PUNJABMAILUSA.COM

ਪੁਜਾਰਾ ਦਾ ਦੋਹਰਾ ਸੈਂਕੜਾ, ਭਾਰਤ ਨੇ ਕੰਗਾਰੂਆਂ ’ਤੇ ਕੱਸਿਆ ਸ਼ਿਕੰਜਾ

ਪੁਜਾਰਾ ਦਾ ਦੋਹਰਾ ਸੈਂਕੜਾ, ਭਾਰਤ ਨੇ ਕੰਗਾਰੂਆਂ ’ਤੇ ਕੱਸਿਆ ਸ਼ਿਕੰਜਾ

ਪੁਜਾਰਾ ਦਾ ਦੋਹਰਾ ਸੈਂਕੜਾ, ਭਾਰਤ ਨੇ ਕੰਗਾਰੂਆਂ ’ਤੇ ਕੱਸਿਆ ਸ਼ਿਕੰਜਾ
March 19
20:28 2017

3rd Test match between India and Australia in Ranchi
ਰਾਂਚੀ, 19 ਮਾਰਚ (ਪੰਜਾਬ ਮੇਲ)- ਚੇਤੇਸ਼ਵਰ ਪੁਜਾਰਾ ਦੇ ਦੋਹਰੇ ਸੈਂਕੜੇ ਅਤੇ ਰਿਧੀਮਾਰਨ ਸਾਹਾ ਦੇ ਸੈਂਕੜੇ ਦੀ ਮਦਦ ਨਾਲ ਅੱਜ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ 152 ਦੌੜਾਂ ਦੀ ਲੀਡ ਹਾਸਲ ਕਰਨ ਮਗਰੋਂ ਦੂਜੀ ਪਾਰੀ ’ਚ ਆਸਟਰੇਲੀਆ ਦੀਆਂ ਦੋ ਵਿਕਟਾਂ 23 ਦੌੜਾਂ ’ਤੇ ਝਟਕਾ ਕੇ ਮੈਚ ’ਚ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ।
ਭਾਰਤ ਨੇ ਆਸਟਰੇਲੀਆ ਦੀਆਂ 451 ਦੌੜਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਨੌਂ ਵਿਕਟਾਂ ’ਤੇ 603 ਦੌੜਾਂ ਬਣਾ ਸਮਾਪਤ ਐਲਾਨ ਦਿੱਤੀ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ (ਛੇ ਦੌੜਾਂ ’ਤੇ ਦੋ ਵਿਕਟਾਂ) ਨੇ ਇਸ ਮਗਰੋਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (14) ਅਤੇ ਨਾਥਨ ਲਿਓਨ ਨੂੰ ਆਊਟ ਕਰਕੇ ਦੂਜੀ ਪਾਰੀ ਦੇ 7.2 ਓਵਰਾਂ ’ਚ ਹੀ ਆਸਟਰੇਲੀਆ ਲਈ ਸੰਕਟ ਖੜ੍ਹਾ ਕਰ ਦਿੱਤਾ। ਆਸਟਰੇਲੀਆ ਦੀ ਟੀਮ ਅਜੇ ਵੀ 129 ਦੌੜਾਂ ਨਾਲ ਪਛੜ ਰਹੀ ਹੈ ਜਦਕਿ ਉਸ ਕੋਲ ਅੱਠ ਵਿਕਟਾਂ ਬਾਕੀ ਹਨ। ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਸੱਤ ਦੌੜਾਂ ਬਣਾ ਕੇ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਪੁਜਾਰਾ ਇੱਕ ਪਾਰੀ ’ਚ 500 ਤੋਂ ਵੱਧ ਗੇਂਦਾਂ ਖੇਡਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਆਪਣੇ ਤੀਜੇ ਅਤੇ ਆਸਟਰੇਲੀਆ ਖ਼ਿਲਾਫ਼ ਦੂਜੇ ਦੋਹਰੇ ਸੈਂਕੜੇ ਦੌਰਾਨ 525 ਗੇਂਦਾਂ ’ਤੇ 21 ਚੌਕਿਆਂ ਦੀ ਮਦਦ ਨਾਲ 202 ਦੌੜਾਂ ਬਣਾਈਆਂ ਅਤੇ ਗੇਂਦਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਪਾਰੀ ਦੇ ਆਪਣੇ ਆਦਰਸ਼ ਰਾਹੁਲ ਦ੍ਰਾਵਿੜ ਦੇ 12 ਸਾਲ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡਿਆ, ਜਿਸ ਨੇ ਅਪਰੈਲ 2004 ’ਚ ਪਾਕਿਸਤਾਨ ਖ਼ਿਲਾਫ਼ 270 ਦੌੜਾਂ ਦੀ ਪਾਰੀ ਦੌਰਾਨ 495 ਗੇਂਦਾਂ ਦਾ ਸਾਹਮਣਾ ਕੀਤਾ ਸੀ।
