PUNJABMAILUSA.COM

ਪਾਕਿ ਵਿੱਚ ਪਹਿਲੀ ਵਾਰ ਦਲਿਤ ਹਿੰਦੂ ਔਰਤ ਬਣੇਗੀ ਸੈਨੇਟਰ

ਪਾਕਿ ਵਿੱਚ ਪਹਿਲੀ ਵਾਰ ਦਲਿਤ ਹਿੰਦੂ ਔਰਤ ਬਣੇਗੀ ਸੈਨੇਟਰ

ਪਾਕਿ ਵਿੱਚ ਪਹਿਲੀ ਵਾਰ ਦਲਿਤ ਹਿੰਦੂ ਔਰਤ ਬਣੇਗੀ ਸੈਨੇਟਰ
February 22
08:50 2018

ਲਾਹੌਰ, 22 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਹਿੰਦੂ ਔਰਤ ਦੇਸ਼ ਦੀ ਸੈਨੇਟ ਲਈ ਚੁਣੀ ਜਾਵੇਗੀ। ਸੂਬਾ ਸਿੰਧ ਵਿੱਚ ਥਾਰ ਹਲਕੇ ਤੋਂ ਕਿ੍ਸ਼ਨਾ ਕੁਮਾਰੀ ਕੋਹਲੀ ਨੂੰ ਇਹ ਮਾਣ ਮਿਲਗਾ। ਇਹ ਪ੍ਰਗਟਾਵਾ ਸੱਤਾਧਾਰੀ ਪੀਪਲਜ਼ ਪਾਰਟੀ ਨੇ ਕੀਤਾ ਹੈ।
ਪਾਕਿਤਸਾਨ ਦੇ ਚੋਣ ਕਮਿਸ਼ਨਰ ਨੇ ਸ੍ਰੀਮਤੀ ਕੋਹਲੀ (39 ਸਾਲ) ਦੇ ਨਾਮਜ਼ਦਗੀ ਪੇਪਰ ਸਵੀਕਾਰ ਕਰ ਲਏ ਹਨ। ਉਹ ਸੂਬਾ ਸਿੰਧ ਦੀ ਵਿਧਾਨ ਸਭਾ ਵਿੱਚੋਂ ਘੱਟ ਗਿਣਤੀਆਂ ਦੀ ਸੀਟ ਲਈ ਪੀਪਲਜ਼ ਪਾਰਟੀ ਦੀ ਉਮੀਦਵਾਰ ਹੈ।ਚੋਣ 3 ਮਾਰਚ ਨੂੰ ਹੋਵੇਗੀ।ਪੀਪਲਜ਼ ਪਾਰਟੀ ਦੇ ਤਰਜਮਾਨ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਕੋਹਲੀ ਪਹਿਲੀ ਦਲਿਤ ਔਰਤ ਔਰਤ ਹੋਵੇਗੀ, ਜੋ ਸੈਨੇਟਰ ਬਣੇਗੀ। ਇਹ ਜ਼ਿਕਰਯੋਗ ਹੈ ਕਿ ਕੋਹਲੀ ਦੀ ਜਾਤ ਪਾਕਿਸਤਾਨ ਸ਼ਡਿਊਲਕਾਸਟ ਆਰਡੀਨੈਂਸ 1957 ਦੇ ਤਹਿਤ ਨੰਬਰ 23 ਉੱਤੇ ਦਰਜ ਹੈ।
ਪੀਪਲਜ਼ ਪਾਰਟੀ ਨੇ ਇਸ ਤੋਂ ਪਹਿਲਾਂ 2012 ਵਿੱਚ ਸਿੰਧ ਵਿੱਚੋਂ ਹੀ ਹਰੀਓਮ ਕਿਸ਼ੋਰੀ ਲਾਲ ਨੂੰ ਗੈਰ ਮੁਸਲਿਮਾਂ ਲਈ ਰਾਖਵੀਂ ਸੀਟ ਤੋਂ ਸੈਨੇਟਰ ਨਾਮਜ਼ਦ ਕੀਤਾ ਸੀ। ਕ੍ਰਿਸ਼ਨਾ ਕੋਹਲੀ ਅਤੇ ਅਨਵਰ ਲਾਲਦੀਨ (ਈਸਾਈ) ਪਾਰਟੀ ਵਰਕਰ ਦੀ ਚੋਣ ਦੇ ਨਾਲ ਪੀਪਲਜ਼ ਪਾਰਟੀ ਵੱਲੋਂ ਹੁਣ ਤੱਕ ਚੁਣੇ ਗਏ ਗੈਰ ਮੁਸਲਿਮ ਘੱਟ ਗਿਣਤੀ ਸੈਨੇਟਰਾਂ ਦੀ ਗਿਣਤੀ ਛੇ ਹੋ ਜਾਵੇਗੀ। ਸ੍ਰੀਮਤੀ ਕੋਹਲੀ ਸਿੰਧ ਦੇ ਥਾਰ ਖੇਤਰ ਵਿੱਚ ਨਗਰ ਪਾਰਕਰ ਜ਼ਿਲ੍ਹੇ ਦੇ ਇੱਕ ਦੂਰ ਦੂਰਾਡੇ ਪਿੰਡ ਨਾਲ ਸਬੰਧਤ ਹੈ। ਉਸਦਾ ਜਨਮ ਇੱਕ ਗਰੀਬ ਕਿਸਾਨ ਜੁਗਨੂੰ ਕੋਹਲੀ ਦੇ ਘਰ ਹੋਇਆ। ਉਸਦੇ ਪਰਿਵਾਰ ਨੂੰ ਤਿੰਨ ਸਾਲ ਤੱਕ ਜ਼ਿਲ੍ਹਾ ਉਮਰਕੋਟ ਵਿੱਚ ਕੁੰਨਰੀ ਦੇ ਇੱਕ ਜਗੀਰਦਾਰ ਨੇ ਆਪਣੀ ਨਿਜੀ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ। ਜਦੋਂ ਉਸ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਹ ਸਿਰਫ ਤੀਜੀ ਜਮਾਤ ਦੀ ਵਿਦਿਆਰਥਣ ਸੀ। ਉਸਦਾ ਲਾਲ ਚੰਦ ਦੇ ਨਾਲ 16 ਸਾਲ ਦੀ ਉਮਰ ਵਿੱਚ ਵਿਆਹ ਹੋਇਆ।

About Author

Punjab Mail USA

Punjab Mail USA

Related Articles

ads

Latest Category Posts

    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article
    2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

Read Full Article
    ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

Read Full Article
    ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

Read Full Article
    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article