PUNJABMAILUSA.COM

ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਫੌਜ ਦੇ ਕੈਪਟਨ ਸਮੇਤ ਚਾਰ ਭਾਰਤੀ ਜਵਾਨ ਸ਼ਹੀਦ

ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਫੌਜ ਦੇ ਕੈਪਟਨ ਸਮੇਤ ਚਾਰ ਭਾਰਤੀ ਜਵਾਨ ਸ਼ਹੀਦ

ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਫੌਜ ਦੇ ਕੈਪਟਨ ਸਮੇਤ ਚਾਰ ਭਾਰਤੀ ਜਵਾਨ ਸ਼ਹੀਦ
February 05
04:40 2018

ਜੰਮੂ, 5 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਫੌਜ ਦੇ ਕੈਪਟਨ ਸਮੇਤ ਚਾਰ ਭਾਰਤੀ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਦੋ ਗੱਭਰੂ ਸ਼ਾਮਲ ਹਨ। ਸ਼ਹੀਦ ਹੋਏ ਅਧਿਕਾਰੀ ਤੇ ਜਵਾਨਾਂ ਦੀ ਪਛਾਣ ਕੈਪਟਨ ਕਪਿਲ ਕੁੰਡੂ, ਰਾਈਫਲ ਮੈਨ ਸੁ਼ਭਮ ਕੁਮਾਰ, ਰਾਈਫਲ ਮੈਨ ਰਾਮ ਅਵਤਾਰ ਅਤੇ ਹੌਲਦਾਰ ਰੌਸ਼ਨ ਲਾਲ ਵਜੋਂ ਹੋਈ ਹੈ। ਇਸੇ ਦੌਰਾਨ ਰਾਜੌਰੀ ਖੇਤਰ ਦੇ ਕੰਟਰੋਲਾ ਰੇਖਾ ਨਾਲ ਲੱਗਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸਾਰੇ ਸਕੂਲਾਂ ਨੂੰ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਭਾਰਤੀ ਫ਼ੌਜ ਵੱਲੋਂ ਵੀ ਪਾਕਿਸਤਾਨ ਨੂੰ ਜ਼ੋਰਦਾਰ ਜਵਾਬ ਦਿੱਤਾ ਗਿਆ ਹੈ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਰਾਜੌਰੀ ਜ਼ਿਲ੍ਹੇ ਦੇ ਭਿੰਬਰ ਗਲੀ ਸੈਕਟਰ ’ਚ ਕੰਟਰੋਲ ਰੇਖਾ ’ਤੇ ਬਿਨਾਂ ਭੜਕਾਹਟ ਦੇ ਭਾਰੀ ਗੋਲਾਬਾਰੀ ਕੀਤੀ। ਉਨ੍ਹਾਂ ਕਿਹਾ ਕਿ ਭਾਰੀ ਗੋਲਾਬਾਰੀ ਕਰਕੇ ਕੈਪਟਨ ਸਮੇਤ ਚਾਰ ਜਵਾਨ ਹਲਾਕ ਹੋ ਗਏ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਮੁਤਾਬਕ ਭਾਰਤੀ ਫ਼ੌਜ ਵੱਲੋਂ ਭਾਰੀ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਉਧਰ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਕੰਟਰੋਲ ਰੇਖਾ ਦੇ ਨਾਲ ਲਗਦੇ ਪਿੰਡਾਂ ਅਤੇ ਅਗਾਊਂ ਚੌਕੀਆਂ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਕਰਕੇ ਦੋ ਬੱਚੇ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਅੱਜ ਸਵੇਰੇ ਤੋਂ ਜਾਰੀ ਗੋਲੀਬਾਰੀ ਦੌਰਾਨ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਸੈਕਟਰ ’ਚ ਸ਼ਹਿਨਾਜ਼ ਬਾਨੋ (15) ਅਤੇ ਯਾਸਿਨ ਆਰਿਫ਼ (14) ਜ਼ਖ਼ਮੀ ਹੋ ਗਏ। ਇਸਲਾਮਾਬਾਦ ਪਿੰਡ ਦੇ ਦੋਵੇਂ ਵਸਨੀਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪਾਕਿਸਤਾਨੀ ਫ਼ੌਜ ਨੇ ਬਿਨਾਂ ਭੜਕਾਹਟ ਦੇ ਸਵੇਰੇ 11 ਵਜੇ ਤੋਂ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਅਤੇ ਮੋਰਟਾਰਾਂ ਨਾਲ ਹਮਲਾ ਕੀਤਾ। ਇਸੇ ਤਰ੍ਹਾਂ ਰਾਜੌਰੀ ਜ਼ਿਲ੍ਹੇ ਦੇ ਮੰਜਕੋਟ ਸੈਕਟਰ ’ਚ ਨਿਆਕਾ ਪੰਜਗਰਾਈਂ ਅਤੇ ਤਾਰਕੁੰਡੀ ਪਿੰਡਾਂ ਨੇੜੇ ਪਾਕਿਸਤਾਨ ਵੱਲੋਂ ਦਾਗੇ ਗਏ ਮੋਰਟਾਰ ਆ ਕੇ ਫਟੇ। ਉਧਰ, ਅਗਰਤਲਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਫੌਜਾਂ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਜੇ ਸਰਹੱਦ ਪਾਰ ਤੋਂ ਇਕ ਵੀ ਗੋਲੀ ਆਉਂਦੀ ਹੈ ਤਾਂ ਉਹ ਆਪਣੀਆਂ ਬੰਦੂਕਾਂ ਅਤੇ ਤੋਪਾਂ ਦੀ ਖੁੱਲ੍ਹ ਕੇ ਵਰਤੋਂ ਕਰਨ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