PUNJABMAILUSA.COM

ਪਿੰਕੀ ਨੇ ਡੀ ਜੀ ਪੀ ਸੁਰੇਸ਼ ਅਰੋੜਾ ਵਿਰੁੱਧ ਫੌਜਦਾਰੀ ਕੇਸ ਵਾਪਸ ਲਿਆ

ਪਿੰਕੀ ਨੇ ਡੀ ਜੀ ਪੀ ਸੁਰੇਸ਼ ਅਰੋੜਾ ਵਿਰੁੱਧ ਫੌਜਦਾਰੀ ਕੇਸ ਵਾਪਸ ਲਿਆ

ਪਿੰਕੀ ਨੇ ਡੀ ਜੀ ਪੀ ਸੁਰੇਸ਼ ਅਰੋੜਾ ਵਿਰੁੱਧ ਫੌਜਦਾਰੀ ਕੇਸ ਵਾਪਸ ਲਿਆ
September 08
22:34 2016

pinki
ਚੰਡੀਗੜ੍ਹ, 8 ਸਤੰਬਰ (ਪੰਜਾਬ ਮੇਲ)- ਪੁਲਸ ਕੈਟ ਤੋਂ ਪੁਲਸ ਇੰਸਪੈਕਟਰ ਬਣੇ ਤੇ ਫਿਰ ਇੱਕ ਕਤਲ ਕੇਸ ਵਿੱਚ ਕੈਦ ਕੱਟ ਚੁੱਕੇ ਗੁਰਮੀਤ ਸਿੰਘ ਪਿੰਕੀ ਨੇ ਚੰਡੀਗੜ੍ਹ ਜ਼ਿਲਾ ਅਦਾਲਤ ਵਿੱਚ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਤੇ ਦੋ ਹੋਰਨਾਂ ਵਿਰੁੱਧ ਫੌਜਦਾਰੀ ਕੇਸ ਵਾਪਸ ਲੈ ਲਿਆ ਹੈ। ਯੂ ਟੀ ਦੇ ਜੁਡੀਸ਼ਲ ਮੈਜਿਸਟਰੇਟ ਕੇ ਐਸ ਮਾਜੂ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਪਿੰਕੀ ਨੇ ਕੇਸ ਨਾ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ।
ਪੁਲਸ ਵਿੱਚੋਂ ਬਰਖਾਸਤ ਸਾਬਕਾ ਕੈਟ ਪਿੰਕੀ ਨੇ ਅਦਾਲਤ ਵਿੱਚ ਕੇਸ ਦਾਇਰ ਕਰਕੇ ਡੀ ਜੀ ਪੀ ਉੱਤੇ ਪੁਲਸ ਦੀ ਨੌਕਰੀ ਵਿੱਚ ਬਹਾਲੀ ਲਈ ਪੰਜਾਹ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ ਸੀ। ਲੁਧਿਆਣਾ ਰੇਂਜ ਦੇ ਡੀ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਅਤੇ ਇਕ ਹੋਰ ਅਮਨ ਕੁਮਾਰ ਉਰਫ ਸਕੌਡਾ ਨੂੰ ਵੀ ਕੇਸ ਵਿੱਚ ਧਿਰ ਬਣਾਇਆ ਗਿਆ ਸੀ। ਪਿੰਕੀ ਨੇ ਅਦਾਲਤ ਵਿੱਚ ਦਾਇਰ ਕੇਸ ਵਿੱਚ ਮੰਗ ਕੀਤੀ ਸੀ ਕਿ ਸੈਕਟਰ 34 ਦੇ ਥਾਣਾ ਮੁਖੀ ਨੂੰ ਤਿੰਨਾਂ ਦੋਸ਼ੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420, 120ਬੀ, 212 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ ਸੱਤ, ਅੱਠ ਅਤੇ 13 ਦੇ ਤਹਿਤ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ। ਕੱਲ੍ਹ ਉਸ ਨੇ ਅਦਾਲਤ ਵਿੱਚ ਆਪਣੇ ਵਕੀਲ ਨਾਲ ਪੇਸ਼ ਹੋ ਕੇ ਕੇਸ ਵਾਪਸ ਲੈ ਲਿਆ। ਉਸ ਨੇ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਇਹ ਕੇਸ ਵਾਪਸ ਲੈਣ ਦਾ ਕੋਈ ਵੀ ਕਾਰਨ ਨਹੀਂ ਦੱਸਿਆ।
ਵਰਨਣ ਯੋਗ ਹੈ ਕਿ ਪੁਲਸ ਇੰਸਪੈਕਟਰ ਵਜੋਂ ਨੌਕਰੀ ਕਰਦੇ ਗੁਰਮੀਤ ਸਿੰਘ ਪਿੰਕੀ ਨੂੰ ਕਤਲ ਦੇ ਇਕ ਕੇਸ ਵਿੱਚ ਜੇਲ ਜਾਣਾ ਪਿਆ ਸੀ। ਮਈ 2014 ਵਿੱਚ ਰਿਹਾਈ ਤੋਂ ਬਾਅਦ ਉਸ ਨੇ ਨੌਕਰੀ ਉੱਤੇ ਬਹਾਲੀ ਲਈ ਅਰਜ਼ੀ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਨੌਕਰੀ ਉੱਤੇ ਬਹਾਲ ਕਰਨ ਲਈ ਉਸ ਤੋਂ ਪੰਜਾਹ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਉਸ ਨੇ ਪੈਸੇ ਦੇ ਵੀ ਦਿੱਤੇ ਸਨ, ਪਰ ਬਾਅਦ ਵਿੱਚ ਨਾ ਪੈਸੇ ਵਾਪਸ ਕੀਤੇ ਗਏ ਅਤੇ ਨਾ ਹੀ ਉਸ ਦੀ ਬਹਾਲੀ ਹੋਈ ਸੀ। ਪੁਲਸ ਕੈਟ ਪਿੰਕੀ ਦੇ ਪੈਸੇ ਵਾਪਸ ਕਰਾਉਣ ਅਤੇ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਅਤੇ 420 ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਕੇਸ ਦਾਇਰ ਕੀਤਾ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

