PUNJABMAILUSA.COM

ਪਾਕਿਸਤਾਨ ਲਈ ਭਾਰਤੀ ਵੈਬਸਾਈਟਾਂ ਹੈਕ ਕਰਨ ਵਾਲੇ ਗਰੁੱਪ ਦੇ 2 ਕਸ਼ਮੀਰੀ ਮੈਂਬਰ ਪੁਲਿਸ ਵਲੋਂ ਗ੍ਰਿਫਤਾਰ

ਪਾਕਿਸਤਾਨ ਲਈ ਭਾਰਤੀ ਵੈਬਸਾਈਟਾਂ ਹੈਕ ਕਰਨ ਵਾਲੇ ਗਰੁੱਪ ਦੇ 2 ਕਸ਼ਮੀਰੀ ਮੈਂਬਰ ਪੁਲਿਸ ਵਲੋਂ ਗ੍ਰਿਫਤਾਰ

ਪਾਕਿਸਤਾਨ ਲਈ ਭਾਰਤੀ ਵੈਬਸਾਈਟਾਂ ਹੈਕ ਕਰਨ ਵਾਲੇ ਗਰੁੱਪ ਦੇ 2 ਕਸ਼ਮੀਰੀ ਮੈਂਬਰ ਪੁਲਿਸ ਵਲੋਂ ਗ੍ਰਿਫਤਾਰ
April 28
07:32 2018

