ਪਾਪਾਟੋਏਟੋਏ ਵਿਖੇ 42 ਸਾਲਾ ਔਰਤ ਦੇ ਕਤਲ ਸਬੰਧੀ 47 ਸਾਲਾ ਵਿਅਕਤੀ ਗ੍ਰਿਫਤਾਰ-ਕੱਲ੍ਹ ਹੈ ਪੇਸ਼ੀ

332
Share

ਕਿਸਦੀ ਹੋਈ ਹੱਤਿਆ?
ਆਕਲੈਂਡ, 24 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਬੀਤੋ ਸੋਮਵਾਰ ਪਾਪਾਟੋਏਟੋਏ ਵਿਖੇ ਜਿਸ 42 ਸਾਲਾ ਔਰਤ ਦੀ ਅਚਨਚੇਤ ਹੋਈ ਮੌਤ ਦੀ ਖਬਰ ਆਈ ਸੀ, ਦੇ ਸਬੰਧ ਵਿਚ ਪੁਲਿਸ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਉਹ ਇਕ ਕਤਲ ਦਾ ਕੇਸ ਹੈ। ਕਤਲ ਦੇ ਮਾਮਲੇ ਵਿਚ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪੇਸ਼ੀ ਕੱਲ੍ਹ ਮੈਨੁਕਾਓ ਜ਼ਿਲ੍ਹਾ ਅਦਾਲਤ ਦੇ ਵਿਚ ਕੀਤੀ ਜਾਣੀ ਹੈ। ਪੁਲਿਸ ਨੇ ਮਾਨਵ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ-ਪੜ੍ਹਤਾਲ ਸ਼ੁਰੂ ਕੀਤੀ ਹੈ। ਮ੍ਰਿਤਕ ਔਰਤ ਦੇ ਘਰ ਵਾਲਿਆਂ ਨੂੰ ਉਸਦੇ ਮੂਲ ਦੇਸ਼ ਵਿਚ ਸੂਚਿਤ ਕਰ ਦਿੱਤਾ ਗਿਆ ਹੈ। ਹੱਤਿਆ ਕਿਸਦੀ ਹੋਈ? ਅਜੇ ਪੁਲਿਸ ਨੇ ਨਾਂਅ ਆਦਿ ਜਨਤਕ ਨਹੀਂ ਕੀਤਾ ਹੈ ਪਰ ਪਤਾ ਲੱਗਾ ਹੈ ਕਿ ਇਹ ਭਾਰਤ ਨਾਲ ਸਬੰਧਿਤ ਹੈ।


Share