ਪਾਕਿਸਤਾਨ ਨੇ ਐਟਮ ਬੰਬ ਬਣਾਉਣ ਬਾਰੇ ਲਾਦੇਨ ਨਾਲ ਕੀਤਾ ਸੀ ਵਿਚਾਰ

ਵਾਸ਼ਿੰਗਟਨ, 10 ਦਸੰਬਰ (ਪੰਜਾਬ ਮੇਲ) – ਪਾਕਿਸਤਾਨ ‘ਤੇ ਲੰਮੇ ਸਮੇਂ ਤੋਂ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਰੱਖਣ ਦਾ ਦੋਸ਼ ਲਾਉਂਦੇ ਹੋਏ ਅਮਰੀਕੀ ਸੰਸਦ ਮੈਂਬਰਾਂ ਤੇ ਮਾਹਰਾਂ ਨੇ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੈਰ ਫੌਜੀ ਐਟਮੀ ਸਮਝੋਤੇ ਨੂੰ ਅੱਗੇ ਵਧਾਉਣ ਦੇ ਅਮਰੀਕੀ ਕਦਮ ਦਾ ਵਿਰੋਧ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿ ਵਿਗਿਆਨੀਆਂ ਦੇ ਇੱਕ ਸਮੇਂ ਐਟਮ ਬੰਬ ਬਣਾਉਣ ਬਾਰੇ ਓਸਾਮਾ ਬਿਨ ਲਾਦੇਨ ਤੱਕ ਨਾਲ ਚਰਚਾ ਕੀਤੀ ਸੀ।
ਸੰਸਦ ਮੈਂਬਰ ਟੇਡ ਪੋਏ ਨੇ ਕਿਹਾ, ਪਾਕਿਸਤਾਨੀ ਵਿਗਿਆਨੀ ਸਾਲ 1998 ਵਿੱਚ ਐਟਮ ਬੰਬ ਬਣਾਉਣ ਬਾਰੇ ਚਰਚਾ ਲਈ ਲਾਦੇਨ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਅੱਤਵਾਦੀ ਸੰਗਠਨਾਂ ਨੂੰ ਮਦਦ ਦਾ ਇਤਿਹਾਸ ਰਿਹਾ ਹੈ। ਸੰਸਦ ਮੈਂਬਰ ਨੇ ਕਿਹਾ, ਪਾਕਿਸਤਾਨ ਨੇ ਅਫਗਾਨ ਤਾਲਿਬਾਨ ਦੇ ਨਾਲ ਨੇੜਲੇ ਸੰਬੰਧ ਬਣਾਏ ਹੋਏ ਹਨ ਅਤੇ ਉਹ ਹਮਲਿਆਂ ਵਿੱਚ ਸਹਿਯੋਗ ਕਰ ਰਿਹਾ ਹੈ। ‘ਪਾਕਿਸਤਾਨ ਨਾਲ ਗੈਰ ਫੌਜੀ ਐਟਮੀ ਸਹਿਯੋਗ-ਸੰਭਾਵਨਾਵਾਂ ਅਤੇ ਨਤੀਜੇ’ ਉਤੇ ਸੁਣਵਾਈ ਦੀ ਅਗਵਾਈ ਕਰਦੇ ਹੋਏ ਪੋਏ ਨੇ ਕਿਹਾ, ਕਿਸੇ ਐਟਮੀ ਸਮਝੌਤੇ ਬਾਰੇ ਗੱਲਬਾਤ ਦੀ ਬਜਾਏ ਅਮਰੀਕਾ ਨੂੰ ਉਸ ਦੇ ਖਰਾਬ ਵਿਹਾਰ ਅਤੇ ਉਸ ਦੇ ਨਤੀਜਿਆਂ ਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ।
There are no comments at the moment, do you want to add one?
Write a comment