PUNJABMAILUSA.COM

ਪਾਕਿਸਤਾਨ ਦੀਆਂ ਆਉਣ ਵਾਲੀਆਂ ਚੋਣਾਂ ਏਲੀਅਨ ਕਰਵਾਉਣਗੇ: ਪਾਕਿ ਪ੍ਰਧਾਨ ਮੰਤਰੀ

ਪਾਕਿਸਤਾਨ ਦੀਆਂ ਆਉਣ ਵਾਲੀਆਂ ਚੋਣਾਂ ਏਲੀਅਨ ਕਰਵਾਉਣਗੇ: ਪਾਕਿ ਪ੍ਰਧਾਨ ਮੰਤਰੀ

ਪਾਕਿਸਤਾਨ ਦੀਆਂ ਆਉਣ ਵਾਲੀਆਂ ਚੋਣਾਂ ਏਲੀਅਨ ਕਰਵਾਉਣਗੇ: ਪਾਕਿ ਪ੍ਰਧਾਨ ਮੰਤਰੀ
May 05
13:39 2018

ਇਸਲਾਮਾਬਾਦ, 5 ਮਈ (ਪੰਜਾਬ ਮੇਲ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਏਲੀਅਨ ਕਰਵਾਉਣਗੇ। ਉਨ੍ਹਾਂ ਦੀ ਇਸ ਟਿੱਪਣੀ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਅਜਿਹੇ ਗੈਰ-ਜ਼ਿੰਮੇਦਾਰਾਨਾ ਬਿਆਨਾਂ ਤੋਂ ਪਰਹੇਜ਼ ਕਰਨ ਲਈ ਕਿਹਾ ਹੈ।
ਪਾਕਿਸਤਾਨ ਦੀ ਸਥਾਨਕ ਪੱਤਰਕਾਰ ਏਜੰਸੀ ਦੇ ਮੁਤਾਬਕ ਇਹ ਟਿਪੱਣੀ ਸੰਕੇਤ ਹੈ ਕਿ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਪਾਰਦਰਸ਼ੀ, ਨਿਰਪੱਖ ਹੋਣ ਦੀ ਉਮੀਦ ਨਹੀਂ ਹੈ। ਫਰਿਸ਼ਤਾ ਤੇ ਹੋਰ ਤਾਕਤਾਂ ਦੀ ਥਾਂ ਏਲੀਅਨ ਸ਼ਬਦ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ। ਅੱਬਾਸੀ ਦਾ ਏਲੀਅਨ ਚੋਣਾਂ ਕਰਵਾ ਰਹੇ ਹਨ ਵਾਲਾ ਬਿਆਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਦੋ ਦਿਨ ਪਹਿਲਾਂ ਦੀ ਟਿੱਪਣੀ ਵਾਂਗ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਸਾਡਾ ਸਾਹਮਣਾ ਪਾਕਿਸਤਾਨ ਪੀਪਲਸ ਪਾਰਟੀ ਦੇ ਸਹਿ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨਾਲ ਨਹੀਂ ਬਲਕਿ ਏਲੀਅਨ ਨਾਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਏਲੀਅਨ ਚੋਣਾਂ ਕਰਵਾਉਣਗੇ ਪਰ ਅਸੀਂ ਇਸ ‘ਚ ਹਿੱਸਾ ਲਵਾਂਗੇ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਵਲੋਂ ਹੇਠਲੇ ਸਦਨ ਦੇ ਮੈਂਬਰਾਂ ਦੇ ਲਈ ਆਯੋਜਿਤ ਭੋਜਨ ਦੇ ਦੌਰਾਨ ਪੱਤਰਕਾਰਾਂ ਨਾਲ ਰਸਮੀ ਗੱਲਬਾਤ ‘ਚ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਦੇ ਬਿਆਨ ‘ਤੇ ਚੋਣ ਕਮਿਸ਼ਨ ਵਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਚੋਣ ਕਮਿਸ਼ਨ ਦੇ ਬੁਲਾਰੇ ਅਲਤਾਫ ਖਾਨ ਨੇ ਕਿਹਾ ਕਿ ਕਮਿਸ਼ਨ ਚੋਣਾਂ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਦਾਰ ਅਹੁਦੇ ਸੰਭਾਲ ਰਹੇ ਲੋਕਾਂ ਨੂੰ ਅਜਿਹੇ ਗੈਰ-ਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਬਿਆਨ ਧਾਰਨਾ ਤੇ ਅਫਵਾਹਾਂ ‘ਤੇ ਆਧਾਰਿਤ ਹੈ ਤੇ ਸੰਵਿਧਾਨ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