ਪਾਕਿ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਸਿਹਤ ਵਿਗੜਣ ਕਾਰਨ ਕਰਾਚੀ ਦੇ ਹਸਪਤਾਲ ‘ਚ ਦਾਖ਼ਲ

385
Share

ਇਸਲਾਮਾਬਾਦ, 12 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਪੀ.ਪੀ.ਪੀ. ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੂੰ ਸਿਹਤ ਸਬੰਧੀ ਸਮੱਸਿਆ ਦੇ ਬਾਅਦ ਕਰਾਚੀ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਾਰਟੀ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਐਤਵਾਰ ਨੂੰ ਟਵੀਟ ਕੀਤਾ, ”ਡਾਕਟਰ ਉਨ੍ਹਾਂ ਦੀ ਲੋੜੀਂਦੀ ਜਾਂਚ ਕਰ ਰਹੇ ਹਨ।” ਪਾਰਟੀ ਨੇ ਵਿਸਥਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਨੇ ਕਿਹਾ ਕਿ ਐਤਵਾਰ ਦੀ ਸ਼ਾਮ ਜ਼ਰਦਾਰੀ ਨੂੰ ਸਿਹਤ ਸੰਬੰਧੀ ਸਮੱਸਿਆ ਹੋਈ, ਜਿਸ ਦੇ ਬਾਅਦ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਡਾਨ ਨਿਊਜ਼ ਨੇ ਖਬਰ ਦਿੱਤੀ ਕਿ ਸਾਬਕਾ ਰਾਸ਼ਟਰਪਤੀ ਦੇ ਲੰਬੇ ਸਮੇਂ ਤੱਕ ਸਹਿਯੋਗੀ ਰਹੇ ਡਾਕਟਰ ਆਸਿਮ ਹੁਸੈਨ ਨੇ ਇਕ ਨਿੱਜੀ ਖਬਰੀ ਚੈਨਲ ਨੂੰ ਕਿਹਾ ਕਿ ਜ਼ਰਦਾਰੀ ਨੂੰ ਸ਼ੂਗਰ ਘੱਟ ਹੋਣ ਦੇ ਕਾਰਨ ਹਸਪਤਾਲ ਲਿਜਾਇਆ ਗਿਆ। ‘ਦੀ ਐਕਸਪ੍ਰੈੱਸ ਟ੍ਰਿਬਿਊਨ’ ਨੇ ਖ਼ਬਰ ਦਿੱਤੀ ਕਿ ਪੀ.ਪੀ.ਪੀ.ਨੇਤਾ ਨੂੰ ਕਰਾਚੀ ‘ਚ ਨਿੱਜੀ ਹਸਪਤਾਲ ‘ਚ ਐਮਰਜੈਂਸੀ ਵਾਰਡ ਵਿਚ ਭਰਤੀ ਕਰਾਇਆ ਗਿਆ। ਫਿਲਹਾਲ ਇਸ ਨੇ ਹਸਪਤਾਲ ਦਾ ਨਾਮ ਨਹੀਂ ਦੱਸਿਆ। ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਜ਼ਰਦਾਰੀ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਸੀ, ਜਿਸ ਦੇ ਬਾਅਦ ਪਿਛਲੇ ਸਾਲ ਦਸੰਬਰ ਵਿਚ ਉਹ ਜੇਲ੍ਹ ਤੋਂ ਰਿਹਾਅ ਹੋਏ ਸਨ। ਸਾਲ 2018 ਵਿਚ ਸਾਹਮਣੇ ਆਏ ਵੱਡੇ ਮਨੀ ਲਾਂਡਰਿੰਗ ਘਪਲੇ ਵਿਚ ਜ਼ਰਦਾਰੀ ਕਈ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।


Share