ਪਾਕਿਸਤਾਨ ਨੇ ਹਾਫਿਜ਼ ਦੀ ਸੁਰੱਖਿਆ ਵਿਵਸਥਾ ਕੀਤੀ ਬਹਾਲ

ਲਾਹੌਰ, 19 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੀ ਸੁਰੱਖਿਆ ਵਿਵਸਥਾ ਨੂੰ ਬਹਾਲ ਕਰ ਦਿੱਤਾ ਹੈ। ਪਾਬੰਦੀਸ਼ੁਦਾ ਜਮਾਤ ਉਦ ਦਾਵਾ ਮੁਖੀ ਸਈਦ ਨੂੰ ਇਹ ਸੁਰੱਖਿਆ ਉਸ ਦੇ ਜੀਵਨ ‘ਤੇ ਖ਼ਤਰੇ ਨੂੰ ਵੇਖਦੇ ਹੋਏ ਦਿੱਤੀ ਗਈ ਹੈ।
ਸੁਪਰੀਮ ਕੋਰਟ ਦੇ ਆਦੇਸ਼ ‘ਤੇ ਮਹੀਨੇ ਪਰ ਪਹਿਲਾਂ ਸਈਦ ਦੀ ਸੁਰੱਖਿਆ ਤੋਂ ਸਰਕਾਰੀ ਬਲਾਂ ਦੇ ਜਵਾਨ ਹਟਾ ਲਏ ਗਏ ਸਨ। ਪੰਜਾਬ ਸਰਕਾਰ ਦੇ ਅਧਿਕਾਰੀ ਨੇ ਦੱÎਸਿਆ ਕਿ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਆਦੇਸ਼ ‘ਤੇ ਹਾਫਿਜ਼ ਸਈਦ ਦੀ ਸੁਰੱਖਿਆ ਵਿਚ ਮੁੜ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸਈਦ ਨੇ ਅਪਣੀ ਸੁਰੱਖਿਆ ਦੇ ਸਬੰਧ ਵਿਚ ਲਾਹੌਰ ਹਾਈ ਕੋਰਟ ਵਿਚ ਦਾਖ਼ਲ ਅਪਣੀ ਪਟੀਸ਼ਨ ਵਾਪਸ ਲੈ ਲਈ ਹੈ। ਇਸ ਪਟੀਸ਼ਨ ਵਿਚ ਸੁਰੱਖਿਆ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਅਪ੍ਰੈਲ ਮਹੀਨੇ ਵਿਚ ਸੁਪਰੀਮ ਕੋਰਟ ਨੇ ਇਸਲਾਮਾਬਾਦ ਪੁਲਿਸ ਤੇ ਚਾਰ ਹੋਰਨਾਂ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਸ਼ੱਕੀ ਚਰਿੱਤਰ ਵਾਲੇ ਸਾਰੇ ਵਿਅਕਤੀਆਂ ਦੀ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਦਿੱਤਾ ਸੀ। ਪਰ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਅਸਲ ਵਿਚ ਖ਼ਤਰਾ ਹੈ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਇਸ ਆਦੇਸ਼ ਤੋਂ ਬਾਅਦ ਪਾਕਿਸਤਾਨ ਵਿਚ 4610 ਜਵਾਨਾਂ ਨੂੰ ਨਿੱਜੀ ਸੁਰੱਖਿਆ ਤੋਂ ਵਾਪਸ ਬੁਲਾ ਲਿਆ ਗਿਆ ਸੀ। ਅੱਤਵਾਦੀ ਜਥੇਬੰਦੀ ਲਸ਼ਕਰ ਏ ਤੋਇਬਾ ਦਾ ਸੰਸਥਾਪਕ ਹਾਫਿਜ਼ ਸਈਦ ਐਲਾਨਿਆ ਕੌਮਾਂਤਰੀ ਅੱਤਵਾਦੀ ਹੈ।