PUNJABMAILUSA.COM

ਪਾਕਿ ਦੇ ਸਿੰਧ ਸੂਬੇ ‘ਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਮੁੜ ਵਿਆਹ ਕਰਨ ਦੀ ਮਿਲੀ ਇਜਾਜ਼ਤ

ਪਾਕਿ ਦੇ ਸਿੰਧ ਸੂਬੇ ‘ਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਮੁੜ ਵਿਆਹ ਕਰਨ ਦੀ ਮਿਲੀ ਇਜਾਜ਼ਤ

ਪਾਕਿ ਦੇ ਸਿੰਧ ਸੂਬੇ ‘ਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਮੁੜ ਵਿਆਹ ਕਰਨ ਦੀ ਮਿਲੀ ਇਜਾਜ਼ਤ
August 10
14:38 2018

ਕਰਾਚੀ, 10 ਅਗਸਤ (ਪੰਜਾਬ ਮੇਲ)- ਪਹਿਲੀ ਵਾਰ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਸੂਬਾਈ ਵਿਧਾਨ ਸਭਾ ਵੱਲੋਂ ਕੀਤੇ ਗਈ ਇਤਿਹਾਸਿਕ ਸੋਧ ਦੇ ਤਹਿਤ ਮੁੜ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੀਡੀਆ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਿੰਧ ਹਿੰਦੂ ਵਿਆਹ (ਸੋਧ) ਬਿੱਲ 2018 ਨਾ ਸਿਰਫ ਪਤੀ-ਪਤਨੀ ਨੂੰ ਵੱਖ ਹੋਣ ਦਾ ਅਧਿਕਾਰ ਦਿੰਦਾ ਹੈ ਸਗੋਂ ਪਤਨੀ ਅਤੇ ਬੱਚਿਆਂ ਦੀ ਵਿੱਤੀ ਸੁਰੱਖਿਆ ਨੂੰ ਵੀ ਯਕੀਨੀ ਕਰਦਾ ਹੈ।
ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨੰਦ ਕੁਮਾਰ ਨੇ ਇਸ ਬਿੱਲ ਨੂੰ ਪੇਸ਼ ਕੀਤਾ ਸੀ ਅਤੇ ਮਾਰਚ ਵਿਚ ਇਸ ਨੂੰ ਵਿਧਾਨ ਸਭਾ ਨੇ ਪਾਸ ਕੀਤਾ ਸੀ। ਕਾਨੂੰਨ ਮੁਤਾਬਕ,”ਹਿੰਦੂ ਵਿਆਹ ਭਾਵੇਂ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਹੋਵੇ ਜਾਂ ਬਾਅਦ ਵਿਚ, ਦੋਵੇਂ ਪੱਖ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਨਿਆਂਇਕ ਅਲਹਿਦਗੀ ਦਾ ਆਦੇਸ਼ ਦੇਣ ਦੀ ਅਪੀਲ ਕਰ ਸਕਦੇ ਹਨ।” ਇਸ ਕਾਨੂੰਨ ਦੇ ਤਹਿਤ ਹਿੰਦੂ ਭਾਈਚਾਰੇ ਦੇ ਮੈਂਬਰਾਂ ਵਿਚ ਨਿਰਧਾਰਿਤ ਘੱਟੋ-ਘੱਟ ਉਮਰ ਤੋਂ ਛੋਟੀ ਉਮਰ ਵਿਚ ਵਿਆਹ ਕਰਨ ‘ਤੇ ਪਾਬੰਦੀ ਹੋਵੇਗੀ। ਨੰਦ ਕੁਮਾਰ ਨੇ ਕਿਹਾ,”ਹਿੰਦੂ ਭਾਈਚਾਰਾ ਜ਼ਬਰਦਸਤੀ ਧਰਮ ਬਦਲਣ ਅਤੇ ਬਹੁਤ ਛੋਟੀ ਉਮਰ ਵਿਚ ਲੜਕੀਆਂ ਦੇ ਵਿਆਹ ਦਾ ਵਿਰੋਧ ਕਰਦਾ ਰਿਹਾ ਹੈ। ਇਸ ਕਾਨੂੰਨ ਨੇ ਹਿੰਦੂ ਭਾਈਚਾਰੇ ਵਿਚ ਨਾਬਾਲਗਾਂ ਦੇ ਵਿਆਹ ‘ਤੇ ਪਾਬੰਦੀ ਲਗਾ ਦਿੱਤੀ ਹੈ।” ਕੁਮਾਰ ਨੇ ਧਾਰਮਿਕ ਘੱਟ ਗਿਣਤੀ ਦੇ ਮੈਂਬਰਾਂ ਦੇ ਜ਼ਬਰਦਸਤੀ ਧਰਮ ਬਦਲਾਉਣ ਵਿਰੁੱਧ ਵੀ ਇਕ ਬਿੱਲ ਪੇਸ਼ ਕੀਤਾ ਹੈ ਪਰ ਬਿੱਲ ਸਿੰਧ ਵਿਧਾਨ ਸਭਾ ਸਕੱਤਰੇਤ ਵਿਚ ਧੂੜ ਖਾ ਰਿਹਾ ਹੈ। ਉਨ੍ਹਾਂ ਨੇ ਕਿਹਾ,”ਇਸ ਕਾਨੂੰਨ ਵਿਚ ਸੋਧ ਦਾ ਉਦੇਸ਼ ਅੱਜ ਦੇ ਜਮਾਨੇ ਦੇ ਮੁਤਾਬਕ ਪੁਰਾਣੇ ਹੋ ਚੁੱਕੇ ਰੀਤੀ-ਰਿਵਾਜਾਂ ਤੋਂ ਛੁਟਕਾਰਾ ਪਾਉਣਾ ਹੈ।”

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article