PUNJABMAILUSA.COM

ਪੁਲਿਸ ਦਿਲਪ੍ਰੀਤ ਬਾਬਾ ਨੂੰ ਕਾਬੂ ਕਰਨ ਲਈ ਉਸ ਦੀ ਕਮਜ਼ੋਰੀ ਨੂੰ ਬਣਾਇਆ ਹਥਿਆਰ!

ਪੁਲਿਸ ਦਿਲਪ੍ਰੀਤ ਬਾਬਾ ਨੂੰ ਕਾਬੂ ਕਰਨ ਲਈ ਉਸ ਦੀ ਕਮਜ਼ੋਰੀ ਨੂੰ ਬਣਾਇਆ ਹਥਿਆਰ!

ਪੁਲਿਸ ਦਿਲਪ੍ਰੀਤ ਬਾਬਾ ਨੂੰ ਕਾਬੂ ਕਰਨ ਲਈ ਉਸ ਦੀ ਕਮਜ਼ੋਰੀ ਨੂੰ ਬਣਾਇਆ ਹਥਿਆਰ!
July 09
17:25 2018

ਚੰਡੀਗੜ੍ਹ, 9 ਜੁਲਾਈ (ਪੰਜਾਬ ਮੇਲ)- ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਕੁੱਝ ਸਮੇਂ ਤੋਂ ਡਰੱਗਜ਼ ਦਾ ਆਦੀ ਹੋ ਚੁੱਕਾ ਸੀ। ਇਹ ਗੱਲ ਪੁਲਿਸ ਨੂੰ ਪਤਾ ਸੀ। ਪੁਲਿਸ ਨੇ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਉਸ ਦੀ ਕਮਜ਼ੋਰੀ ਨੂੰ ਹੀ ਹਥਿਆਰ ਬਣਾਇਆ ਅਤੇ ਉਹ ਹਨੀਟ੍ਰੈਪ ਦਾ ਸ਼ਿਕਾਰ ਹੋ ਗਿਆ। ਪੁਲਿਸ ਨੇ ਦਿਲਪ੍ਰੀਤ ਦੀ ਪ੍ਰੇਮਿਕਾ ਹਰਪ੍ਰੀਤ ਨੂੰ ਨਵਾਂਸ਼ਹਿਰ ਤੋਂ ਕਾਬੂ ਕੀਤਾ ਸੀ, ਜਿਸ ਕੋਲੋਂ ਭਾਰੀ ਮਾਤਰਾ ‘ਚ ਡਰੱਗਜ਼, ਨਕਦੀ ਅਤੇ ਹਥਿਆਰ ਮਿਲੇ ਸਨ। ਉਸ ਨੇ ਪੁਲਿਸ ਨੂੰ ਦਿਲਪ੍ਰੀਤ ਦੇ ਨਸ਼ੇ ਦਾ ਆਦੀ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ। ਪੁਲਿਸ ਨੇ ਹਰਪ੍ਰੀਤ ਦੀ ਮਦਦ ਨਾਲ ਡਰੱਗ ਤਸਕਰ ਨੂੰ ਮੋਹਰਾ ਬਣਾਇਆ, ਜਿਸ ਨੇ ਦਿਲਪ੍ਰੀਤ ਨੂੰ ਵਿਸ਼ਵਾਸ ‘ਚ ਲਿਆ ਅਤੇ ਦਿਲਪ੍ਰੀਤ ਨੇ ਉਸ ਨਾਲ ਸਮੈਕ ਦੀ ਡੀਲ ਫਾਈਨਲ ਕੀਤੀ। ਇਸ ਦੀ ਡਿਲੀਵਰੀ ਸੈਕਟਰ-43 ਬਸ ਅੱਡੇ ਦੀ ਪਿਛਲੀ ਸੜਕ ‘ਤੇ ਹੋਣੀ ਸੀ। ਦਿਲਪ੍ਰੀਤ ਨੇ ਡਿਲੀਵਰੀ ਮੈਨ ਨੂੰ ਆਪਣੀ ਗੱਡੀ ਦਾ ਨੰਬਰ ਵੀ ਦੇ ਦਿੱਤਾ, ਜੋ ਪੁਲਿਸ ਲਈ ਵੱਡਾ ਸੁਰਾਗ ਸਾਬਤ ਹੋਇਆ।
