ਪਾਕਿ ਵਿਚਲੇ 600 ਮਦਰੱਸੇ ਬੰਦ ਹੋਣ – ਅਮਰੀਕੀ ਪਾਰਲੀਮੈਂਟ ਮੈਂਬਰ

ਵਾਸ਼ਿੰਗਟਨ, 17 ਦਸੰਬਰ (ਪੰਜਾਬ ਮੇਲ) – ਅਮਰੀਕਾ ਦੇ ਇੱਕ ਪ੍ਰਭਾਵਸ਼ਾਲੀ ਪਾਰਲੀਮੈਂਟ ਮੈਂਬਰ ਨੇ ਪਾਕਿਸਤਾਨ ਵਿੱਚ ਚੱਲ ਰਹੇ 600 ਦੇਵਬੰਦੀ ਮਦਰੱਸੇ (ਮੁਫਤ ਵਿੱਚ ਸਿੱਖਿਆ ਦੇਣ ਵਾਲੇ ਮੁਸਲਿਮ ਸਕੂਲ) ਬੰਦ ਕਰਨ ਦੀ ਮੰਗ ਕਰਦੇ ਹੋਏ ਇਨ੍ਹਾਂ ਨੂੰ ‘ਨਫਰਤ ਫੈਲਾਉਣ ਵਾਲੇ’ ਕਰਾਰ ਦਿੱਤਾ ਹੈ।
ਅਮਰੀਕੀ ਕਾਂਗਰਸ ਦੇ ਮੈਂਬਰ ਐਂਡ ਰਾਇਸ ਸ਼ਕਤੀਸ਼ਾਲੀ ‘ਹਾਉਸ ਫਾਰਨ ਰਿਲੇਸ਼ਨਜ਼ ਕਮੇਟੀ’ ਦੇ ਪ੍ਰਧਾਨ ਹਨ। ਉਨ੍ਹਾਂ ਦੀ ਇਹ ਟਿੱਪਣੀ ਕੈਲੀਫੋਰਨੀਆ ਵਿੱਚ ਦੋ ਦਸੰਬਰ ਨੂੰ ਪਾਕਿਸਤਾਨੀ ਮੂਲ ਦੇ ਇੱਕ ਵੱਖਵਾਦੀ ਜੋੜੇ ਵਲੋਂ ਕੀਤੀ ਫਾਇਰਿੰਗ ਤੋਂ ਬਾਅਦ ਆਈ ਹੈ, ਜਿਸ ਵਿੱਚ 14 ਲੋਕ ਮਾਰੇ ਗਏ ਸਨ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਇਹ ਮਦਰੱਸੇ ਨਫਰਤ ਫੈਲਾਅ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਬਾਰੇ ਕਾਂਗਰਸ ਦੇ ਸਾਹਮਣੇ ਇਹ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਵਿੱਚ ਨਫਰਤ ਫੈਲਾਉਣ ਵਾਲੇ ਸੰਸਥਾਨ ਬੰਦ ਨਹੀਂ ਹੁੰਦੇ, ਉਦੋਂ ਤੱਕ ਉਹ ਅੰਦਰੂਨੀ ਅਮਨ ਦੇ ਲਈ ਆਪਣਾ ਸੰਘਰਸ਼ ਕਦੇ ਨਹੀਂ ਜਿੱਤ ਸਕਣਗੇ। ਰਾਇਸ ਨੇ ਕਿਹਾ ਕਿ ਇਹ ਇਕ ਅਹਿਮ ਮੁੱਦਾ ਹੈ। ਸਾਡੇ ਕੋਲ 600 ਸਕੂਲਾਂ ਦੀ ਸੂਚੀ ਹੈ। ਮੈਂ ਤਿੰਨ ਯਾਤਰਾ ਕੀਤੀਆਂ ਹਨ, ਜਿਨ੍ਹਾਂ ਵਿੱਚ ਮੈਂ ਸੰਕੇਤ ਦਿੱਤੇ ਕਿ ਮਦਰੱਸੇ ਬੰਦ ਕਰਨ ਲਈ ਸਰਕਾਰ ਨੂੰ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ਦੇ ਪਰਿਵਾਰਾਂ ਨੂੰ ਆਪਣਾ ਪੈਸਾ ਉਥੇ ਨਾ ਭੇਜਣ ਜਾਂ ਖਾੜੀ ਦੇਸ਼ਾਂ ਨੂੰ ਇਨ੍ਹਾਂ ਦਾ ਵਿੱਤੀ ਪੋਸ਼ਣ ਨਾ ਕਰਨ ਲਈ ਮਨਾਉਣ ਵਿੱਚ ਸਾਨੂੰ ਥੋੜ੍ਹੀ ਸਫਲਤਾ ਮਿਲੀ ਹੈ।
ਉਨ੍ਹਾਂ ਦੀਆਂ ਚਿੰਤਾਵਾਂ ਉੱਤੇ ਅਫਗਾਨਿਸਤਾਨ ਤੇ ਪਾਕਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧ ਰਿਚਰਡ ਓਲਸਨ ਨੇ ਕਿਹਾ ਕਿ ਮੁੱਢਲੀ ਸਿੱਖਿਆ ਪ੍ਰਣਾਲੀ ਦੀ ਕਮੀ ਕਾਰਨ ਇਨ੍ਹਾਂ ਮਦਰੱਸਿਆਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਦਰੱਸੇ ਪਾਕਿਸਤਾਨ ਵਿੱਚ ਹਨ ਅਤੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਦੇ ਹਨ, ਕਿਉਂਕਿ ਬਿਲਕੁੱਲ ਮੁਫਤ ਵਿੱਚ ਸਿੱਖਿਆ ਮੁਹੱਈਆ ਕਰਵਾਉਂਦੇ ਹਨ।
There are no comments at the moment, do you want to add one?
Write a comment