ਪਾਕਿ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਬੰਦ ਕਰਨ ਦੀ ਤਿਆਰੀ ‘ਚ ਡੋਨਾਲਡ ਟਰੰਪ

ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)– ਅਮਰੀਕਾ ਦਾ ਮੰਨਣਾ ਹੈ ਕਿ ਪਾਕਿਸਤਾਨ ਉਸ ਨੂੰ ਠੱਗ ਰਿਹਾ ਹੈ, ਇਸ ਲਈ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜ ਮਦਦ ਬੰਦ ਕਰਨ ਦੀ ਤਿਆਰੀ ‘ਚ ਹੈ। ਪਾਕਿਸਤਾਨ ਮੀਡੀਆ ਮੁਤਾਬਕ ਇਹ ਦਾਅਵਾ ਅਮਰੀਕਾ ਦੀ ਫੌਰਨ ਪਾਲਿਸੀ ਰਿਪੋਰਟ ‘ਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਅਫਗਾਨਿਸਤਾਨ ਨੂੰ ਲੈ ਕੇ ਜੋ ਅਗਲੀ ਸਟਰੈਟਜੀ ਹੈ, ਉਸ ਨਾਲ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ‘ਚ ਵੱਡਾ ਬਦਲਾਅ ਆਉਣ ਵਾਲਾ ਹੈ। ਰਿਪੋਰਟ ‘ਚ ਵ੍ਹਾਈਟ ਹਾਊਸ ਦੇ ਇਕ ਅਫਸਰ ਨੇ ਦੱਸਿਆ ਕਿ ਟਰੰਪ ਦਾ ਕਹਿਣਾ ਹੈ ਕਿ ਪਾਕਿਸਤਾਨ ਸਾਨੂੰ ਠੱਗ ਰਿਹਾ ਹੈ। ਅਜਿਹੇ ‘ਚ ਉਹ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਹਰ ਤਰ੍ਹਾਂ ਦੀ ਫੌਜ ਮਦਦ ਬੰਦ ਕਰਨ ਚਾਹੁੰਦਾ ਹੈ। ਹਾਲਾਂਕਿ, ਇਸ ਅਫਸਰ ਦਾ ਨਾਂ ਨਹੀਂ ਦੱਸਿਆ ਗਿਆ ਹੈ। ਅਫਸਰ ਨੇ ਕਿਹਾ ਕਿ ਡਿਫੈਂਸ ਡਿਪਾਰਟਮੈਂਟ ਦਾ ਮੰਨਣਾ ਹੈ ਕਿ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ‘ਚ ਕਾਫੀ ਮੁਸ਼ਕਲਾਂ ਹਨ। ਟਰੰਪ ਨੇ ਅਫਗਾਨਿਸਤਾਨ ‘ਤੇ ਸਟਰੈਟਜੀ ਨੂੰ ਲੈ ਕੇ ਕੈਂਪ ਡੈਵਿਡ ‘ਚ ਨੈਸ਼ਨਲ ਸਕਿਓਰਟੀ ਨਾਲ ਜੁੜੇ ਅਪਣੇ ਮਦਦਗਾਰਾਂ ਨਾਲ ਤਮਾਮ ਵਿਕਲਪਾਂ ‘ਤੇ ਵਿਚਾਰ ਕੀਤਾ। ਹਾਲਾਂਕਿ, ਇਹ ਤੈਅ ਨਹੀਂ ਕਰ ਪਾਏ ਹਾਂ ਕਿ ਅਮਰੀਕਾ ਵਲੋਂ ਲੜੀ ਜਾ ਰਹੀ ਇਸ ਲੰਬੀ ਜੰਗ ‘ਤੇ ਹੋਰ ਫੌਜੀ ਭੇਜੇਗਾਂ ਜਾਂ ਨਹੀਂ। ਇਸ ਮੀਟਿੰਗ ਦੌਰਾਨ ਪਾਕਿਸਤਾਨ ਦੇ ਅਫਗਾਨ ਤਾਲਿਬਾਨ ਦੀ ਪਨਾਹਗਾਰ ਬਣਾਉਣ ਅਤੇ ਅੱਤਵਾਦੀਆਂ ਨੂੰ ਫੜਨ ‘ਚ ਅਸਫਲ ਰਹਿਣ ‘ਤੇ ਵੀ ਚਰਚਾ ਹੋਈ।