ਪੀ.ਐੱਸ.ਈ.ਬੀ. ਵੱਲੋਂ ਕਿਸਾਨਾਂ ਦੇ ਹੱਕ ‘ਚ ਰੈਲੀਆਂ ਕਰਨ ਦਾ ਐਲਾਨ

322
Share

ਕੁਲਵਿੰਦਰ ਮਹੇ, ਸੂਬਾ ਮੀਤ ਪ੍ਰਧਾਨ
ਚੰਡੀਗੜ੍ਹ, 4 ਦਸੰਬਰ (ਪੰਜਾਬ ਮੇਲ)-ਪੀ.ਐੱਸ.ਈ.ਬੀ./ਪਾਵਰ ਕਾਮ ਇੰਮਪਲਾਈਜ਼ ਫੈਡਰੇਸ਼ਨ ਦੇ ਮੀਤ ਪ੍ਰਧਾਨ ਕੁਲਵਿੰਦਰ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਈ.ਬੀ./ਪਾਵਰ ਕਾਮ ਇੰਮਪਲਾਈਜ਼ ਜੁਆਇੰਟ ਫਾਰਮ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਜੋ ਕਿਸਾਨਾਂ ਪ੍ਰਤੀ ਕਾਲਾ ਕਾਨੂੰਨ ਬਣਾਇਆ ਗਿਆ ਹੈ, ਉਹ ਕਿਸਾਨੀ ਨੂੰ ਖਤਮ ਕਰ ਦੇਣ ਵਾਲਾ ਹੈ। ਫਾਰਮ ਇਸ ਦੀ ਨਿਖੇਧੀ ਬੜੇ ਕਰੜੇ ਸ਼ਬਦਾਂ ‘ਚ ਕਰਦਾ ਹੈ। ਇਸ ਦੇ ਰੋਸ ਵਜੋਂ ਕਿਸਾਨਾਂ ਦੇ ਹੱਕ ਵਿਚ ਮਿਤੀ 5 ਦਸੰਬਰ, 2020 ਨੂੰ ਸਮੁੱਚੇ ਪੰਜਾਬ ਅੰਦਰ ਡਵੀਜ਼ਨ ਅਤੇ ਸਬ ਡਵੀਜ਼ਨ ਪੱਧਰ ‘ਤੇ ਅਰਥੀ ਫੂਕ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ ਜਾਣਗੀਆਂ। ਕੁਲਵਿੰਦਰ ਮਹੇ ਨੇ ਕਿਹਾ ਕਿ ਜਿੱਥੇ ਨਾਮਵਰ ਕਲਾਕਾਰ, ਉੱਚ ਪੱਧਰੀ ਖਿਡਾਰੀ ਅਤੇ ਬਾਰ ਐਸੋਸੀਏਸ਼ਨ ਦੇ ਨਾਮਵਰ ਵਕੀਲ ਅਤੇ ਹੋਰ ਅਦਾਰੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਨ, ਉਥੇ ਬਿਜਲੀ ਮਹਿਕਮੇ ਦੀਆਂ ਸਾਰੀਆਂ ਜਥੇਬੰਦੀਆ ਕਿਸਾਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀਆਂ ਹਨ। ਮਹੇ ਨੇ ਦੱਸਿਆ ਕਿ ਜੇ ਲੋੜ ਪਈ, ਤਾਂ ਬਿਜਲੀ ਕਾਮੇ ਵੀ ਆਪਣਾ ਕੰਮਕਾਜ ਛੱਡ ਕੇ ਕਿਸਾਨਾਂ ਦੇ ਹੱਕ ਵਿਚ ਧਰਨੇ ਲਾਉਣਗੇ।


Share