ਪਾਕਿਸਤਾਨ ਵਿੱਚ ਭੂਚਾਲ ਕਾਰਨ 89 ਜ਼ਖ਼ਮੀ

ਅਫ਼ਗਾਨਿਸਤਾਨ ਵਿੱਚ ਸੀ ਭੂਚਾਲ ਦਾ ਕੇਂਦਰ
ੲਿਸਲਾਮਾਬਾਦ, 26 ਦਸੰਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਸਰਹੱਦ ਨਾਲ ਲਗਦੇ ਪਾਕਿਸਤਾਨ ਦੇ ਕੲੀ ੲਿਲਾਕੇ 6.9 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਝੰਬੇ ਗੲੇ। ੲਿਸ ਕਾਰਨ ਪਾਕਿਸਤਾਨ ਵਿੱਚ 89 ਤੇ ਅਫ਼ਗਾਨਿਸਤਾਨ ਵਿੱਚ 17 ਵਿਅਕਤੀ ਜ਼ਖ਼ਮੀ ਹੋੲੇ।
ਪਾਕਿ ਮੌਸਮ ਵਿਭਾਗ ਦੇ ਡਾੲਿਰੈਕਟਰ ਜਨਰਲ ਗੁਲਾਮ ਰਸੂਲ ਨੇ ਦੱਸਿਅਾ ਕਿ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਵਿੱਚ 196 ਕਿਲੋਮੀਟਰ ਡੂੰਘਾੲੀ ਵਿੱਚ ਸੀ ਅਤੇ ੲਿਸ ਦੇ ਝਟਕੇ ਤਜਾਕਿਸਤਾਨ ਤੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗੲੇ। ਪੁਲੀਸ ਅੈਮਰਜੈਂਸੀ ਕੰਟਰੋਲ ਰੂਮ ਦੇ ੲਿਕ ਅਧਿਕਾਰੀ ਨੇ ਦੱਸਿਅਾ ਕਿ ਭੂਚਾਲ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅਮਰੀਕਾ ਦੇ ਭੂ ਵਿਗਿਅਾਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 6.3 ਮਾਪੀ ਅਤੇ ੲਿਸ ਦਾ ਕੇਂਦਰ ਅਫ਼ਗਾਨਿਸਤਾਨ ਦੇ ਹਿੰਦੂਕੁਸ਼ ਪਹਾਡ਼ਾਂ ਵਿੱਚ ਅਸ਼ਕਾਸ਼ਮ ਖੇਤਰ ਵਿੱਚ 41 ਕਿਲੋਮੀਟਰ ਦੂਰ ਦੱਸਿਅਾ। ਜ਼ਖ਼ਮੀਅਾਂ ਨੂੰ ਲੇਡੀ ਰੀਡਿੰਗ ਹਸਪਤਾਲ, ਖੈਬਰ ਟੀਚਿੰਗ ਹਸਪਤਾਲ ਅਤੇ ਹਯਾਤਾਬਾਦ ਮੈਡੀਕਲ ਕੰਪਲੈਕਸ ਵਿੱਚ ਦਾਖ਼ਲ ਕਰਵਾੲਿਅਾ ਗਿਅਾ ਹੈ। ਜ਼ਖ਼ਮੀਅਾਂ ਵਿੱਚੋਂ ਜ਼ਿਅਾਦਾਤਰ ਨੂੰ ਡਰ ਕਾਰਨ ਕਾਹਲੀ ਵਿੱਚ ਘਰਾਂ ਵਿੱਚੋਂ ਨਿਕਲਣ ਵੇਲੇ ਸੱਟਾਂ ਲੱਗੀਅਾਂ। ਭੂਚਾਲ ਕਾਰਨ ਢਿੱਗਾਂ ਖਿਸਕਣ ਨਾਲ ਮੁੱਖ ਕਰਾਕੁਰਮ ਹਾੲੀਵੇਅ ਬੰਦ ਕਰ ਦਿੱਤਾ ਗਿਅਾ ਸੀ।
There are no comments at the moment, do you want to add one?
Write a comment