ਇਸਲਾਮਾਬਾਦ, 14 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਨੇ ਅੱਜ ਭਾਰਤ ਦੇ ਸੀਨੀਅਰ ਕੂਟਨੀਤਕ ਨੂੰ ਤਲਬ ਕਰਕੇ ਭਾਰਤੀ ਫੌਜਾਂ ਵੱਲੋਂ ਕੰਟਰੋਲ ਰੇਖਾ ‘ਤੇ ਕਥਿਤ ਗੋਲੀਬੰਦੀ ਦੀ ਉਲੰਘਣਾ ਲਈ ਆਪਣਾ ਵਿਰੋਧ ਦਰਜ ਕੀਤਾ। ਪਾਕਿ ਦੇ ਵਿਦੇਸ਼ ਦਫ਼ਤਰ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਚਿੜੀਕੋਟ ਸੈਕਟਰ ‘ਚ ਕੰਟਰੋਲ ਰੇਖਾ ਦੇ ਨਾਲ ਕੀਤੀ ਫਾਇਰਿੰਗ ‘ਚ ਉਸ ਦੇ ਦੋ ਸਿਵੀਲੀਅਨ ਮਾਰੇ ਗਏ ਸਨ।