PUNJABMAILUSA.COM

ਪਾਕਿਸਤਾਨ ਬਣਿਆ ਟੈਰਰਿਸਤਾਨ

ਪਾਕਿਸਤਾਨ ਬਣਿਆ ਟੈਰਰਿਸਤਾਨ

ਪਾਕਿਸਤਾਨ ਬਣਿਆ ਟੈਰਰਿਸਤਾਨ
September 22
21:44 2017

ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਭਾਰਤੀ ਪ੍ਰਤੀਨਿਧ ਨੇ ਪਾਕਿ ਨੂੰ ਦਿਖਾਇਆ ਆਈਨਾ
ਸੰਯੁਕਤ ਰਾਸ਼ਟਰ, 22 ਸਤੰਬਰ (ਪੰਜਾਬ ਮੇਲ)- ਭਾਰਤ ਨੇ ਅੱਜ ਪਾਕਿਸਤਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਉਸ ਨੂੰ ‘ਟੈਰੇਰਿਸਤਾਨ’ ਗਰਦਾਨਿਆ ਅਤੇ ਕਿਹਾ ਕਿ ਇਹ ਪੱਕੇ ਤੌਰ ’ਤੇ ਦਹਿਸ਼ਤਗਰਦਾਂ ਦੀ ਧਰਤੀ ਹੈ ਜੋ ਲਗਾਤਾਰ ਸਨਅਤ ਵਾਂਗ ਵੱਧ-ਫੁਲ ਰਹੀ ਹੈ ਅਤੇ ਆਲਮੀ ਪੱਧਰ ’ਤੇ ਉਨ੍ਹਾਂ ਦੀ ਬਰਾਮਦ ਕਰਦੀ ਹੈ। ਸੰਯੁਕਤ ਰਾਸ਼ਟਰ ਮਹਾਂ ਸਭਾ ’ਚ ਦੋ-ਟੁੱਕ ਸ਼ਬਦਾਂ ’ਚ ਭਾਰਤੀ ਨੁਮਾਇੰਦੇ ਨੇ ਕਿਹਾ ਕਿ ਅਨੋਖੀ ਗੱਲ ਹੈ ਕਿ ਜਿਹੜੇ ਮੁਲਕ ਨੇ ਓਸਾਮਾ ਬਿਨ ਲਾਦਿਨ ਦਾ ਬਚਾਅ ਕੀਤਾ ਅਤੇ ਮੁੱਲ੍ਹਾ ਉਮਰ ਨੂੰ ਪਨਾਹ ਦਿੱਤੀ, ਉਹ ਖੁਦ ਨੂੰ ਪੀੜਤ ਹੋਣ ਦਾ ਰੌਲਾ-ਰੱਪਾ ਪਾ ਰਿਹਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਵੱਲੋਂ ਸੰਯੁਕਤ ਰਾਸ਼ਟਰ ਆਮ ਸਭਾ ’ਚ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਮਗਰੋਂ ਭਾਰਤ ਨੇ ਉਸ ਨੂੰ ਜਵਾਬ ਦੇਣ ਦੇ ਆਪਣੇ ਹੱਕ ਦੀ ਵਰਤੋਂ ਦੌਰਾਨ ਇਹ ਟਿੱਪਣੀ ਕੀਤੀ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ’ਚ ਪ੍ਰਥਮ ਸਕੱਤਰ ਏਨਮ ਗੰਭੀਰ ਨੇ ਕਿਹਾ,‘‘ਹੁਣ ਤਕ ਪਾਕਿਸਤਾਨ ਦੇ ਸਾਰੇ ਗੁਆਂਢੀ ਉਸ ਦੇ ਤੱਥਾਂ ਨੂੰ ਤੋੜਨ-ਮਰੋੜਨ, ਚਲਾਕੀ ਅਤੇ ਬੇਈਮਾਨੀ ’ਤੇ ਆਧਾਰਿਤ ਕਹਾਣੀਆਂ ਤਿਆਰ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋ ਗਏ ਹਨ।’’ ਭਾਰਤੀ ਰਾਜਦੂਤ ਨੇ ਕਿਹਾ ਕਿ ਆਪਣੇ ਛੋਟੇ ਜਿਹੇ ਇਤਿਹਾਸ ਦੌਰਾਨ ਪਾਕਿਸਤਾਨ ਅਤਿਵਾਦ ਦਾ ਸਮਾਨਅਰਥੀ ਬਣ ਗਿਆ ਹੈ। ‘ਪਾਕਿਸਤਾਨ ਦਾ ਮਤਲਬ ਹੈ ‘ਪਾਕਿ-ਪਵਿੱਤਰ ਜ਼ਮੀਨ’ ਪਰ ਅਸਲੀਅਤ ’ਚ ਇਹ ਸ਼ੁੱਧ ਅਤਿਵਾਦ ਦੀ ਜ਼ਮੀਨ ਬਣ ਗਈ ਹੈ।’ ਗੰਭੀਰ ਨੇ ਕਿਹਾ ਕਿ ਪਾਕਿਸਤਾਨ ਦੇ ਮੌਜੂਦਾ ਹਾਲਾਤ ਦਾ ਇਥੋਂ ਪਤਾ ਲੱਗ ਜਾਂਦਾ ਹੈ ਕਿ ਹਾਫ਼ਿਜ਼ ਮੁਹੰਮਦ ਸਈਦ, ਜਿਸ ਦੀ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਸੰਯੁਕਤ ਰਾਸ਼ਟਰ ਨੇ ਨਾਮਜ਼ਦ ਕੀਤਾ ਹੋਇਆ ਹੈ, ਨੂੰ ਹੁਣ ਸਿਆਸੀ ਪਾਰਟੀ ਦੇ ਆਗੂ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ। ‘ਜੰਮੂ-ਕਸ਼ਮੀਰ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਹੇਗਾ। ਸਰਹੱਦ ਪਾਰੋਂ ਉਹ ਜਿੰਨੀ ਮਰਜ਼ੀ ਦਹਿਸ਼ਤ ਫੈਲਾਉਂਦਾ ਰਹੇ ਪਰ ਉਹ ਭਾਰਤ ਦੀ ਇਲਾਕਾਈ ਅਖੰਡਤਾ ਨੂੰ ਖੇਰੂੰ-ਖੇਰੂੰ ਕਰਨ ’ਚ ਸਫ਼ਲ ਨਹੀਂ ਹੋਵੇਗਾ।’ ਇਸ ਤੋਂ ਪਹਿਲਾਂ ਅੱਬਾਸੀ ਨੇ ਭਾਰਤ ’ਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਦੇ ਮੁਲਕ ਖ਼ਿਲਾਫ਼ ਦਹਿਸ਼ਤੀ ਕਾਰਵਾਈਆਂ ਚਲਾ ਰਿਹਾ ਹੈ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਕੰਟਰੋਲ ਰੇਖਾ ਦੇ ਪਾਰ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਜਵਾਬ ਉਸੇ ਭਾਸ਼ਾ ’ਚ ਦਿੱਤਾ ਜਾਵੇਗਾ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਬੇਨਤੀ ਕੀਤੀ ਕਿ ਉਹ ਕਸ਼ਮੀਰ ’ਚ ਵਿਸ਼ੇਸ਼ ਦੂਤ ਨਿਯੁਕਤ ਕਰੇ ਅਤੇ ਦਾਅਵਾ ਕੀਤਾ ਕਿ ਉਥੋਂ ਦੇ ਲੋਕਾਂ ਦੇ ਸੰਘਰਸ਼ ਨੂੰ ਭਾਰਤ ਜਬਰੀ ਦਬਾਅ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ’ਚ ਤਾਲਿਬਾਨ ਦੇ ਕੋਈ ਸੁਰੱਖਿਅਤ ਟਿਕਾਣੇ ਨਹੀਂ ਹਨ। ਪਾਕਿਸਤਾਨ ’ਤੇ ਵਰ੍ਹਦਿਆਂ ਏਨਮ ਗੰਭੀਰ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਫ਼ੌਜ ਅਤੇ ਵਿਕਾਸ ਕਾਰਜਾਂ ਲਈ ਮਿਲਦੇ ਅਰਬਾਂ ਡਾਲਰਾਂ ਰਾਹੀਂ ਉਸ ਨੇ ਆਪਣੇ ਇਲਾਕੇ ’ਚ ਦਹਿਸ਼ਤਗਰਦੀ ਦਾ ਖ਼ਤਰਨਾਕ ਢਾਂਚਾ ਬਣਾ ਲਿਆ ਹੈ ਪਰ ਪਾਕਿਸਤਾਨ ਹੁਣ ਆਪਣੀ ਦਹਿਸ਼ਤੀ ਸਨਅਤ ਤੋਂ ਘਬਰਾ ਗਿਆ ਹੈ। ਗੰਭੀਰ ਮੁਤਾਬਕ, ‘‘ਪਾਕਿਸਤਾਨ ਦੀਆਂ ਸੜਕਾਂ ’ਤੇ ਦਹਿਸ਼ਤਗਰਦ ਖੁਲ੍ਹੇਆਮ ਘੁੰਮਦੇ ਹਨ ਪਰ ਉਹ ਭਾਰਤ ’ਚ ਮਨੁੱਖ ਹੱਕਾਂ ਦੀ ਰਾਖੀ ਦਾ ਭਾਸ਼ਨ ਦਿੰਦਾ ਹੈ। ਦੁਨੀਆ ਨੂੰ ਉਸ ਮੁਲਕ ਤੋਂ ਜਮਹੂਰੀਅਤ ਤੇ ਮਨੁੱਖੀ ਹੱਕਾਂ ਸਬੰਧੀ ਸਬਕ ਦੀ ਲੋੜ ਨਹੀਂ ਹੈ, ਜਿਸ ਦੀ ਹਾਲਤ ਨਾਕਾਮ ਮੁਲਕ ਵਜੋਂ ਬਣ ਗਈ ਹੈ।’’
