PUNJABMAILUSA.COM

ਪੁਰਤਗਾਲ ਪਹਿਲੀ ਵਾਰ ਬਣਿਆ ਯੂਰੋ ਕਪ ਚੈਂਪੀਅਨ

ਪੁਰਤਗਾਲ ਪਹਿਲੀ ਵਾਰ ਬਣਿਆ ਯੂਰੋ ਕਪ ਚੈਂਪੀਅਨ

ਪੁਰਤਗਾਲ ਪਹਿਲੀ ਵਾਰ ਬਣਿਆ ਯੂਰੋ ਕਪ ਚੈਂਪੀਅਨ
July 11
09:35 2016

poortgal
ਪੈਰਿਸ, 11 ਜੁਲਾਈ (ਪੰਜਾਬ ਮੇਲ)- ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ 1-0 ਨਾਲ ਹਰਾਕੇ ਯੂਰੋ ਕਪ ਆਪਣੇ ਨਾਮ ਕਰ ਲਿਆ ਹੈ। ਬੇਹਦ ਰੋਮਾਂਚਕ ਮੈਚ ‘ਚ ਐਡਰ ਨੇ ਦੂਜੇ ਐਕਸਟਰਾ ਟਾਈਮ ‘ਚ ਗੋਲ ਕਰ ਪੁਰਤਗਾਲ ਨੂੰ ਯੂਰੋ ਕਪ ਚੈਂਪੀਅਨ ਬਣਾ ਦਿੱਤਾ। 1921 ਤੋਂ ਅੰਤਰਰਾਸ਼ਟਰੀ ਫੁਟਬਾਲ ਖੇਡ ਰਹੇ ਪੁਰਤਗਾਲ ਦਾ ਇਹ ਪਹਿਲਾ ਵੱਡਾ ਖਿਤਾਬ ਹੈ।
ਫਰਾਂਸ ਨੂੰ 56 ਸਾਲ ਬਾਅਦ ਕਿਸੇ ਵੱਡੇ ਟੂਰਨਾਮੈਂਟ ‘ਚ ਆਪਣੇ ਘਰੇਲੂ ਮੈਦਾਨ ‘ਤੇ ਹਰ ਨਸੀਬ ਹੋਈ ਹੈ। ਇਸਤੋਂ ਪਹਿਲਾਂ ਪੁਰਤਗਾਲ ਦਾ ਬੈਸਟ ਪ੍ਰਦਰਸ਼ਨ 2004 ਦੇ ਯੂਰੋ ਕਪ ਫਾਈਨਲ ‘ਚ ਪਹੁੰਚਣ ਦਾ ਸੀ। ਇਹ ਲਗਾਤਾਰ 14ਵਾਂ ਮੈਚ ਹੈ ਜਿਸ ‘ਚ ਪੁਰਤਗਾਲ ਨੇ ਹਾਰ ਦਾ ਮੂੰਹ ਨਹੀਂ ਵੇਖਿਆ ਹੈ।
ਸੈਂਟੌਸ ਦੇ ਕੋਚ ਬਣਨ ਤੋਂ ਬਾਅਦ ਲਗਾਤਾਰ 14 ਮੈਚਾਂ ‘ਚ ਪੁਰਤਗਾਲ ਦੀ ਟੀਮ ਹਾਰੀ ਨਹੀਂ ਹੈ। ਪੁਰਤਗਾਲ ਦੀ ਟੀਮ ਨੇ ਟੂਰਨਾਮੈਂਟ ਦੇ 7 ਮੈਚਾਂ ‘ਚ 9 ਗੋਲ ਕੀਤੇ ਹਨ। ਖਿਤਾਬੀ ਜਿੱਤ ਦਰਜ ਕਰਨ ‘ਤੇ ਪੁਰਤਗਾਲ ਨੂੰ 189 ਕਰੋੜ ਰੁਪਏ ਮਿਲੇ ਹਨ ਜਦਕਿ ਉਪਜੇਤੂ ਫਰਾਂਸ ਨੂੰ 174 ਕਰੋੜ ਰੁਪਏ ਮਿਲੇ।
