ਇਸਲਾਮਾਬਾਦ, 11 ਜੂਨ (ਪੰਜਾਬ ਮੇਲ)- ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐਲ-ਐੱਨ) ਦੇ ਮੁਖੀ ਸ਼ਹਿਬਾਜ਼ ਸ਼ਰੀਫ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਵਾਇਰਸ ਦੀ ਲਪੇਟ ਵਿੱਚ ਚੋਟੀ ਦੇ ਸਿਆਸਤਦਾਨ ਦੇ ਸ਼ਾਮਿਲ ਹੋਣ ਨਾਲ ਕੋਵਿਡ ਕੇਸਾਂ ਦਾ ਅੰਕੜਾ 1,19,536 ਨੂੰ ਅੱਪੜ ਗਿਆ ਹੈ। ਪੀਐੱਮਐੱਲ-ਐੱਨ ਦੇ ਆਗੂ ਅੱਤਾਉੱਲ੍ਹਾ ਤਰਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਬਾਜ਼ (68) ਇਸ ਵਾਇਰਸ ਨਾਲ ਪੀੜਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਬਾਜ਼, ਮਨੀ ਲਾਂਡਰਿੰਗ ਕੇਸ ਵਿੱਚ 9 ਜੂਨ ਨੂੰ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਅੱਗੇ ਪੇਸ਼ ਹੋਏ ਸਨ ਜਿਨ੍ਹਾਂ ਨੂੰ ਉੱਥੋਂ ਵਾਇਰਸ ਦੀ ਲਾਗ ਲੱਗ ਗਈ। ਤਰਾਰ ਨੇ ਦੱਸਿਆ ਕਿ ਐੱਨਏਬੀ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਕਿ ਸ਼ਹਿਬਾਜ਼ ਸ਼ਰੀਫ ਕੈਂਸਰ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਸ਼ਹਿਬਾਜ਼ ਪਹਿਲਾਂ ਹੀ ਵਾਇਰਸ ਦੇ ਖਤਰੇ ਕਾਰਨ ਏਕਾਂਤਵਾਸ ’ਚ ਰਹਿ ਰਹੇ ਸਨ। ਉਨ੍ਹਾਂ ਕਿਹਾ,‘ਜੇ ਸ਼ਹਿਬਾਜ਼ ਸ਼ਰੀਫ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਇਮਰਾਨ (ਪਾਕਿਸਤਾਨੀ ਪ੍ਰਧਾਨ ਮੰਤਰੀ) ਤੇ ਐੱਨਏਬੀ ਜ਼ਿੰਮੇਵਾਰ ਹੋਣਗੇ। ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਦੇ 5,834 ਨਵੇਂ ਕੇਸ ਸਾਹਮਣੇ ਆਏ ਹਨ
Home News International ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਹਿਬਾਜ਼ ਸ਼ਰੀਫ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