ਡੋਵਾਲ ਦੀ ਨੀਤੀ ਕਾਮਯਾਬ ਨਹੀਂ ਹੋਵੇਗੀ: ਪਾਕਿ: ਪਾਕਿਸਤਾਨ ਨੇ ਇਸ ਦੇ ਜਵਾਬ ’ਚ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਹਮਲਾਵਰ ਰੁਖ ਅਤੇ ਦੋਹਰੇ ਦਬਾਅ ਦੀ ਰਣਨੀਤੀ ਨਾਲ ਭਾਰਤ ਨੂੰ ਖ਼ਿੱਤੇ ਦੀ ਤਾਕਤ ਬਣਾਉਣ ਦਾ ਮਨਸੂਬਾ ਸਫ਼ਲ ਨਹੀਂ ਹੋਵੇਗਾ। ਪਾਕਿਸਤਾਨੀ ਸਥਾਈ ਮਿਸ਼ਨ ਦੇ ਕਾਊਂਸਲਰ ਟੀਪੂ ਉਸਮਾਨ ਨੇ ਭਾਰਤ ਵੱਲੋਂ ਆਪਣੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਦੇ ਬਿਆਨ ਦੀ ਆਲੋਚਨਾ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਵਾਦੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੀ ਉਜਾਗਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕਮਾਂਡਰ ਜਾਧਵ ਦੀ ਰੰਗੇ ਹੱਥੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ’ਚ ਭੰਨ-ਤੋੜ, ਦਹਿਸ਼ਤਗਰਦੀ ਅਤੇ ਜਾਸੂਸੀ ਦੇ ਭਾਰਤ ਦੇ ਸੁਫ਼ਨੇ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਦੇ ਹੱਥੋਂ ਕਸ਼ਮੀਰੀ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ।
ਸੁਸ਼ਮਾ ਸਵਰਾਜ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਸਮੇਤ ਹੋਰ ਮੁਲਕਾਂ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਖ਼ਿਲਾਫ਼ ਮੋਰਚਾ ਖੋਲ੍ਹਿਆ। ਉਨ੍ਹਾਂ ਅਤਿਵਾਦ ਨਾਲ ਲੜਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪਾਕਿਸਤਾਨ ਨੂੰ ਸਖ਼ਤ ਸੰਕੇਤ ਦਿੰਦਿਆਂ ਕਿਹਾ ਕਿ ਉਹ ਮੁਲਕ ਦੀ ਨੀਤੀ ਵਜੋਂ ਅਤਿਵਾਦ ਦੀ ਵਰਤੋਂ ਬੰਦ ਕਰੇ।
-ਪੀਟੀਆਈ
ਕਸ਼ਮੀਰ ਮੁੱਦਾ ਭਾਰਤ ਨਾਲ ਮਿਲ ਕੇ ਹੱਲ ਕਰੇ ਪਾਕਿ: ਚੀਨ
ਪੇਈਚਿੰਗ: ਚੀਨ ਨੇ ਅੱਜ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਮੁੱਦਾ ਵਾਰਤਾ ਰਾਹੀਂ ਹੱਲ ਕਰਨ। ਉਨ੍ਹਾਂ ਇਸਲਾਮਿਕ ਸਹਿਯੋਗ ਜਥੇਬੰਦੀ ਵੱਲੋਂ ਵਿਵਾਦ ’ਚ ਸੰਯੁਕਤ ਰਾਸ਼ਟਰ ਮਤੇ ਨੂੰ ਲਾਗੂ ਕਰਨ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਕਿਹਾ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਮਸਲਿਆਂ ਨੂੰ ਸੁਲਝਾਉਣ ਅਤੇ ਖ਼ਿੱਤੇ ਦੀ ਸ਼ਾਂਤੀ ਤੇ ਸਥਿਰਤਾ ’ਚ ਸਾਂਝੇ ਤੌਰ ’ਤੇ ਸਹਿਯੋਗ ਪਾ ਸਕਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article