PUNJABMAILUSA.COM

ਪਾਸਪੋਰਟ ਬਣਾਉਣ ਲਈ ਹੁਣ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ!

ਪਾਸਪੋਰਟ ਬਣਾਉਣ ਲਈ ਹੁਣ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ!

ਪਾਸਪੋਰਟ ਬਣਾਉਣ ਲਈ ਹੁਣ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ!
July 24
14:33 2017

ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਹੁਣ ਉਨ੍ਹਾਂ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ, ਜਿਨ੍ਹਾਂ ਕੋਲ ਜਨਮ ਦਾ ਸਰਟੀਫਿਕੇਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਕੋਲ ਜਨਮ ਦਾ ਸਰਟੀਫਿਕੇਟ ਨਹੀਂ ਹੁੰਦਾ ਅਤੇ ਪਾਸਪੋਰਟ ਬਣਾਉਣ ‘ਚ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਹਫਤੇ ਹੀ ਸਰਕਾਰ ਨੇ ਸੰਸਦ ‘ਚ ਇਸ ਬਾਰੇ ਦੱਸਿਆ ਹੈ। ਇਸ ਤਹਿਤ ਹੁਣ ਆਧਾਰ ਜਾਂ ਪੈਨ ਕਾਰਡ ਨੂੰ ਜਨਮ ਤਰੀਕ ਦੇ ਸਬੂਤ ਤੌਰ ‘ਤੇ ਵਰਤਿਆ ਜਾ ਸਕੇਗਾ।
ਪਾਸਪੋਰਟ ਨਿਯਮ 1980 ਤਹਿਤ ਉਨ੍ਹਾਂ ਸਾਰੇ ਅਰਜ਼ੀਦਾਤਾਵਾਂ ਨੂੰ ਜਨਮ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਹੁੰਦਾ ਸੀ, ਜਿਨ੍ਹਾਂ ਦਾ ਜਨਮ 26/01/1989 ਤੋਂ ਬਾਅਦ ਹੋਇਆ ਹੋਵੇ। ਹੁਣ ਇਸ ਦੀ ਥਾਂ ‘ਤੇ ਸਕੂਲ ਬੋਰਡ ਵੱਲੋਂ ਜਾਰੀ ਕੀਤਾ ਗਿਆ ਟਰਾਂਸਫਰ/ਸਕੂਲ ਛੱਡਣ/ਦਸਵੀਂ ਦਾ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ, ਜਿਸ ‘ਚ ਜਨਮ ਤਰੀਕ ਦਿੱਤੀ ਹੋਵੇ। ਇਸ ਤੋਂ ਇਲਾਵਾ ਪੈਨ ਕਾਰਡ, ਆਧਾਰ ਕਾਰਡ/ਈ-ਆਧਾਰ, ਡਰਾਈਵਿੰਗ ਲਾਈਸੈਂਸ, ਵੋਟਰ ਆਈ.ਡੀ. ਕਾਰਡ ਅਤੇ ਐੱਲ.ਆਈ.ਸੀ. ਪਾਲਿਸੀ ਬਾਂਡ ਵੀ ਦਿੱਤਾ ਜਾ ਸਕਦਾ ਹੈ। ਯਾਨੀ ਇਨ੍ਹਾਂ ਦਸਤਾਵੇਜ਼ਾਂ ‘ਚੋਂ ਕੋਈ ਵੀ ਦਸਤਾਵੇਜ਼ ਜਮ੍ਹਾ ਕਰਾਇਆ ਜਾ ਸਕਦਾ ਹੈ। ਉੱਥੇ ਹੀ, 60 ਸਾਲ ਤੋਂ ਉੱਪਰ ਅਤੇ 8 ਸਾਲ ਤੋਂ ਘੱਟ ਉਮਰ ਵਾਲੇ ਅਰਜ਼ੀ ਦਾਤਾਵਾਂ ਨੂੰ ਪਾਸਪੋਰਟ ਫੀਸ ‘ਚ 10 ਫੀਸਦੀ ਦੀ ਛੋਟ ਮਿਲੇਗੀ। ਨਵੇਂ ਪਾਸਪੋਰਟ ‘ਚ ਨਿੱਜੀ ਜਾਣਕਾਰੀ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ‘ਚ ਹੋਵੇਗੀ। ਪਾਸਪੋਰਟ ਵਿਭਾਗ ਦੀ ਵੈੱਬਸਾਈਟ ਮੁਤਾਬਕ, ਨਵਾਂ ਪਾਸਪੋਰਟ ਬਣਾਉਣ ਦੀ ਫੀਸ 1500 ਰੁਪਏ ਤੋਂ ਲੈ ਕੇ 2000 ਰੁਪਏ ਤਕ ਹੈ, ਜਦੋਂ ਕਿ ਤਤਕਾਲ ‘ਚ ਬਣਾਉਣ ‘ਤੇ ਫੀਸ ਜ਼ਿਆਦਾ ਲੱਗਦੀ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) ਦੀ ਫੀਸ 500 ਰੁਪਏ ਹੈ।
ਇਹ ਐਪ ਦੇਵੇਗੀ ਮੋਬਾਇਲ ‘ਤੇ ਜਾਣਕਾਰੀ
ਜੇਕਰ ਤੁਸੀਂ ਆਪਣੇ ਮੋਬਾਇਲ ‘ਤੇ ਪਾਸਪੋਰਟ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਇਸ ਲਈ ਤੁਸੀਂ ਆਪਣੇ ਸਮਾਰਟ ਫੋਨ ‘ਤੇ mPassport Seva App ਡਾਊਨਲੋਡ ਕਰ ਸਕਦੇ ਹੋ। ਇਸ ਐਪ ‘ਤੇ ਤੁਸੀਂ ਪਾਸਪੋਰਟ ਸੇਵਾ ਕੇਂਦਰ ਜਾਂ ਜ਼ਿਲ੍ਹਾ ਪਾਸਪੋਰਟ ਸੈੱਲ ਵੀ ਸਰਚ ਕਰ ਸਕਦੇ ਹੋ। ਇੰਨਾ ਹੀ ਨਹੀਂ ਵਿਦੇਸ਼ਾਂ ‘ਚ ਬੈਠੇ ਸਿਟੀਜ਼ਨਸ ਵੀ ਅਹਿਮ ਜਾਣਕਾਰੀ ਹਾਸਲ ਕਰ ਸਕਦੇ ਹਨ। ਯੂਜ਼ਰ ਆਪਣੀ ਪਾਸਪੋਰਟ ਐਪਲੀਕੇਸ਼ਨ ਦੀ ਸਥਿਤੀ ਬਾਰੇ ਵੀ ਜਾਣ ਸਕਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article
    ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

Read Full Article
    ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

Read Full Article
    ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

Read Full Article
    ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

Read Full Article
    ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

Read Full Article
    ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

Read Full Article
    ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

Read Full Article
    ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

Read Full Article