ਪੁਜਾਰਾ ਨੇ ਪੰਜ ਸੈਸ਼ਨ ਤੋਂ ਵੱਧ ਬੱਲੇਬਾਜ਼ੀ ਕਰਦਿਆਂ ਕਰੀਜ਼ ’ਤੇ 11 ਘੰਟੇ ਅਤੇ 12 ਮਿੰਟ ਬਿਤਾਏ। ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਵਿਕਟਕੀਪਰ ਸਾਹਾ ਨੇ 233 ਗੇਂਦਾਂ ’ਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਸੱਤਵੀਂ ਵਿਕਟ ਲਈ 199 ਦੌੜਾਂ ਦੀ ਭਾਈਵਾਲੀ ਕੀਤੀ। ਜਡੇਜਾ ਨੇ ਅਖੀਰ ’ਚ 55 ਗੇਂਦਾਂ ’ਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 54
ਆਸਟਰੇਲੀਆ ਦੇ ਨਾਥਨ ਲਿਓਨ ਨੂੰ ਆੳੂਟ ਕਰਨ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋਅਾਂ: ਏਐਫਪੀ ਪੁਜਾਰਾ ਦੇ ਦੋਹਰੇ ਸੈਂਕਡ਼ੇ ਨਾਲ ਭਾਰਤ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ ਰਾਂਚੀ, 19 ਮਾਰਚ ਚੇਤੇਸ਼ਵਰ ਪੁਜਾਰਾ ਦੇ ਦੋਹਰੇ ਸੈਂਕਡ਼ੇ ਅਤੇ ਰਿਧੀਮਾਰਨ ਸਾਹਾ ਦੇ ਸੈਂਕਡ਼ੇ ਦੀ ਮਦਦ ਨਾਲ ਅੱਜ ਭਾਰਤ ਨੇ ਅਾਸਟਰੇਲੀਆ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ 152 ਦੌਡ਼ਾਂ ਦੀ ਲੀਡ ਹਾਸਲ ਕਰਨ ਮਗਰੋਂ ਦੂਜੀ ਪਾਰੀ ’ਚ ਆਸਟਰੇਲੀਆ ਦੀਆਂ ਦੋ ਵਿਕਟਾਂ 23 ਦੌਡ਼ਾਂ ’ਤੇ ਝਟਕਾ ਕੇ ਮੈਚ ’ਚ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ। ਭਾਰਤ ਨੇ ਆਸਟਰੇਲੀਆ ਦੀਆਂ 451 ਦੌਡ਼ਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਨੌਂ ਵਿਕਟਾਂ ’ਤੇ 603 ਦੌਡ਼ਾਂ ਬਣਾ ਸਮਾਪਤ ਐਲਾਨ ਦਿੱਤੀ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ (ਛੇ ਦੌਡ਼ਾਂ ’ਤੇ ਦੋ ਵਿਕਟਾਂ) ਨੇ ਇਸ ਮਗਰੋਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (14) ਅਤੇ ਨਾਥਨ ਲਿਓਨ ਨੂੰ ਆੳੂਟ ਕਰਕੇ ਦੂਜੀ ਪਾਰੀ ਦੇ 7.2 ਓਵਰਾਂ ’ਚ ਹੀ ਅਾਸਟਰੇਲੀਆ ਲਈ ਸੰਕਟ ਖਡ਼੍ਹਾ ਕਰ ਦਿੱਤਾ। ਆਸਟਰੇਲੀਆ ਦੀ ਟੀਮ ਅਜੇ ਵੀ 129 ਦੌਡ਼ਾਂ ਨਾਲ ਪਛਡ਼ ਰਹੀ ਹੈ ਜਦਕਿ ਉਸ ਕੋਲ ਅੱਠ ਵਿਕਟਾਂ ਬਾਕੀ ਹਨ। ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਸੱਤ ਦੌਡ਼ਾਂ ਬਣਾ ਕੇ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਪੁਜਾਰਾ ਇੱਕ ਪਾਰੀ ’ਚ 500 ਤੋਂ ਵੱਧ ਗੇਂਦਾਂ ਖੇਡਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਆਪਣੇ ਤੀਜੇ ਅਤੇ ਆਸਟਰੇਲੀਆ ਖ਼ਿਲਾਫ਼ ਦੂਜੇ ਦੋਹਰੇ ਸੈਂਕਡ਼ੇ ਦੌਰਾਨ 525 ਗੇਂਦਾਂ ’ਤੇ 21 ਚੌਕਿਆਂ ਦੀ ਮਦਦ ਨਾਲ 202 ਦੌਡ਼ਾਂ ਬਣਾਈਆਂ ਅਤੇ ਗੇਂਦਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਪਾਰੀ ਦੇ ਆਪਣੇ ਆਦਰਸ਼ ਰਾਹੁਲ ਦ੍ਰਾਵਿਡ਼ ਦੇ 12 ਸਾਲ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡਿਆ, ਜਿਸ ਨੇ ਅਪਰੈਲ 2004 ’ਚ ਪਾਕਿਸਤਾਨ ਖ਼ਿਲਾਫ਼ 270 ਦੌਡ਼ਾਂ ਦੀ ਪਾਰੀ ਦੌਰਾਨ 495 ਗੇਂਦਾਂ ਦਾ ਸਾਹਮਣਾ ਕੀਤਾ ਸੀ। ਪੁਜਾਰਾ ਨੇ ਪੰਜ ਸੈਸ਼ਨ ਤੋਂ ਵੱਧ ਬੱਲੇਬਾਜ਼ੀ ਕਰਦਿਆਂ ਕਰੀਜ਼ ’ਤੇ 11 ਘੰਟੇ ਅਤੇ 12 ਮਿੰਟ ਬਿਤਾਏ। ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਵਿਕਟਕੀਪਰ ਸਾਹਾ ਨੇ 233 ਗੇਂਦਾਂ ’ਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 117 ਦੌਡ਼ਾਂ ਦੀ ਪਾਰੀ ਖੇਡੀ। ਦੋਵਾਂ ਨੇ ਸੱਤਵੀਂ ਵਿਕਟ ਲਈ 199 ਦੌਡ਼ਾਂ ਦੀ ਭਾਈਵਾਲੀ ਕੀਤੀ। ਜਡੇਜਾ ਨੇ ਅਖੀਰ ’ਚ 55 ਗੇਂਦਾਂ ’ਚ ਪੰਜ ਚੌਕਿਆਂ ਤੇ ਦੋ ਛੱਕਿਅਾਂ ਦੀ ਮਦਦ ਨਾਲ 54 ਦੌਡ਼ਾਂ ਦੀ ਪਾਰੀ ਖੇਡ ਕੇ ਭਾਰਤ ਦੀ ਲੀਡ ਨੂੰ 150 ਦੌਡ਼ਾਂ ਤੋਂ ਪਾਰ ਪਹੁੰਚਾਇਆ। ਆਸਟਰੇਲੀਆ ਵੱਲੋਂ ਪੈਟ ਕਮਿਨਜ਼ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 106 ਦੌਡ਼ਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਸਪਿੰਨਰ ਸਟੀਵ ਓਕੀਫ ਨੇ ਵੀ 199 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਓਕੀਫ ਨੇ ਪਾਰੀ ’ਚ 77 ਓਵਰ ਸੁੱਟੇ ਜੋ ਭਾਰਤੀ ਧਰਤੀ ’ਤੇ ਇੱਕ ਪਾਰੀ ’ਚ ਕਿਸੇ ਆਸਟਰੇਲਿਆਈ ਗੇਂਦਬਾਜ਼ ਵੱਲੋਂ ਸੁੱਟੇ ਗਏ ਸਭ ਤੋਂ ਵਧ ਓਵਰ ਹਨ।-ਪੀਟੀਆਈ
ਆਸਟਰੇਲੀਆ ਵੱਲੋਂ ਪੈਟ ਕਮਿਨਜ਼ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 106 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਸਪਿੰਨਰ ਸਟੀਵ ਓਕੀਫ ਨੇ ਵੀ 199 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਓਕੀਫ ਨੇ ਪਾਰੀ ’ਚ 77 ਓਵਰ ਸੁੱਟੇ ਜੋ ਭਾਰਤੀ ਧਰਤੀ ’ਤੇ ਇੱਕ ਪਾਰੀ ’ਚ ਕਿਸੇ ਆਸਟਰੇਲਿਆਈ ਗੇਂਦਬਾਜ਼ ਵੱਲੋਂ ਸੁੱਟੇ ਗਏ ਸਭ ਤੋਂ ਵਧ ਓਵਰ ਹਨ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article