀਅਰ (ਰਿਟਾ) ਕੇ.ਐਸ.ਕਾਹਲੋਂ ਨੂੰ ਜੈਕਾਰਿਆ ਦੀ ਗੂੰਜ ਵਿੱਚ ਸਨਮਾਨਿਤ ਕੀਤਾ ।ਇਸ ਸਮੇਂ ਉਨ੍ਹਾਂ ਦੇ ਨਾਲ ਅਕੈਡਮੀ ਦੀ ਪ੍ਰਿੰ: ਜਸਕਿਰਨ ਕੌਰ, ਨਵਜੋਤ ਸਿੰਘ, ਸਰਬਜੀਤ ਸਿੰਘ, ਪ੍ਰਵਿੰਦਰ ਕੌਰ ਤੇ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article