ਪਾਕਿ ‘ਚ ਇਮਰਾਨ ਸਰਕਾਰ ਨੂੰ ਲਾਂਭੇ ਕਰਨ ਲਈ ਵਿਰੋਧੀ ਪਾਰਟੀਆਂ ਵੱਲੋਂ ਦੇਸ਼ਵਿਆਪੀ ਅੰਦੋਲਨ

48
ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਲਾਹੌਰ 'ਚ ਹਮਾਇਤੀਆਂ ਨੂੰ ਸੰਬੋਧਨ ਕਰਦੀ ਹੋਈ।
Share

ਲਾਹੌਰ, 17 ਅਕਤੂਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੂੰ ਲਾਂਭੇ ਕਰਨ ਲਈ ਸ਼ੁਰੂ ਕੀਤੀ ਦੇਸ਼ਵਿਆਪੀ ਮੁਹਿੰਮ ਤਹਿਤ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਸ਼ਹਿਰ ਗੁੱਜਰਾਂਵਾਲਾ ਦੇ ਸਟੇਡੀਅਮ ‘ਚ ਇਕੱਠੀਆਂ ਹੋਈਆਂ। ਵਿਰੋਧੀ ਧਿਰਾਂ ਦੇ ਆਗੂਆਂ ਨੇ ਸਾਲ 2018 ਦੀਆਂ ਚੋਣਾਂ ਵਿਚ ਕਥਿਤ ਧਾਂਦਲੀਆਂ ਮਗਰੋਂ ਫੌਜ ਦੀ ਮਦਦ ਨਾਲ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਿਠਾਉਣ ਦੇ ਦੋਸ਼ ਹਨ। ਦੇਸ਼ ਦੀਆਂ 9 ਮੁੱਖ ਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦਾ ਨਾਂ ਦਾ ਸਾਂਝਾ ਮੰਚ ਕਾਇਮ ਕੀਤਾ ਹੈ। ਇਸ ਮੰਚ ਨੇ ਸਰਕਾਰ ਵਿਰੁੱਧ ਦੇਸ਼ਵਿਆਪੀ ਮੁਹਿੰਮ ਵਿੱਢੀ ਹੈ। ਗੁੱਜਰਾਂਵਾਲਾ ਦੇ ਇਕੱਠ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਆਗੂ ਮਰੀਅਮ ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਸਣੇ ਕਈ ਆਗੂਆਂ ਨੇ ਸੰਬੋਧਨ ਕੀਤਾ। ਦੂਜੇ ਪਾਸੇ, ਇਮਰਾਨ ਖਾਨ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਦੀ ਮੁਹਿੰਮ ਤੋਂ ਡਰਦਾ ਨਹੀਂ ਹੈ ਅਤੇ ਇਹ ਮੁਹਿੰਮ ਇਨ੍ਹਾਂ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਕੇਸ ਰੱਦ ਕਰਾਉਣ ਲਈ ਬਲੈਕਮੇਲ ਕਰਨ ਦੇ ਮਕਸਦ ਨਾਲ ਵਿੱਢੀ ਗਈ ਹੈ।


Share