ਦੋਨੇ ਟੀਮਾਂ ਨੇ ਸ਼ੁਰੂਆਤ ‘ਚ ਕਾਫੀ ਰਫ ਗੇਮ ਖੇਡੀ। ਧੱਕਾ-ਮੁੱਕੀ ਆਮ ਵੇਖਣ ਨੂੰ ਮਿਲ ਰਹੀ ਸੀ ਅਤੇ ਇਸੇ ਦਾ ਸ਼ਿਕਾਰ ਬਣੇ ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ। ਪੁਰਤਗਾਲ ਦੇ ਕਪਤਾਨ ਰੋਨਾਲਡੋ ਨੂੰ ਮੈਚ ਦੇ ਸ਼ੁਰੂਆਤੀ ਮਿਨਟਾਂ ‘ਚ ਹੀ ਇੰਜਰੀ ਹੋ ਗਈ। ਰੋਨਾਲਡੋ ਦਰਦ ਨਾਲ ਰੋਂਦੇ ਹੋਏ 25ਵੇਂ ਮਿਨਟ ‘ਚ ਸਟ੍ਰੈਚਰ ‘ਤੇ ਮੈਦਾਨ ਤੋਂ ਬਾਹਰ ਗਏ। ਜਿਥੇ ਰੋਨਾਲਡੋ ਨੂੰ ਫਰਾਂਸ ਨੇ ਨਿਸ਼ਾਨਾ ਬਣਾਇਆ ਉਥੇ ਹੀ ਪੁਰਤਗਾਲ ਨੇ ਗਰੀਜ਼ਮੈਨ ਨੂੰ ਘੇਰ ਕੇ ਰਖਿਆ। ਮੈਚ ਦੇ ਰੈਗੂਲਰ ਟਾਈਮ ‘ਚ ਦੋਨੇ ਟੀਮਾਂ ਗੋਲ ਕਰਨ ‘ਚ ਨਾਕਾਮ ਰਹੀਆਂ। ਹਾਲਾਂਕਿ ਇਸ ਦੌਰਾਨ ਫਰਾਂਸ ਦੀ ਟੀਮ ਗੋਲ ਕਰਨ ਦੇ ਬੇਹਦ ਨਜ਼ਦੀਕ ਪਹੁੰਚੀ ਅਤੇ ਟੀਮ ਦਾ ਆਖਰੀ ਮਿਨਟਾਂ ‘ਚ ਇੱਕ ਸ਼ਾਟ ਕਰੌਸ ਬਾਰ ‘ਤੇ ਲਗ ਕੇ ਵਾਪਿਸ ਮੁੜਿਆ। ਮੈਚ ਐਕਸਟਰਾ ਟਾਈਮ ‘ਚ ਗਿਆ ਤਾਂ ਪੁਰਤਗਾਲ ਨਾਲ ਵੀ ਅਜਿਹਾ ਹੀ ਹੋਇਆ ਜਦ ਪਹਿਲੇ ਐਕਸਟਰਾ ਟਾਈਮ ‘ਚ ਪੁਰਤਗਾਲ ਦਾ ਸ਼ਾਟ ਕਰੌਸ ਬਾਰ ‘ਤੇ ਲਗ ਕੇ ਮੁੜਿਆ। ਐਕਸਟਰਾ ਟਾਈਮ ਦੇ ਦੂਜੇ ਹਾਫ ‘ਚ ਐਡਰ ਨੇ ਲਾਜਵਾਬ ਅੰਦਾਜ਼ ‘ਚ ਪੈਨਲਟੀ ਏਰੀਆ ਦੇ ਠੀਕ ਬਾਹਰੋਂ ਗੋਲ ਕਰ ਮੈਚ ਪੁਰਤਗਾਲ ਦੀ ਝੋਲੀ ‘ਚ ਪਾ ਦਿੱਤਾ। ਇਹ ਗੋਲ 109ਵੇਂ ਮਿਨਟ ‘ਚ ਹੋਇਆ। ਮੈਚ ਜਿੱਤਣ ਤੋਂ ਬਾਅਦ ਪੁਰਤਗਾਲ ਦੀ ਟੀਮ ਦਾ ਜੋਸ਼ ਅਤੇ ਜਸ਼ਨ ਵੇਖਣ ਲਾਇਕ ਸੀ। ਪੂਰੇ ਐਕਸਟਰਾ ਟਾਈਮ ਦੌਰਾਨ ਟੀਮ ਦਾ ਹੌਂਸਲਾ ਵਧਾਉਣ ਵਾਲੇ ਰੋਨਾਲਡੋ ਨੇ ਵੀ ਟੀਮ ਨਾਲ ਖੂਬ ਜਸ਼ਨ ਮਨਾਇਆ। ਰੋਨਾਲਡੋ ਦੀਆਂ ਅੱਖਾਂ ‘ਚ ਟੀਮ ਦੀ ਜਿੱਤ ਦੀ ਖੁਸ਼ੀ ਦੇ ਹੰਝੂ ਵਾਰ-ਵਾਰ ਛਲਕ ਰਹੇ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article