ਪੁਲਿਸ ਵੱਲੋਂ ਐੱਸ.ਪੀ. ਸਲਵਿੰਦਰ ਸਿੰਘ ਦੇ ਘਰ ਛਾਪਾ

September 24
22:19
2016
ਅੰਮਿ੍ਤਸਰ, 24 ਸਤੰਬਰ (ਪੰਜਾਬ ਮੇਲ)- ਜਬਰ-ਜਨਾਹ ਤੇ ਭਿ੍ਸ਼ਟਾਚਾਰ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੁਲਿਸ ਦੇ ਇਕ ਚਰਚਿਤ ਐੱਸ.ਪੀ. ਦੀ ਅਗਾਂਊ ਜਮਾਨਤੀ ਅਰਜ਼ੀ ਖਾਰਿਜ ਹੋਣ ਉਪਰੰਤ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਉਸਦੀ ਗਿ੍ਫ਼ਤਾਰੀ ਲਈ ਇੱਥੇ ਅੰਮਿ੍ਤਸਰ ਵਿਖੇ ਉਸਦੀ ਰਿਹਾਇਸ਼ ‘ਤੇ ਛਾਪਾ ਮਾਰਨ ਦੀ ਸੂਚਨਾ ਹੈ, ਪਰ ਉਹ ਪੁਲਿਸ ਹੱਥੋਂ ਬਚ ਨਿਕਲਣ ‘ਚ ਕਾਮਯਾਬ ਰਹੇ | ਭਾਵੇਂਕਿ ਇਸ ਦੀ ਕਿਸੇ ਪੁਲਿਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ | ਦੱਸਣਯੋਗ ਹੈ ਕਿ ਉਕਤ ਐਸ.ਪੀ. ਸਲਵਿੰਦਰ ਸਿੰਘ ਪਠਾਨਕੋਟ ਏਅਰਬੇਸ ‘ਤੇ ਹਵਾਈ ਹਮਲੇ ਉਪਰੰਤ ਚਰਚਾ ‘ਚ ਆਏ ਸਨ | ਇਸ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਇਕ ਔਰਤ ਵੱਲੋਂ ਉਕਤ ਦੋਸ਼ ਲਾਏ ਜਾਣ ‘ਤੇ ਪੁਲਿਸ ਨੇ ਉਨ੍ਹਾਂ ਖਿਲਾਫ਼ ਪਰਚਾ ਦਰਜ ਕੀਤਾ ਸੀ |
There are no comments at the moment, do you want to add one?
Write a comment