PUNJABMAILUSA.COM

ਪਾਕਿਸਤਾਨ ਦੀਆਂ ਆਸਾਂ ’ਤੇ ਆਸਟਰੇਲੀਆ ਨੇ ਫੇਰਿਆ ਪਾਣੀ

ਪਾਕਿਸਤਾਨ ਦੀਆਂ ਆਸਾਂ ’ਤੇ ਆਸਟਰੇਲੀਆ ਨੇ ਫੇਰਿਆ ਪਾਣੀ

ਪਾਕਿਸਤਾਨ ਦੀਆਂ ਆਸਾਂ ’ਤੇ ਆਸਟਰੇਲੀਆ ਨੇ ਫੇਰਿਆ ਪਾਣੀ
March 25
21:04 2016

aus
ਐਸਏਐਸ ਨਗਰ (ਮੁਹਾਲੀ), 25 ਮਾਰਚ (ਪੰਜਾਬ ਮੇਲ)- ਇਥੋਂ ਦੇ ਆਈਐੱਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਅੱਜ ਆਈਸੀਸੀ ਟੀ-20 ਵਿਸ਼ਵ ਕੱਪ ਦੇ ਇਕ ਮੁਕਾਬਲੇ ਵਿੱਚ ਆਸਟਰੇਲੀਆ ਨੇ ਪਾਕਿਸਤਾਨ ਨੂੰ 21 ਦੌੜਾਂ ਨਾਲ ਹਰਾ ਕੇ ਸੈਮੀ ਫਾੲੀਨਲ ਵਿੱਚ ਪਹੁੰਚਣ ਦੀਆਂ ਉਸ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਜੇਮਸ ਫੌਕਨਰ ਨੂੰ ਪੰਜ ਵਿਕਟਾਂ ਲੈਣ ਬਦਲੇ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਆਸਟਰੇਲੀਆ ਦੀ ਜਿੱਤ ਵਿੱਚ ਗੇਂਦਬਾਜ਼ ਫੌਕਨਰ ਤੋਂ ਇਲਾਵਾ ਬੱਲੇਬਾਜ਼ ਕਪਤਾਨ ਸਟੀਵ ਸਮਿੱਥ (ਨਾਬਾਦ 61) ਤੇ ਸ਼ੇਨ ਵਾਟਸਨ (ਨਾਬਾਦ 44) ਦਾ ਵੀ ਅਹਿਮ ਯੋਗਦਾਨ ਰਿਹਾ। ਦੋਵਾਂ ਵੱਲੋਂ ਪੰਜਵੀਂ ਵਿਕਟ ਲਈ 6.2 ਓਵਰਾਂ ਵਿੱਚ 74 ਦੌਡ਼ਾਂ ਦੀ ਕੀਤੀ ਭਾਈਵਾਲੀ ਸਦਕਾ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 193 ਦੌਡ਼ਾਂ ਦਾ ਵਿਸ਼ਾਲ ਸਕੋਰ ਬਣਾਇਆ। ਇਸ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ ਅੱਠ ਵਿਕਟਾਂ ਦੇ ਨੁਕਸਾਨ ਨਾਲ 172 ਦੌਡ਼ਾਂ ਹੀ ਬਣਾ ਸਕੀ। ਆਸਟਰੇਲੀਆ ਦੀ ਟੀਮ ਹੁਣ ਐਤਵਾਰ ਨੂੰ ੲਿਸੇ ਮੈਦਾਨ ’ਤੇ ਮੇਜ਼ਬਾਨ ਭਾਰਤ ਖ਼ਿਲਾਫ਼ ਖੇਡੇਗੀ ਤੇ ਜੇਤੂ ਟੀਮ ਗਰੁੱਪ 2 ਵਿੱਚੋਂ ਨਿੳੂਜ਼ੀਲੈਂਡ ਨਾਲ ਦੂਜੀ ਟੀਮ ਵਜੋਂ ਸੈਮੀ ਫਾਈਨਲ ਵਿੱਚ ਪੁੱਜੇਗੀ।
ਆਸਟਰੇਲੀਆ ਨੇ ਅੱਜ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾ ਗੁਆ ਕੇ 193 ਦੌੜਾਂ ਬਣਾਈਆਂ। ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਦੇ ਰੂਪ ਵਿੱਚ ਲੱਗਾ ਜਿਸ ਨੂੰ ਵਹਾਬ ਰਿਆਜ਼ ਨੇ 21 ਦੌੜਾਂ ਦੇ ਨਿੱਜੀ ਸਕੋਰ ’ਤੇ ਬੋਲਡ ਕਰ ਦਿੱਤਾ। ਖਵਾਜਾ ਨੇ 16 ਗੇਂਦਾਂ ਦੀ ਪਾਰੀ ਵਿੱਚ ਇੱਕ ਛੱਕਾ ਅਤੇ 3 ਚੌਕੇ ਲਾੲੇ। ਉਸ ਦੀ ਥਾਂ ਆਇਆ ਡੇਵਿਡ ਵਾਰਨਰ (9) ਵੀ ਸਸਤੇ ’ਚ ਵਹਾਬ ਦਾ ਸ਼ਿਕਾਰ ਬਣ ਕੇ ਪੈਵੇਲੀਅਨ ਪਰਤ ਗਿਆ। ਇਸ ਵੇਲੇ ਟੀਮ ਦਾ ਕੁੱਲ ਸਕੋਰ 42 ਦੌੜਾਂ ਸੀ। ਜਲਦੀ ਹੀ ਇਮਾਦ ਵਸੀਮ ਨੇ ਆਰੋਨ ਫਿੰਚ (15) ਨੂੰ ਬੋਲਡ ਕਰਕੇ ਮੈਦਾਨ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ। ਉਪਰੰਤ ਕਪਤਾਨ ਸਮਿੱਥ ਨੇ ਮੈਕਸਵੈੱਲ ਨਾਲ ਚੌਥੀ ਵਿਕਟ ਲਈ 62 ਦੌੜਾਂ ਦੀ ਭਾਈਵਾਲੀ ਕੀਤੀ। ਆੳੂਟ ਹੋਣ ਤੋਂ ਪਹਿਲਾਂ ਮੈਕਸਵੈਲ ਨੇ 1 ਛੱਕੇ ਅਤੇ 3 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ੇਨ ਵਾਟਸਨ(44) ਤੇ ਸਮਿੱਥ(61) ਨੇ ਤੇਜ਼ੀ ਨਾਲ ਦੌਡ਼ਾਂ ਬਟੋਰੀਆਂ ਤੇ ਸਕੋਰ ਨੂੰ 193 ਤਕ ਲੈ ਗਏ।
ਜਿੱਤ ਲਈ ਮਿਲੇ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿ ਟੀਮ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਟੀਮ ਦੀ ਪਹਿਲੀ ਵਿਕਟ ਅਹਿਮਦ ਸ਼ਹਿਜ਼ਾਦ ਦੇ ਰੂਪ ਵਿੱਚ ਡਿੱਗੀ ਜਿਸ ਨੇ 6 ਗੇਂਦਾਂ ’ਚ 1 ਦੌੜ ਹੀ ਬਣਾਈ। ਉਸ ਨੂੰ ਹੇਜ਼ਲਵੁੱਡ ਨੇ ਆਊਟ ਕੀਤਾ। ਦੂਜੇ ਸਲਾਮੀ ਬੱਲੇਬਾਜ਼ ਸ਼ਰਜੀਲ ਖ਼ਾਨ ਨੇ 19 ਗੇਂਦਾਂ ’ਚ 6 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ ਤੇ ਫੌਕਨਰ ਦਾ ਸ਼ਿਕਾਰ ਬਣਿਆ। ਉਮਰ ਅਕਮਲ ਨੂੰ 32 ਦੌੜਾਂ ਦੇ ਨਿੱਜੀ ਸਕੋਰ ’ਤੇ ਐਡਮ ਜ਼ਾਂਪਾ ਨੇ ਬੋਲਡ ਕੀਤਾ। ਕਪਤਾਨ ਸ਼ਾਹਿਦ ਅਫਰੀਦੀ(14) ਵੀ ਸਸਤੇ ਵਿੱਚ ਹੀ ਨਿਪਟ ਗਿਆ। ਅਕਮਲ ਤੋਂ ੲਿਲਾਵਾ ਖਾਲਿਦ ਲਤੀਫ (46) ਤੇ ਸ਼ੋਇਬ ਮਲਿਕ (ਨਾਬਾਦ 40) ਨੇ ਹੀ ਵਿਕਟ ’ਤੇ ਟਿਕਣ ਦਾ ਮਾਦਾ ਵਿਖਾਇਆ ਜਦਕਿ ਬਾਕੀ ਬੱਲੇਬਾਜ਼ਾਂ ਨੇ ਆਇਆ ਰਾਮ ਗਇਆ ਰਾਮ ਵਾਲੀ ਭੂਮਿਕਾ ਹੀ ਨਿਭਾਈ। ਮੁਹੰਮਦ ਸਾਮੀ 4 ਦੌੜਾਂ ਬਣਾ ਕੇ ਨਾਬਾਦ ਰਿਹਾ। ਆਸਟਰੇਲੀਆ ਲਈ ਜੇਮਸ ਫੌਕਨਰ ਨੇ ਪੰਜ ਜਦਕਿ ਦੋ ਵਿਕਟਾਂ ਐਡਮ ਜ਼ਾਂਪਾ ਤੇ ਇਕ ਵਿਕਟ ਹੇਜ਼ਲਵੁੱਡ ਦੇ ਹਿੱਸੇ ਆਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article