ਜਲੰਧਰ, 28 ਅਪ੍ਰੈਲ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਸਪੈਸ਼ਲ ਸੈੱਲ ਦੀਆਂ ਟੀਮਾਂ ਨਾਲ ਸਥਾਨਕ ਬਸਤੀ ਮਿੱਠੂ ਅਤੇ ਰਾਜਪੁਰਾ ਦੇ ਸ਼ੀਤਲ ਕਾਲੋਨੀ ਵਿਚ ਇਕੱਠਿਆਂ ਰੇਡ ਕਰਕੇ ਪਾਕਿਸਤਾਨ ਲਈ ਭਾਰਤੀ ਵੈਬਸਾਈਟਾਂ ਹੈਕ ਕਰਨ ਬਾਰੇ ਗਰੁੱਪ ਦੇ 2 ਕਸ਼ਮੀਰੀ ਮੈਂਬਰਾਂ ਆਦਿਲ ਯੂਸਫ ਹੁਸੈਨ (23) ਵਾਸੀ ਆਨੰਤਨਾਗ ਅਤੇ ਸ਼ਾਹਿਦ ਮੱਲਾ (27) ਵਾਸੀ ਬਾਰਾਮੂਲਾ ਨੂੰ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਮੁਤਾਬਕ ਉਕਤ ਦੋਵੇਂ ਦੋਸ਼ੀ ਇੰਟਰਨੈੱਟ ‘ਤੇ ਗਰੁੱਪ ਬਣਾ ਕੇ ਭਾਰਤ ਬਾਰੇ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੂੰ ਭੇਜ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਨੇ ਪਾਕਿਸਤਾਨ ਦੇ ਹੈਕਰਾਂ ਨਾਲ ਵੀ ਸੰਪਰਕ ਬਣਾਇਆ ਹੋਇਆ ਸੀ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਦੇ ਮੈਂਬਰ 2 ਇਨੋਵਾ ਗੱਡੀਆਂ ਵਿਚ ਹਥਿਆਰਾਂ ਨਾਲ ਸਿਵਲ ਡਰੈੱਸ ਵਿਚ ਤੜਕੇ ਕਰੀਬ 6 ਵਜੇ ਬਸਤੀ ਮਿੱਠੂ ਦੇ ਮਕਾਨ ਨੰ. 35 ਏ ਵਿਚ ਪੀ. ਜੀ. ਵਿਚ ਪਹੁੰਚੇ ਅਤੇ ਉਥੇ ਰੇਡ ਕਰਕੇ ਆਦਿਲ ਹੁਸੈਨ ਜੋ ਸੇਂਟ ਸੋਲਜਰ ਇੰਸਟੀਚਿਊਟ ਵਿਚ ਬੀ. ਸੀ. ਏ. ਫਾਈਨਲ ਯੀਅਰ ਦਾ ਵਿਦਿਆਰਥੀ ਹੈ, ਨੂੰ ਰਾਊਂਡਅਪ ਕੀਤਾ। ਅਚਾਨਕ ਹੋਈ ਰੇਡ ਕਾਰਨ ਲੋਕ ਜਾਗ ਗਏ ਅਤੇ ਉਕਤ ਮਕਾਨ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਕਰੀਬ 1 ਘੰਟਾ ਚੱਲੀ ਰੇਡ ਦੌਰਾਨ ਟੀਮ ਨੇ ਹੁਸੈਨ ਦੇ ਪੀ. ਜੀ. ਤੋਂ ਲੈਪਟਾਪ, ਮੋਬਾਇਲ ਫੋਨ, ਸਿਮ ਕਾਰਡ, ਇੰਟਰਨੈੱਟ ਡੋਂਗਲ, ਮੈਮਰੀ ਕਾਰਡ ਬਰਾਮਦ ਕਰਕੇ ਜ਼ਬਤ ਕਰ ਲਏ।
ਪੁਲਿਸ ਜਾਂਚ ਵਿਚ ਗੱਲ ਸਾਹਮਣੇ ਆਈ ਕਿ ਹੁਸੈਨ ਪਿਛਲੇ 3 ਸਾਲ ਤੋਂ ਜਲੰਧਰ ਵਿਚ ਰਹਿ ਕੇ ਪਾਕਿਸਤਾਨ ਲਈ ਭਾਰਤੀ ਐਜੂਕੇਸ਼ਨ ਅਤੇ ਮੈਡੀਕਲ ਇੰਸਟੀਚਿਊਟ ਦੀ ਸਾਈਟ ਹੈਕ ਕਰ ਰਿਹਾ ਸੀ। ਉਹ ਸੇਂਟ ਸੋਲਜਰ ਇੰਸਟੀਚਿਊਟ ਵਿਚ ਟ੍ਰੇਨਿੰਗ ਲੈ ਕੇ ਹੀ ਹੈਕਿੰਗ ਦੀ ਦੁਨੀਆ ਵਿਚ ਆਇਆ ਹੈ। ਪੜ੍ਹਾਈ ਕਰਦੇ-ਕਰਦੇ ਹੀ ਉਹ ਕੰਪਿਊਟਰ ਚਲਾਉਣ ਵਿਚ ਮਾਹਿਰ ਹੋ ਗਿਆ ਸੀ ਅਤੇ ਉਹ ਆਨਲਾਈਨ ਹੈਕਿੰਗ ਗਰੁੱਪ ਟੀਨ ਹੈਕਰ ਥਰਡ ਆਈ ਦਾ ਮੈਂਬਰ ਹੈ। ਇਹ ਆਨਲਾਈਨ ਹੈਕਿੰਗ ਗਰੁੱਪ ਸੋਸ਼ਲ ਮੀਡੀਆ ‘ਤੇ ਖੁੱਲ੍ਹੇ ਤੌਰ ‘ਤੇ ਦਾਅਵਾ ਕਰਦਾ ਹੈ ਕਿ ਉਹ 500 ਵੈਬਸਾਈਟਾਂ ਹੈਕ ਕਰ ਚੁੱਕਾ ਹੈ।
