PUNJABMAILUSA.COM

ਪੁਲਿਸ ਕੈਟ ਪਿੰਕੀ ਦੇ ਖੁਲਾਸੇ, ਕੁੜਿੱਕੀ ‘ਚ ਫਸੀ ਸਰਕਾਰ ਅਤੇ ਪੁਲਿਸ ਵਿਭਾਗ

ਪੁਲਿਸ ਕੈਟ ਪਿੰਕੀ ਦੇ ਖੁਲਾਸੇ, ਕੁੜਿੱਕੀ ‘ਚ ਫਸੀ ਸਰਕਾਰ ਅਤੇ ਪੁਲਿਸ ਵਿਭਾਗ

ਪੁਲਿਸ ਕੈਟ ਪਿੰਕੀ ਦੇ ਖੁਲਾਸੇ,  ਕੁੜਿੱਕੀ ‘ਚ ਫਸੀ ਸਰਕਾਰ ਅਤੇ ਪੁਲਿਸ ਵਿਭਾਗ
December 09
10:06 2015

16
ਚੰਡੀਗੜ੍ਹ, 9 ਦਸੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਵੱਲੋਂ ਅੱਤਵਾਦ ਦੇ ਦੌਰ ਦੌਰਾਨ ਪੁਲਿਸ ਦੀਆਂ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਕਾਰਵਾਈਆਂ ਅਤੇ ਫਰਜ਼ੀ ਪੁਲਿਸ ਮੁਕਾਬਲਿਆਂ ਤੋਂ ਜਿਵੇਂ ਪਰਦਾਫਾਸ਼ ਕੀਤਾ ਗਿਆ ਹੈ, ਉਸ ਕਾਰਨ ਰਾਜ ਸਰਕਾਰ ਅਤੇ ਪੁਲਿਸ ਵਿਭਾਗ ਇੱਕ ਤਰ੍ਹਾਂ ਨਾਲ ਸੁੰਨ ਹੋਇਆ ਮਹਿਸੂਸ ਹੋ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਇਸ ਮੁੱਦੇ ‘ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਅਤੇ ਮੂੰਹ ਖੋਲ੍ਹਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਜਦੋਂਕਿ ਉੱਚ ਸਰਕਾਰੀ ਪੱਧਰ ‘ਤੇ ਪੈਦਾ ਹੋਈ ਇਸ ਸਥਿਤੀ ਨਾਲ ਨਿਪਟਣ ਲਈ ਵਿਚਾਰ ਵਟਾਂਦਰੇ ਜਾਰੀ ਹਨ, ਸੂਚਨਾ ਅਨੁਸਾਰ ਸਰਕਾਰੀ ਪੱਧਰ ‘ਤੇ ਇੱਕ ਰਾਏ ਇਹ ਬਣ ਰਹੀ ਹੈ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਹੁਕਮਾਂ ਨਾਲ ਹੋਣ ਵਾਲੀ ਕਿਸੇ ਜਾਂਚ ਦੀ ਉਡੀਕ ਕਰਨ ਦੀ ਥਾਂ ਰਾਜ ਸਰਕਾਰ ਖ਼ੁਦ ਹੀ ਕੋਈ ਉੱਚ ਪੱਧਰੀ ਜਾਂ ਅਦਾਲਤੀ ਜਾਂਚ ਦੇ ਹੁਕਮ ਜਾਰੀ ਕਰ ਦੇਵੇ, ਤਾਂ ਜੋ ਜਾਂਚ ਰਾਜ ਸਰਕਾਰ ਦੇ ਕੰਟਰੋਲ ਵਿਚ ਰਹਿ ਸਕੇ। ਮੌਜੂਦਾ ਅਕਾਲੀ-ਭਾਜਪਾ ਸਰਕਾਰ ਦਾ ਹਾਲਾਂਕਿ ਇਹ ਮੰਨਣਾ ਹੈ ਕਿ ਜਿਸ ਸਮੇਂ ਦੌਰਾਨ ਇਹ ਕਥਿਤ ਕਾਰਵਾਈਆਂ ਰਾਜ ਵਿਚ ਹੋਈਆਂ ਉਸ ਸਮੇਂ ਦੌਰਾਨ ਜਾਂ ਤਾਂ ਰਾਜ ਵਿਚ ਕਾਂਗਰਸ ਸਰਕਾਰਾਂ ਸਨ ਅਤੇ ਜਾਂਚ ਰਾਸ਼ਟਰਪਤੀ ਰਾਜ ਦੇ ਹੁੰਦਿਆਂ ਰਾਜ ਦਾ ਸਿੱਧਾ ਕੰਟਰੋਲ ਤੇ ਕਮਾਂਡ ਕੇਂਦਰ ਵਿਚਲੀਆਂ ਕਾਂਗਰਸ ਸਰਕਾਰਾਂ ਦੇ ਹੱਥਾਂ ਵਿਚ ਸੀ ਅਤੇ ਇਨ੍ਹਾਂ ਸਾਰੀਆਂ ਕਾਰਵਾਈਆਂ ਲਈ ਕਾਂਗਰਸ ਪਾਰਟੀ ਹੀ ਜੁਆਬਦੇਹ ਹੈ, ਜਦੋਂਕਿ ਅਕਾਲੀ ਦਲ ਦਾ ਉਕਤ ਕਰਵਾਈਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਅਕਾਲੀ ਦਲ ਖ਼ੁਦ ਹੀ ਉਸ ਸਮੇਂ ਦੌਰਾਨ ਪੁਲਿਸ ਤਸ਼ੱਦਦ ਦੇ ਵਿਰੁੱਧ ਖੜ੍ਹਾ ਸੀ, ਪ੍ਰੰਤੂ ਪੁਲਿਸ ਵਿਭਾਗ ਵਿਚ ਇਸ ਮੁੱਦੇ ਨੂੰ ਲੈ ਕੇ ਕਾਫੀ ਬੇਚੈਨੀ ਪਾਈ ਜਾ ਰਹੀ ਹੈ, ਕਿਉਂਕਿ ਗੁਰਮੀਤ ਸਿੰਘ ਪਿੰਕੀ ਵੱਲੋਂ ਕੀਤੇ ਗਏ ਇੰਕਸ਼ਾਫਾਂ ਦਾ ਸਿੱਧਾ ਸਬੰਧ ਪੁਲਿਸ ਵਿਭਾਗ ਦੀ ਅੱਤਵਾਦ ਦੌਰਾਨ ਰਹੀ ਕਾਰਗੁਜ਼ਾਰੀ ਨਾਲ ਸਬੰਧਤ ਹੈ, ਜਦੋਂਕਿ ਕੁਝ ਮੁੱਦਿਆਂ ਸਬੰਧੀ ਮੌਜੂਦਾ ਸਰਕਾਰ ਵੀ ਜੁਆਬਦੇਹ ਬਣ ਸਕਦੀ ਹੈ। ਗੁਰਮੀਤ ਸਿੰਘ ਪਿੰਕੀ ਵੱਲੋਂ ਇੱਕ ਅਮਨਦੀਪ ਕੁਮਾਰ ਸਕੋਡਾ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੂੰ ਨੌਕਰੀ ਵਿਚ ਬਹਾਲ ਹੋਣ ਲਈ ਆਪਣੀ ਰਿਹਾਈ ਤੋਂ ਬਾਅਦ 50 ਲੱਖ ਰੁਪਏ ਦੀ ਰਿਸ਼ਵਤ ਦੇਣੀ ਪਈ। ਉਨ੍ਹਾਂ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸਕੋਡਾ ਦੇ ਟੈਲੀਫੋਨ ਤੋਂ ਬਾਅਦ ਡੀ.ਜੀ.ਪੀ. ਦੀ ਰਿਹਾਇਸ਼ ਤੋਂ ਇੱਕ ਏ.ਐੱਸ.ਆਈ. ਊਮਾ ਸ਼ੰਕਰ ਪੈਸੇ ਲੈਣ ਲਈ ਉਨ੍ਹਾਂ ਕੋਲ ਆਇਆ। ਪਿੰਕੀ ਦੀ ਨੌਕਰੀ ‘ਤੇ ਦੁਬਾਰਾ ਬਹਾਲੀ ਜਿਸ ਢੰਗ ਨਾਲ ਹੋਈ ਅਤੇ ਸਰਕਾਰ ਵੱਲੋਂ ਬਾਅਦ ਵਿਚ ਮੁੱਖ ਮੰਤਰੀ ਦਫ਼ਤਰ ਦੇ ਦਖਲ ‘ਤੇ ਉਕਤ ਹੁਕਮ ਵਾਪਸ ਲਏ ਗਏ ਸਨ, ਉਹ ਆਪਣੇ ਆਪ ਵਿਚ ਹੀ ਇੱਕ ਘੁਟਾਲਾ ਸੀ, ਲੇਕਿਨ ਇਸ ਵਿਚ ਵੱਡੀਆਂ ਰਕਮਾਂ ਦੇ ਲੈਣ-ਦੇਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਕੀ ਰਾਜ ਸਰਕਾਰ ਲਈ ਇਹ ਜ਼ਰੂਰੀ ਨਹੀਂ ਬਣ ਗਿਆ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਿ ਗੈਰ ਪੁਲਿਸ ਏਜੰਸੀ ਤੋਂ ਜਾਂਚ ਕਰਵਾਏ ਕਿਉਂਕਿ ਇਸ ਵਿਚ ਦੋਸ਼ ਮੌਜੂਦਾ ਸੀਨੀਅਰ ਅਧਿਕਾਰੀਆਂ ਵਿਰੁੱਧ ਹਨ। ਗੁਰਮੀਤ ਸਿੰਘ ਪਿੰਕੀ ਵੱਲੋਂ ਜਿਨ੍ਹਾਂ ਕੁਝ ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਕਥਿਤ ਨਿੱਜੀ ਸ਼ਮੂਲੀਅਤ ਹੋਣ ਦਾ ਦਾਅਵਾ ਕਰਦਿਆਂ ਉਕਤ ਪੁਲਿਸ ਕਾਰਵਾਈਆਂ ਤੇ ਮੁਕਾਬਿਲਿਆਂ ਸਬੰਧੀ ਰਾਗਟੇ ਖੜ੍ਹੇ ਕਰਨ ਵਲੇ ਵੇਰਵੇ ਦਿੱਤੇ ਹਨ ਤੋਂ ਬਾਅਦ ਸਰਕਾਰ ਵੀ ਕਸੂਤੀ ਸਥਿਤੀ ਵਿਚ ਫਸ ਗਈ ਹੈ ਅਤੇ ਕਿਸੇ ਵੀ ਅਦਾਲਤ ਵੱਲੋਂ ਨਿਰਪੱਖ ਜਾਂਚ ਦੇ ਹੁਕਮ ਆਉਣ ਦੀ ਸੂਰਤ ਵਿਚ ਪੁਲਿਸ ਵਿਭਾਗ ਦੇ ਵੱਡੀ ਗਿਣਤੀ ਵਿਚ ਅਧਿਕਾਰੀਆਂ ਦੀਆਂ ਪ੍ਰੇਸ਼ਾਨੀਆਂ ਵੱਧਣ ਕਾਰਨ ਅਫਰਾ ਤਫਰੀ ਜ਼ਰੂਰ ਫੈਲ ਜਾਵੇਗੀ h, ਪਿੰਕੀ ਵੱਲੋਂ ਕੀਤੇ ਗਏ ਇੰਕਸ਼ਾਫ ਕਿ ਰਾਜ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ 2 ਦਰਜਨ ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਘਰਾਂ ਵਿਚ ਬਕਾਇਦਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਜਿਹੜੇ ਅੱਤਵਾਦ ਦੌਰਾਨ ਹੋਈਆਂ ਜ਼ਿਆਦਤੀਆਂ ਨਾਲ ਸਬੰਧਤ ਮਾਮਲਿਆਂ ਵਿਚ ਜੇਲ੍ਹਾਂ ਵਿਚ ਸਜ਼ਾਵਾਂ ਭੁਗਤ ਰਹੇ ਹਨ ਅਤੇ ਨੌਕਰੀਆਂ ਤੋਂ ਬਰਤਰਫ਼ ਕੀਤੇ ਜਾ ਚੁੱਕੇ ਹਨ h, ਉਨ੍ਹਾਂ ਇਹ ਵੀ ਇੰਕਸ਼ਾਫ ਕੀਤਾ ਕਿ ਪੁਲਿਸ ਵਿਭਾਗ ਨੂੰ ਸਾਲਾਨਾ ਅਜਿਹੇ ਕੰਮਾਂ ਲਈ ਕੋਈ 20 ਕਰੋੜ ਦਾ ਗੁਪਤ ਫੰਡ ਮਿਲ ਰਿਹਾ ਹੈ, ਜਿਸ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਇਸ ਫੰਡ ਵਿਚੋਂ ਹੀ ਪੁਲਿਸ ਜ਼ਿਆਦਤੀਆਂ ਅਤੇ ਕਤਲਾਂ ਲਈ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਦੇ ਅਦਾਲਤੀ ਕੇਸਾਂ ਲਈ ਵੀ ਫੀਸਾਂ ਦਿੱਤੀਆਂ ਜਾ ਰਹੀਆਂ ਹਨ, ਪ੍ਰੰਤੂ ਸਰਕਾਰ ਨੂੰ ਇਸ ਖੁਲਾਸੇ ਤੋਂ ਬਾਅਦ ਹੁਣ ਇਸ ਗੱਲ ਦਾ ਜੁਆਬ ਦੇਣਾ ਪੈ ਸਕਦਾ ਹੈ ਕਿ ਗੈਰ ਕਾਨੂੰਨੀ ਕਾਰਵਾਈਆਂ ਨਾਲ ਸਬੰਧਤ ਅਤੇ ਕਤਲਾਂ ਦੇ ਦੋਸ਼ਾਂ ਵਿਚ ਸਜ਼ਾਵਾਂ ਭੁਗਤਣ ਵਾਲੇ ਦੋਸ਼ੀਆਂ ਨੂੰ ਸਰਕਾਰ ਵੱਲੋਂ ਨੌਕਰੀਆਂ ਤੋਂ ਬਰਤਰਫ਼ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਘਰ ਵਾਲਿਆਂ ਨੂੰ ਤਨਖਾਹਾਂ ਕਿਸ ਨਿਯਮ ਜਾਂ ਵਿਧਾਨ ਹੇਠ ਦਿੱਤੀਆਂ ਜਾ ਰਹੀਆਂ ਹਨ ਅਤੇ ਕੀ ਗੈਰ ਕਾਨੂੰਨੀ ਤੇ ਗੈਰ ਵਿਧਾਨਿਕ ਕਾਰਵਾਈਆਂ ਕਰਨ ਵਾਲੇ ਕਰਮਚਾਰੀਆਂ ਨੂੰ ਅਦਾਲਤਾਂ ਤੋਂ ਬਚਾਉਣ ਲਈ ਫੀਸਾਂ ਦੇਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ h, ਗੁਰਮੀਤ ਸਿੰਘ ਪਿੰਕੀ ਵੱਲੋਂ ਰਾਜ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਰਹੀ ਕਾਰਗੁਜ਼ਾਰੀ ਸਬੰਧੀ ਵੀ ਜੋ ਸਨਸਨੀਖੇਜ਼ ਇੰਕਸ਼ਾਫ ਕੀਤੇ ਗਏ ਹਨ, ਉਸ ਨੇ ਜਿੱਥੇ ਸ੍ਰੀ ਸੈਣੀ ਸਬੰਧੀ ਲੋਕਾਂ ਵਿਚਲੀ ਮੌਜੂਦਾ ਧਾਰਨਾ ਨੂੰ ਹੋਰ ਪੱਕਾ ਕੀਤਾ ਹੈ, ਉਥੇ ਉਸ ਨੇ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੂੰ ਵੀ ਆਪਣੇ ਪੰਥਕ ਵੋਟ ਬੈਂਕ ਸਾਹਮਣੇ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ, ਕਿਉਂਕਿ ਕੁਝ ਪੰਥਕ ਹਲਕਿਆਂ ਦੇ ਵਿਰੋਧ ਦੇ ਬਾਵਜੂਦ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਕਾਰਜਭਾਰ ਹੈ ਵੱਲੋਂ 4 ਸਾਲਾਂ ਤੱਕ ਸ੍ਰੀ ਸੈਣੀ ਨੂੰ ਡੀ.ਜੀ.