ਪਿ੍ਰਅੰਕਾ ਗਾਂਧੀ ਨੇ ਨਵਰੀਤ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋ ਕੇ ਦਿੱਤੀ ਸ਼ਰਧਾਂਜਲੀ

87
Share

* ਕਾਂਗਰਸ ਦੀ ਜਨਰਲ ਸਕੱਤਰ ਦੇ ਕਾਫਿਲੇ ਦੀਆਂ ਗੱਡੀਆਂ ਟਕਰਾਈਆਂ, ਵਾਲ-ਵਾਲ ਬਚੀ
ਰਾਮਪੁਰ/ਹਾਪੁੜ (ਉੱਤਰ ਪ੍ਰਦੇਸ਼), 4 ਫਰਵਰੀ (ਪੰਜਾਬ ਮੇਲ)-ਵੀਰਵਾਰ ਨੂੰ ਕਾਂਗਰਸ ਦੀ ਜਨਰਲ ਸੱਕਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪਿ੍ਰਯੰਕਾ ਗਾਂਧੀ ਵਾਡਰਾ ਨੇ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਹਾਦਸੇ ’ਚ ਮਾਰੇ ਗਏ ਨਵਰੀਤ ਸਿੰਘ ਦੇ ਪਰਿਵਾਰ ਨਾਲ ਉਸ ਦੇ ਪਿੰਡ ਜਾ ਕੇ ਮੁਲਾਕਾਤ ਕੀਤੀ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਦੱਸਿਆ ਕਿ ਪਿ੍ਰਯੰਕਾ ਨੇ ਨਵਰੀਤ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਸ਼ਰਧਾਂਲੀ ਦਿੱਤੀ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਸੁਖਪਾਲ ਸਿੰਘ ਖਹਿਰਾ, ਜੈਅੰਤ ਚੌਧਰੀ ਸਮੇਤ ਹੋਰ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਰਾਮਪੁਰ ਜਾਂਦੇ ਸਮੇਂ¿; ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿਚ ਵੀਰਵਾਰ ਸਵੇਰੇ ਕਾਂਗਰਸ ਨੇਤਾ ਪਿ੍ਰਅੰਕਾ ਗਾਂਧੀ ਵਾਡਰਾ ਦੇ ਕਾਫਲੇ ਦੀਆਂ ਤਿੰਨ-ਚਾਰ ਗੱਡੀਆਂ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ ਉਹ ਵਾਲ-ਵਾਲ ਬਚੀ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਦੇ ਅਨੁਸਾਰ, ਇਹ ਘਟਨਾ ਗੜ੍ਹ ਮੁਕਤੇਸ਼ਵਰ ਦੇ ਨੇੜੇ ਦੀ ਹੈ ਅਤੇ ਇਸ ਵਿਚ ਕੋਈ ਜ਼ਖਮੀ ਨਹੀਂ ਹੋਇਆ। ਗਾਂਧੀ ਦੀ ਕਾਰ ਦੇ ਪਿੱਛੇ ਐੱਸ.ਯੂ.ਵੀ. ਸਮੇਤ ਹੋਰ ਵਾਹਨ ਸਨ। ਪਿ੍ਰਯੰਕਾ ਗਾਂਧੀ ਦੇ ਨਾਲ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਵੀ ਸਨ। ਇਹ ਸਾਰੇ ਰਾਮਪੁਰ ਦੇ ਡਿਬਡਿਬਾ ਪਿੰਡ ਦੇ ਵਸਨੀਕ ਨਵਰੀਤ ਸਿੰਘ ਦੀ ਅੰਤਿਮ ਅਰਦਾਸ ਵਿਚ ਹਿੱਸਾ ਲੈਣ ਜਾ ਰਹੇ ਸਨ।

Share