ਦਿਲਪ੍ਰੀਤ ਨਿਰਧਾਰਤ ਸਮੇਂ ‘ਤੇ ਭੇਸ ਬਦਲਕੇ ਸਮੈਕ ਦੀ ਡਿਲੀਵਰੀ ਲੈਣ ਖੁਦ ਸੈਕਟਰ-43 ਆਇਆ ਸੀ, ਜਿੱਥੇ ਪਹਿਲਾਂ ਹੀ ਪੁਲਿਸ ਪਾਰਟੀ ਸੰਨ੍ਹ ਲਗਾ ਕੇ ਖੜ੍ਹੀ ਸੀ। ਦਿਲਪ੍ਰੀਤ ਡਰੱਗ ਤਸਕਰ ਨੂੰ ਦਿੱਤੇ ਨੰਬਰ ਵਾਲੀ ਕਾਰ ‘ਚ ਜਿਉਂ ਹੀ ਉੱਥੇ ਪਹੁੰਚਿਆ, ਪੁਲਿਸ ਨੇ ਚਾਰੇ ਪਾਸੇ ਤੋਂ ਉਸਨੂੰ ਘੇਰ ਲਿਆ। ਦਿਲਪ੍ਰੀਤ ਨੇ ਕਾਰ ਤੋਂ ਬਾਹਰ ਨਿਕਲਕੇ ਕੇ ਜੰਗਲ ‘ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਅਮਨਜੋਤ ਨੇ ਆਪਣੀ ਫਾਰਚਿਊਨਰ ਕਾਰ ‘ਤੋਂ ਉਸ ਦੀ ਕਾਰ ਨੂੰ ਡਰਾਈਵਰ ਪਾਸੇ ਤੋਂ ਟੱਕਰ ਮਾਰ ਦਿੱਤੀ। ਜਦੋਂ ਤੱਕ ਉਹ ਸੰਭਲਦਾ, ਡੀ.ਐੱਸ.ਪੀ. ਰਾਕੇਸ਼ ਯਾਦਵ ਨੇ ਗੋਲੀ ਚਲਾ ਦਿੱਤੀ, ਜੋ ਉਸਦੇ ਪੱਟ ਦੇ ਆਰ-ਪਾਰ ਹੋ ਗਈ ਅਤੇ ਉਹ ਉਥੇ ਹੀ ਡਿੱਗ ਪਿਆ।
ਮਹਾਰਾਸ਼ਟਰ ‘ਚ ਵੀ ਕੀਤੇ ਸਨ ਦੋ ਕਤਲ: ਦਿਲਪ੍ਰੀਤ ਨੇ ਮਹਾਰਾਸ਼ਟਰ ‘ਚ ਵੀ ਸੁਪਾਰੀ ਲੈਕੇ ਦੋ ਕਤਲ ਕੀਤੇ ਸਨ। ਉੱਥੇ ਵੀ ਉਸ ਖਿਲਾਫ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਦਿਲਪ੍ਰੀਤ ਨੇ ਆਪਣੀ ਗੈਂਗ ਨਾਲ ਮਿਲ ਕੇ ਰੋਪੜ ‘ਚ ਵੀ ਮਲ ਪਹਿਲਵਾਨ ਅਤੇ ਇਕ ਹੋਰ ਦਾ ਕਤਲ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਦਿਲਪ੍ਰੀਤ ਅਤੇ ਉਸ ਦੇ ਸਾਥੀਆਂ ਖਿਲਾਫ ਕਤਲ ਦੇ 9 ਮਾਮਲੇ ਦਰਜ ਹਨ। ਬਲੈਕਮੇਲਿੰਗ ਅਤੇ ਰੰਗਦਾਰੀ ਦੇ ਵੀ ਦਰਜਨਾਂ ਮਾਮਲੇ ਦਰਜ ਹਨ।

About Author

Punjab Mail USA

Punjab Mail USA

Related Articles

ads

Latest Category Posts

    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article