ਪੀ. ਰੱਖਿਆ ਗਿਆ h, ਕੁਝ ਸਿਆਸੀ ਧਿਰਾਂ ਵੱਲੋਂ ਆਉਂਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਇਸ ਮੁੱਦੇ ਨੂੰ ਵੀ ਉਛਾਲਿਆ ਜਾ ਸਕਦਾ ਹੈ ਅਤੇ ਅਕਾਲੀ ਲੀਡਰਸ਼ਿਪ ਲਈ ਆਪਣੇ ਇਸ ਫੈਸਲੇ ਨੂੰ ਠੀਕ ਠਹਿਰਾਉਣਾ ਜਾਂ ਇਸ ਦੀ ਵਕਾਲਤ ਕਰਨਾ ਮੁਸ਼ਕਿਲ ਵੀ ਬਣ ਸਕਦਾ ਹੈ h, ਪਿੰਕੀ ਵੱਲੋਂ ਕੀਤੇ ਗਏ ਫਰਜ਼ੀ ਪੁਲਿਸ ਮੁਕਾਬਲਿਆਂ ਅਤੇ ਕੁਝ ਨਿਰਦੋਸ਼ਾਂ ਨੂੰ ਕਥਿਤ ਤੌਰ ‘ਤੇ ਪੈਸਿਆਂ ਦੀ ਖਾਤਰ ਝੂਠੇ ਮੁਕਾਬਲਿਆਂ ਵਿਚ ਮਾਰਨ ਸਬੰਧੀ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਪੁਲਿਸ ਵਿਭਾਗ ਅਤੇ ਇਸ ਦੀ ਕਾਰਗੁਜ਼ਾਰੀ ਜੋ ਪਹਿਲਾਂ ਵੀ ਹਮੇਸ਼ਾ ਵਿਵਾਦਾਂ ਵਿਚ ਰਹੀ ਹੈ ਦਾ ਵੱਕਾਰ ਹੋਰ ਖ਼ਰਾਬ ਹੋਵੇਗਾ ਅਤੇ ਮਗਰਲੇ ਕੁਝ ਸਮੇਂ ਦੌਰਾਨ ਪੁਲਿਸ ਵਿਭਾਗ ਵੱਲੋਂ ਆਮ ਲੋਕਾਂ ਤੇ ਪੁਲਿਸ ਵਿਚ ਨੇੜਤਾ ਬਣਾਉਣ ਲਈ ਜੋ ਪ੍ਰੋਗਰਾਮ ਸ਼ੁਰੂ ਕੀਤੇ ਸਨ, ਤਾਂ ਜੋ ਜਨਤਾ ਵਿਚ ਪੁਲਿਸ ਸਬੰਧੀ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਨੂੰ ਇੱਕ ਵਾਰ ਫਿਰ ਹੋਰ ਵੱਡੀ ਸੱਟ ਵੱਜੇਗੀ h, ਗੁਰਮੀਤ ਸਿੰਘ ਪਿੰਕੀ ਜਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫਿਲਹਾਲ ਜੋ ਖੁਲਾਸੇ ਕੀਤੇ ਗਏ ਹਨ, ਉਹ ਉਨ੍ਹਾਂ ਦੀ ਨਿੱਜੀ ਜਾਣਕਾਰੀ ਦਾ ਕੇਵਲ 5 ਪ੍ਰਤੀਸ਼ਤ ਹਨ ਵਲੋਂ ਆਉਂਦੇ ਦਿਨਾਂ ਦੌਰਾਨ ਜੇਕਰ ਅਜਿਹੇ ਖੁਲਾਸੇ ਜਾਰੀ ਕਰਨ ਦਾ ਦੌਰ ਜਾਰੀ ਰੱਖਿਆ ਜਾਂਦਾ ਹੈ ਤਾਂ ਪੁਲਿਸ ਵਿਭਾਗ ਦੀ ਸਥਿਤੀ ਹੋਰ ਵੀ ਹਾਸੋਹੀਣੀ ਬਣ ਜਾਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

Read Full Article
    ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

Read Full Article
    ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

Read Full Article
    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article