PUNJABMAILUSA.COM

ਪਾਕਿਸਤਾਨ ‘ਚ ਵੀ ਲਾਗੂ ਹੋਵੇਗਾ ‘ਆਨੰਦ ਮੈਰਿਜ ਐਕਟ’

 Breaking News

ਪਾਕਿਸਤਾਨ ‘ਚ ਵੀ ਲਾਗੂ ਹੋਵੇਗਾ ‘ਆਨੰਦ ਮੈਰਿਜ ਐਕਟ’

ਪਾਕਿਸਤਾਨ ‘ਚ ਵੀ ਲਾਗੂ ਹੋਵੇਗਾ ‘ਆਨੰਦ ਮੈਰਿਜ ਐਕਟ’
February 08
19:45 2018

ਨਵੀਂ ਦਿੱਲ, 8 ਫਰਵਰੀ (ਪੰਜਾਬ ਮੇਲ)-ਪਾਕਿਸਤਾਨ ਵਿੱਚ ਵੀ ਭਾਰਤੀ ਐਕਟ ਦੀ ਤਰਜ਼ ‘ਤੇ ਆਨੰਦ ਮੈਰਿਜ ਐਕਟ ਬਣਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ ਤਾਂ ਕਿ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਵੀ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਤਹਿਤ ਕਰਵਾ ਸਕਣ। ਭਾਰਤੀ ਸੰਸਦ ਵੱਲੋਂ ਆਨੰਦ ਮੈਰਿਜ ਐਕਟ 2012 ਪਾਸ ਕੀਤੇ ਜਾਣ ਤੋਂ ਬਾਅਦ ਇਸ ਨੂੰ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਲਾਗੂ ਕੀਤਾ ਜਾ ਚੁੱਕਾ ਹੈ। ਪਾਕਿਤਸਾਨੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਇਸ ਸਬੰਧੀ ਸੂਬਾਈ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਨੇ ਉਕਤ ਬਿੱਲ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ ਤਾਂ ਕਿ ਬਿੱਲ ਦਾ ਖਰੜਾ ਤਿਆਰ ਕੀਤਾ ਜਾ ਸਕੇ। ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਟੈਲੀਫੋਨ ‘ਤੇ ਹੋਈ ਗੱਲਬਾਤ ਦੌਰਾਨ ਰਮੇਸ਼ ਸਿੰਘ ਅਰੋੜਾ ਨੇ ਉਨ੍ਹਾਂ ਨੂੰ ਇਹ ਬਿੱਲ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਕਰਵਾਉਣ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਸ ਬਾਬਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਵੀ ਮੰਗਿਆ ਹੈ ਤੇ ਭਾਰਤ ਵਿਚ ਪਾਸ ਕੀਤੇ ਬਿੱਲ ਦੀ ਕਾਪੀ ਵੀ ਮੰਗੀ ਹੈ।Ý ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਅਰੋੜਾ ਨੂੰ ਭਰੋਸਾ ਦੁਆਇਆ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਦੀਆਂ ਇਨ੍ਹਾਂ ਚੁਣੀਆਂ ਹੋਈਆਂ ਦੋਵਾਂ ਸੰਸਥਾਵਾਂ ਤੋਂ ਸਹਿਯੋਗ ਤਾਂ ਮਿਲੇਗਾ ਹੀ ਬਲਕਿ ਉਨ੍ਹਾਂ ਨੇ ਇਹ ਵੀ ਭਰੋਸਾ ਦੁਆਇਆ ਹੈ ਕਿ ਜੇਕਰ ਰਹਿਤ ਮਰਿਆਦਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਸਪਸ਼ਟੀਕਰਨ ਲੋੜੀਂਦਾ ਹੋਇਆ ਤਾਂ ਉਹ ਵਿਅਕਤੀਗਤ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਨਗੇ ਕਿ ਉਹ ਇਸ ਸਾਬਤ ਮਾਰਗ ਦਰਸ਼ਨ ਕਰਨ ਤਾਂ ਕਿ ਇਹ ਐਕਟ ਸਿੱਖੀ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਵਿੱਚ ਤਿਆਰ ਕੀਤਾ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article
    ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

Read Full Article
    ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

Read Full Article
    ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

Read Full Article
    ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

Read Full Article
    ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

Read Full Article
    ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

Read Full Article
    ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

Read Full Article
    ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Read Full Article
    ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

Read Full Article
    ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

Read Full Article