ਪਤਾ ਲੱਗਾ ਹੈ ਕਿ ਉਕਤ ਸਾਰਾ ਆਪ੍ਰੇਸ਼ਨ ਐਡੀਸ਼ਨਲ ਡੀ. ਸੀ. ਪੀ. ਦੇ ਪੀ. ਐੱਸ. ਮਲਹੋਤਰਾ ਦੀ ਟੀਮ ਨੇ ਚਲਾਇਆ ਅਤੇ ਵੈਬਸਾਈਟਾਂ ਅਤੇ ਆਈ. ਪੀ. ਅਡਰੈੱਸ ਦੁਆਰਾ ਹੀ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਟੀ. ਵੀ. ਚੈਨਲ ਤੋਂ ਭਰਾ ਅਤੇ ਉਸਦੇ ਦੋਸਤ ਦੀ ਗ੍ਰਿਫਤਾਰੀ ਦੀ ਜਾਣਕਾਰੀ ਮਿਲੀ। ਆਦਿਲ ਯੂਸਫ ਹੁਸੈਨ ਉਰਫ ਤੇਲੀ ਦੇ ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਰਹਿੰਦੇ ਵੱਡੇ ਭਰਾ ਸਈਅਦ ਹੁਸੈਨ ਤੇਲੀ ਤੋਂ ਜਗ ਬਾਣੀ ਨੇ ਜਦੋਂ ਫੋਨ ‘ਤੇ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਕਸ਼ਮੀਰ ਯੂਨੀਵਰਸਿਟੀ ਵਿਚ ਪ੍ਰੋਫੈਸ਼ਨਲ ਪੇਂਟਰ ਦੇ ਤੌਰ ‘ਤੇ ਕੰਮ ਕਰਦਾ ਹੈ। ਉਸਨੂੰ ਸਵੇਰੇ 8 ਵਜੇ ਆਦਿਲ ਦੇ ਰੂਮਮੇਟ ਅਤੇ ਕਲਾਸਮੇਟ ਸ਼ਾਹਿਦ ਖਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਉਸਦੇ ਭਰਾ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਇਸ ‘ਤੇ ਉਨ੍ਹਾਂ ਨੇ ਕੁਲਗਾਮ ਪੁਲਿਸ ਦੇ ਐੱਸ. ਐੱਸ. ਪੀ. ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੇ ਜਲੰਧਰ ਪੁਲਿਸ ਨਾਲ ਟਾਈਅਪ ਅਤੇ ਆਦਿਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਉਥੇ ਕਸ਼ਮੀਰ ਦੇ ਮੀਡੀਆ ਚੈਨਲ ਤੋਂ ਉਨ੍ਹਾਂ ਨੂੰ ਭਰਾ ਅਤੇ ਉਸਦੇ ਦੋਸਤ ਦੀ ਫੋਟੋ ਅਤੇ ਉਨ੍ਹਾਂ ਦੇ ਗ੍ਰਿਫਤਾਰ ਹੋਣ ਦੀ ਜਾਣਕਾਰੀ ਮਿਲੀ।
ਇੰਟਰਨੈੱਟ ‘ਤੇ ਹੈਕਰਜ਼ ਥਰਡ ਆਈ ਵੈੱਬਸਾਈਟ ਦਾ ਮਾਲਕ ਹੈ ਸ਼ਾਹਿਦ ਮੱਲਾ
ਇੰਟਰਨੈੱਟ ‘ਤੇ ਆਦਿਲ ਹੁਸੈਨ ਅਤੇ ਸ਼ਾਹਿਦ ਮੱਲਾ ਵਲੋਂ ਬਣਾਈ ਗਈ ਵੈੱਬਸਾਈਟ ਹੈਕਰ ਥਰਡ ਆਈ ਦਾ ਮਾਲਕ ਰਾਜਪੁਰਾ ਦੇ ਸ਼ੀਤਲ ਨਗਰ ਦਾ ਰਹਿਣਵਾਲਾ ਸ਼ਾਹਿਦ ਮੱਲਾ ਹੈ। ਉਸਨੇ ਕਾਫੀ ਸਾਲ ਪਹਿਲਾਂ ਇਸ ਵੈੱਬਸਾਈਟ ਨੂੰ ਆਦਿਲ ਨਾਲ ਮਿਲ ਕੇ ਬਣਾਇਆ ਸੀ। ਹਾਲਾਂਕਿ ਇਸ ਸਾਈਟ ਵਿਚ ਹੈਕਰ ਏਜਾਜ਼, ਅਸ਼ਫਾਕ, ਅਸ਼ਲਾਕ,ਆਮਿਰ ਦੇ ਵੀ ਨਾਂ ਹਨ।

About Author

Punjab Mail USA

Punjab Mail USA

Related Articles

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article