Read Full Article
    ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

Read Full Article
    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ‘ਚ ਹੋਇਆ ਵਾਧਾ : ਐੱਫ.ਬੀ.ਆਈ.

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ‘ਚ ਹੋਇਆ ਵਾਧਾ : ਐੱਫ.ਬੀ.ਆਈ.

Read Full Article
    ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ

ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ

Read Full Article
    ਦੋ ਸਿੱਖਾਂ ਦੇ ਹੋਏ ਕਤਲ ਨੂੰ ਸੁਲਝਾਉਣ ਲਈ ਐਲਕ ਗਰੋਵ ਪੁਲਿਸ ਹੋਈ ਫਿਰ ਤੋਂ ਪੱਬਾਂ ਭਾਰ

ਦੋ ਸਿੱਖਾਂ ਦੇ ਹੋਏ ਕਤਲ ਨੂੰ ਸੁਲਝਾਉਣ ਲਈ ਐਲਕ ਗਰੋਵ ਪੁਲਿਸ ਹੋਈ ਫਿਰ ਤੋਂ ਪੱਬਾਂ ਭਾਰ

Read Full Article
    ਗੁਰਦੁਆਰਾ ਸਾਹਿਬ ਫੇਅਰਫੀਲਡ ਦੀ ਨਵੀਂ ਇਮਾਰਤ ਦੀ ਮਿਲੀ ਮਨਜ਼ੂਰੀ

ਗੁਰਦੁਆਰਾ ਸਾਹਿਬ ਫੇਅਰਫੀਲਡ ਦੀ ਨਵੀਂ ਇਮਾਰਤ ਦੀ ਮਿਲੀ ਮਨਜ਼ੂਰੀ

Read Full Article
    ਐਲਕ ਗਰੋਵ ਸਿਟੀ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਮਨਾਇਆ ਗਿਆ ਬਾਬੇ ਨਾਨਕ ਦਾ ਜਨਮ ਦਿਹਾੜਾ

ਐਲਕ ਗਰੋਵ ਸਿਟੀ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਮਨਾਇਆ ਗਿਆ ਬਾਬੇ ਨਾਨਕ ਦਾ ਜਨਮ ਦਿਹਾੜਾ

Read Full Article
    ਸਤਪਾਲ ਸਿੱਧੂ ਵਾਟਸਕਾਮ ਕਾਊਂਟੀ ਦੇ ਐਗਜ਼ੈਕਟਿਵ ਅਹੁਦੇ ਲਈ ਚੁਣੇ ਗਏ

ਸਤਪਾਲ ਸਿੱਧੂ ਵਾਟਸਕਾਮ ਕਾਊਂਟੀ ਦੇ ਐਗਜ਼ੈਕਟਿਵ ਅਹੁਦੇ ਲਈ ਚੁਣੇ ਗਏ

Read Full Article
    ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ’12ਵਾਂ ਪੰਜਾਬੀ ਚੇਤਨਾ ਦਿਵਸ’ ਮਨਾਇਆ ਗਿਆ

ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ’12ਵਾਂ ਪੰਜਾਬੀ ਚੇਤਨਾ ਦਿਵਸ’ ਮਨਾਇਆ ਗਿਆ

Read Full Article
    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article