PUNJABMAILUSA.COM

ਪਾਕਿ ਵੱਲੋਂ ਡੇਰਾ ਬਾਬਾ ਨਾਨਕ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰ ਦੇ ਰੂਪ ‘ਚ ਕੀਤਾ ਅਧਿਕਾਰਤ

ਪਾਕਿ ਵੱਲੋਂ ਡੇਰਾ ਬਾਬਾ ਨਾਨਕ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰ ਦੇ ਰੂਪ ‘ਚ ਕੀਤਾ ਅਧਿਕਾਰਤ

ਪਾਕਿ ਵੱਲੋਂ ਡੇਰਾ ਬਾਬਾ ਨਾਨਕ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰ ਦੇ ਰੂਪ ‘ਚ ਕੀਤਾ ਅਧਿਕਾਰਤ
February 13
10:28 2019

ਨਵੀਂ ਦਿੱਲੀ, 13 ਫਰਵਰੀ (ਪੰਜਾਬ ਮੇਲ)- ਗੁਰਦਾਸਪੁਰ ਜ਼ਿਲ੍ਹੇ ‘ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ‘ਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੋਸਟ ਕਾਇਮ ਕੀਤੀ ਜਾਵੇਗੀ। ਡੇਰਾ ਬਾਬਾ ਨਾਨਕ ਗੁਆਂਢੀ ਮੁਲਕ ‘ਚ ਦਾਖ਼ਲ ਹੋਣ ਅਤੇ ਵਾਪਸ ਪਰਤਣ ਲਈ ਲੋੜੀਂਦੇ ਦਸਤਾਵੇਜ਼ ਜਾਂਚਣ ਤੇ ਮਨਜ਼ੂਰੀ ਦੇਣ ਦੀ ਅਹਿਮ ਜਗ੍ਹਾ ਹੋਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਲੋੜੀਂਦੇ ਦਸਤਾਵੇਜ਼ਾਂ ਵਾਲੇ ਇਸ ਪੋਸਟ ਰਾਹੀਂ ਆ-ਜਾ ਸਕਣਗੇ। ਇਹ ਨੋਟੀਫ਼ਿਕੇਸ਼ਨ ਪਾਸਪੋਰਟ ਨੇਮਾਂ ਮੁਤਾਬਕ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਇਲਾਕੇ ਵਿਚ ਸਥਿਤ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਰਾਵੀ ਦਰਿਆ ਕੰਢੇ ਸੁਸ਼ੋਭਿਤ ਹੈ ਤੇ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ ਸਿਰਫ਼ 3-4 ਕਿਲੋਮੀਟਰ ਦੀ ਵਿੱਥ ‘ਤੇ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਨੇ ਇਸ ਸਥਾਨ ‘ਤੇ ਜੀਵਨ ਦੇ 18 ਤੋਂ ਵੱਧ ਵਰ੍ਹੇ ਬਤੀਤ ਕੀਤੇ। ਲੰਘੇ ਵਰ੍ਹੇ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ (ਕੌਮਾਂਤਰੀ ਸਰਹੱਦ ਤੱਕ) ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿ ਵਾਲੇ ਪਾਸੇ ਚਾਰ ਕਿਲੋਮੀਟਰ ਲੰਮੇ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ।
ਆਮ ਚੋਣਾਂ ਤੋਂ ਬਾਅਦ ਭਾਰਤ ਨਾਲ ਸਬੰਧ ਸੁਧਰਨਗੇ: ਪਾਕਿ ਮੰਤਰੀ
ਇਸਲਾਮਾਬਾਦ: ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਆਸ ਜਤਾਈ ਹੈ ਕਿ ਭਾਰਤ ‘ਚ ਆਮ ਚੋਣਾਂ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਰਨਗੇ। ਉਨ੍ਹਾਂ ਕਿਹਾ ਕਿ ਪੱਛਮੀ ਸੰਸਾਰ ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਭਾਰਤ-ਪਾਕਿ ਵਿਚਾਲੇ ਵਪਾਰ ‘ਚ ਵਾਧਾ ਕਾਫ਼ੀ ਮਹੱਤਵਪੂਰਨ ਹੈ, ਪਰ ਗੁਆਂਢੀ ਮੁਲਕ ਵਿਚ ਹੋਣ ਵਾਲੀਆਂ ਚੋਣਾਂ ‘ਚ ਪਾਕਿਸਤਾਨ ਵਿਰੋਧੀ ਮੁੱਦੇ ਭਾਰੂ ਰਹਿਣ ਕਾਰਨ ਫ਼ਿਲਹਾਲ ਇਹ ਸੰਭਵ ਨਹੀਂ ਜਾਪਦਾ।

About Author

Punjab Mail USA

Punjab Mail USA

Related Articles

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