ਪਾਕਿਸਤਾਨ ਸਰਕਾਰ ਵੱਲੋਂ ਚੀਨ ਨਾਲ 2.4 ਅਰਬ ਡਾਲਰ ਦੇ ਪਣ-ਬਿਜਲੀ ਪ੍ਰਾਜੈਕਟ ਲਈ ਤਿੰਨ ਧਿਰੀ ਸਮਝੌਤੇ ‘ਤੇ ਹਸਤਾਖਰ

265
Share

ਮੁਜ਼ੱਫਰਾਬਾਦ, 26 ਜੂਨ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਨੇ ਚੀਨ ਨਾਲ ਕਰੀਬ 2.4 ਅਰਬ ਦੇ 1124 ਮੈਗਾਵਾਟ ਕੋਹਲਾ ਪਣ-ਬਿਜਲੀ ਪ੍ਰਾਜੈਕਟ ਦੇ ਨਿਰਮਾਣ ਲਈ ਤਿੰਨ ਧਿਰੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਸਮਝੌਤੇ ‘ਤੇ ਦਸਤਖਤ ਕਰਨ ਦੀ ਰਸਮ ਬੀਤੇ ਦਿਨ ਪ੍ਰਧਾਨ ਮੰਤਰੀ ਹਾਊਸ ਵਿੱਚ ਰੱਖੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹਾਜ਼ਰ ਸਨ। ਦੂਜੇ ਹਾਜ਼ਰੀਨ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ, ਚੀਨੀ ਰਾਜਦੂਤ ਯਾਓ ਜਿੰਗ, ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ ਪੀ ਈ ਸੀ) ਅਥਾਰਟੀ ਦੇ ਚੇਅਰਮੈਨ ਲੈਫਟੀਨੈਂਟ ਜਨਰਲ (ਰਿਟਾ.) ਅਸੀਮ ਸਲੀਮ ਬਾਜਵਾ ਅਤੇ ਚੀਨੀ ਕੰਪਨੀ ਦੇ ਨੁਮਾਇੰਦੇ ਸ਼ਾਮਲ ਸਨ।


Share