ਪਾਕੂਰੰਗਾ ਦੇ ਸੇਂਟ ਕੇਂਟੀਗਰਨ ਕਾਲਿਜ ‘ਚ ਪਹਿਲੀ ਵਾਰ ਸਿੱਖ ਨੌਜਵਾਨ ਹਰਜੋਤ ਸਿੰਘ ਬਣਿਆ ‘ਡਿਪਟੀ ਹੈਡ ਬੁਆਏ’

85
ਨਿਊਜ਼ੀਲੈਂਡ ਦੇ ਇਕ ਵਕਾਰੀ ਕਾਲਿਜ ਦੇ ਵਿਚ ਡਿਪਟੀ ਹੈਡ ਬੁਆਏ ਬਣਿਆ ਸਿੱਖ ਨੌਜਵਾਨ ਹਰਜੋਤ ਸਿੰਘ। 
Share

ਆਕਲੈਂਡ, 31 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)–ਨਿਊਜ਼ੀਲੈਂਡ ਦੇ ਵਕਾਰੀ ਸਕੂਲਾਂ ਕਾਲਜਾਂ ਦੇ ਵਿਚ ਬੱਚਿਆਂ ਲਈ ਦਾਖਲਾ ਲੈਣਾ ਮਾਪਿਆਂ ਦੇ ਲਈ ਇਕ ਸੁਪਨਾ ਹੁੰਦਾ ਹੈ। ਇਥੇ ਪੜ੍ਹਦੇ ਕੁਝ ਬੱਚੇ ਵੀ ਮਾਪਿਆਂ ਦਾ ਸੁਪਨਾ ਪੂਰਾ ਕਰਦਿਆਂ ਇਕ ਦਿਨ ਉਨ੍ਹਾਂ ਦਾ ਸੀਨਾ ਉਦੋਂ ਹੋਰ ਚੌੜਾ ਕਰ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਕਾਲਿਜ ਦੀ ਅਗਵਾਈ ਕਰਨ ਦੇ ਲਈ ਵੀ ਚੁਣਿਆ ਜਾਂਦਾ ਹੈ। ਇਥੇ ਦੇ ਸਕੂਲਾਂ ਕਾਲਿਜਾਂ ਵਿਚ ਹੈਡ ਬੁਆਏ ਅਤੇ ਹੈਡ ਗਰਲ ਹੁੰਦੇ ਹਨ। ਪਾਕੂਰੰਗਾ ਵਿਖੇ ਸਥਿਤ ਸੇਂਟ ਕੇਂਟੀਗਰਨ ਕਾਲਿਜ ਦੀ ਚੁਣੀ ਗਈ ਹੈਡ ਟੀਮ ਜਿਸ ਦੇ ਵਿਚ ਮੁੰਡੇ ਅਤੇ ਕੁੜੀਆਂ ਸ਼ਾਮਿਲ ਹਨ, ਵਿਚ ਪਹਿਲੀ ਵਾਰ ਇਕ ਸਿੱਖ ਨੌਜਵਾਨ  ਹਰਜੋਤ ਸਿੰਘ ਧਾਰਨੀ ਨੇ ਆਪਣੀ ਥਾਂ ਬਣਾ ਲਈ ਹੈ। ਇਸ ਕਾਲਿਜ ਦੇ ਵਿਚ ਸ਼ਾਇਦ ਇਹ ਪਹਿਲਾ ਪੰਜਾਬੀ ਅਤੇ ਸਿੱਖ ਨੋਜਵਾਨ ਹੈ ਜਿਸ ਨੂੰ ਡਿਪਟੀ ਹੈਡ ਬੁਆਏ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਨੌਜਵਾਨ ਮਿਸ਼ਨ ਹਾਈਟ ਜੂਨੀਅਰ ਕਾਲਿਜ ਦੇ ਵਿਚ ਐਗਜੀਕਿਊਟਿਵ ਕੌਂਸਿਲ ਰਹਿ ਚੁੱਕਾ ਹੈ। ਇਸ ਨੌਜਵਾਨ ਦੇ ਪਿਚਾ ਸ. ਜਸਵਿੰਦਰ ਸਿੰਘ ਮਿੰਟੂ ਹਨ ਜਦ ਕਿ ਮਾਤਾ ਦਾ ਨਾਂਅ ਅਵਤਾਰ ਕੌਰ ਹੈ। ਇਸ ਪਰਿਵਾਰ ਦਾ ਪਿੰਡ ਰਾਮਰਾਏ ਪੁਰ ਜ਼ਿਲ੍ਹਾ ਨਵਾਂਸ਼ਹਿਰ ਹੈ। ਕਮਿਊਨਿਟੀ ਵੱਲੋ ਨੌਜਵਾਨ ਹਰਜੋਤ ਸਿੰਘ ਨੂੰ ਬਹੁਤ-ਬਹੁਤ ਵਧਾਈ ਦਿੱਤੀ ਜਾਂਦੀ ਹੈ।


Share