PUNJABMAILUSA.COM

ਪਾਕਿਸਤਾਨ ‘ਚ ਮਸੂਦ ਦੇ ਭਰਾ ਤੇ ਪੁੱਤਰ ਸਮੇਤ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਗ੍ਰਿਫ਼ਤਾਰ

 Breaking News

ਪਾਕਿਸਤਾਨ ‘ਚ ਮਸੂਦ ਦੇ ਭਰਾ ਤੇ ਪੁੱਤਰ ਸਮੇਤ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਗ੍ਰਿਫ਼ਤਾਰ

ਪਾਕਿਸਤਾਨ ‘ਚ ਮਸੂਦ ਦੇ ਭਰਾ ਤੇ ਪੁੱਤਰ ਸਮੇਤ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਗ੍ਰਿਫ਼ਤਾਰ
March 06
10:29 2019

ਪਾਕਿ ਵੱਲੋਂ ਪਾਬੰਦੀਸ਼ੁਦਾ ਜਥੇਬੰਦੀਆਂ ਖਿਲਾਫ਼ ਦੋ ਹਫ਼ਤੇ ਕਾਰਵਾਈ ਜਾਰੀ ਰਹਿਣ ਦਾ ਐਲਾਨ
ਭਾਰਤੀ ਏਜੰਸੀਆਂ ਨੇ ਨਹੀਂ ਪ੍ਰਗਟਾਈ ਬਹੁਤੀ ਪ੍ਰਤੀਕਿਰਿਆ
ਇਸਲਾਮਾਬਾਦ, 6 ਮਾਰਚ (ਪੰਜਾਬ ਮੇਲ)- ਪਾਕਿਸਤਾਨ ਨੇ ਮੰਗਲਵਾਰ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਤੇ ਪੁੱਤਰ ਵੀ ਸ਼ਾਮਲ ਹਨ। ਗ੍ਰਹਿ ਮੰਤਰੀ ਸ਼ਹਰਯਾਰ ਖ਼ਾਨ ਅਫ਼ਰੀਦੀ ਨੇ ਇਕ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਫੜੋਫੜੀ ਤਹਿਤ ਅਜ਼ਹਰ ਦਾ ਭਰਾ ਮੁਫ਼ਤੀ ਅਬਦੁਰ ਰਊਫ ਅਤੇ ਪੁੱਤਰ ਹਮਾਦ ਅਜ਼ਹਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਭਾਰਤ ਵਲੋਂ ਮੁਹੱਈਆ ਕਰਵਾਈ ਗਈ ਮਿਸਲ ‘ਚ ਮੁਫ਼ਤੀ ਅਬਦੁਰ ਅਤੇ ਹਮਾਦ ਅਜ਼ਹਰ ਦੇ ਨਾਂ ਸ਼ਾਮਲ ਸਨ। ਉਂਜ, ਉਨ੍ਹਾਂ ਆਖਿਆ ਕਿ ਇਹ ਕਾਰਵਾਈ ਕਿਸੇ ਦਬਾਅ ਹੇਠ ਨਹੀਂ ਕੀਤੀ ਜਾ ਰਹੀ। ਪਾਕਿਸਤਾਨ ਆਪਣੀ ਸਰਜ਼ਮੀਨ ਕਿਸੇ ਮੁਲਕ ਦੇ ਖਿਲਾਫ਼ ਵਰਤਣ ਦੀ ਖੁੱਲ੍ਹ ਨਹੀਂ ਦੇਵੇਗਾ। ਉਨ੍ਹਾਂ ਆਖਿਆ ਕਿ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਖਿਲਾਫ਼ ਦੋ ਹਫ਼ਤੇ ਕਾਰਵਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਨੇ ਵੱਖ-ਵੱਖ ਵਿਅਕਤੀਆਂ ਅਤੇ ਜਥੇਬੰਦੀਆਂ ਖਿਲਾਫ਼ ਲਗਾਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਅਮਲ ਵਿਚ ਲਿਆਉਣ ਲਈ ਇਕ ਕਾਨੂੰਨੀ ਫ਼ਰਮਾਨ ਜਾਰੀ ਕੀਤਾ ਸੀ। ਇਸ ਦੀ ਵਜਾਹਤ ਕਰਦਿਆਂ ਵਿਦੇਸ਼ ਵਿਭਾਗ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਆਖਿਆ ਕਿ ਸਰਕਾਰ ਨੇ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਅਸਾਸੇ ਅਤੇ ਸੰਪਤੀਆਂ ਆਪਣੇ ਕਬਜ਼ੇ ਹੇਠ ਲੈ ਲਈਆਂ ਹਨ।
ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਸਣੇ 44 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਰਿਪੋਰਟਾਂ ‘ਤੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਕੋਈ ਬਹੁਤੀ ਪ੍ਰਤੀਕਿਰਿਆ ਨਹੀਂ ਦਿਖਾਈ ਅਤੇ ਅਫ਼ਸਰਾਂ ਦਾ ਕਹਿਣਾ ਹੈ ਕਿ ਦਹਿਸ਼ਤਗਰਦਾਂ ਨੂੰ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਨਹੀਂਂ ਕੀਤਾ ਗਿਆ, ਸਗੋਂ ਜਾਂਚ ਦੇ ਮੰਤਵ ਲਈ ਹਿਰਾਸਤ ਵਿਚ ਲਿਆ ਗਿਆ ਹੈ। ਪਾਕਿਸਤਾਨ ਵਲੋਂ ਬੀਤੇ ‘ਚ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ, ਪਰ ਬਾਅਦ ਵਿਚ ਆਨੇ-ਬਹਾਨੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਅਫ਼ਸਰਾਂ ਦਾ ਖਿਆਲ ਹੈ ਕਿ ਸੰਭਵ ਹੈ ਕਿ ਪਾਕਿਸਤਾਨੀ ਫ਼ੌਜ ਅਜਿਹੇ ਦਹਿਸ਼ਤਗਰਦਾਂ ਨੂੰ ਸੁਰੱਖਿਆ ਮੁਹੱਈਆ ਕਰਾਉਣੀ ਚਾਹੁੰਦੀ ਹੋਵੇ ਕਿਉਂਕਿ ਪਿਛਲੇ ਦਿਨੀਂ ਬਾਲਾਕੋਟ ‘ਚ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਉੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਹਾਫਿਜ਼ ਸਈਦ ਸੰਗਠਨਾਂ ‘ਤੇ ਪਾਬੰਦੀ : ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਸਾਜਿਸ਼ਕਾਰ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਕਿ ਗ੍ਰਹਿ ਮੰਤਰਾਲੇ ਨੇ ਅੱਤਵਾਦ ਵਿਰੋਧੀ ਐਕਟ-1997 ਤਹਿਤ ਇਹ ਕਾਰਵਾਈ ਕੀਤੀ ਹੈ। ਸੋਮਵਾਰ ਤੱਕ ਪਾਕਿਸਤਾਨ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਅਥਾਰਿਟੀ (ਐੱਨ.ਸੀ.ਟੀ.ਏ.) ਦੀ ਵੈਬਸਾਈਟ ‘ਤੇ ਇਨ੍ਹਾਂ ਸੰਗਠਨਾਂ ਨੂੰ ਨਿਗਰਾਨੀ ਵਾਲੇ ਸੰਗਠਨਾਂ ਦੀ ਸੂਚੀ ‘ਚ ਹੀ ਰੱਖਿਆ ਗਿਆ ਸੀ। ਐੱਨ.ਸੀ.ਟੀ.ਏ. ਵਲੋਂ ਮੰਗਲਵਾਰ ਨੂੰ ਅਪਡੇਟ ਕੀਤੀ ਸੂਚੀ ਅਨੁਸਾਰ ਗ੍ਰਹਿ ਮੰਤਰਾਲੇ ਵਲੋਂ ਅੱਤਵਾਦ ਵਿਰੋਧੀ ਐਕਟ-1997 ਤਹਿਤ ਜਮਾਤ-ਉਦ-ਦਾਵਾ ਅਤੇ ਐੱਫ.ਆਈ.ਐੱਫ. ਸਮੇਤ 70 ਸੰਗਠਨਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਸੂਚੀ ਦੇ ਅਖੀਰ ‘ਚ ਵਿਸ਼ੇਸ਼ ਤੌਰ ‘ਤੇ ਲਿਖਿਆ ਗਿਆ ਹੈ ਕਿ ਇਸ ਸੂਚੀ ਨੂੰ 5 ਮਾਰਚ, 2019 ਨੂੰ ਅਪਡੇਟ ਕੀਤਾ ਗਿਆ ਹੈ। ਜ਼ਿਕਰਯੋਗ ਕਿ ਪੁਲਵਾਮਾ ਹਮਲੇ ਦੇ ਬਾਅਦ 21 ਫਰਵਰੀ ਨੂੰ ਪਾਕਿ ਨੇ ਜਮਾਤ-ਉਦ-ਦਾਵਾ ਤੇ ਐੱਫ.ਆਈ.ਐੱਫ. ‘ਤੇ ਪਾਬੰਦੀ ਲਗਾਉਣ ਦਾ ਐਲਾਨ ਤਾਂ ਕੀਤਾ ਸੀ ਪਰ ਉਨ੍ਹਾਂ ਨੂੰ ਨਿਗਰਾਨੀ ਵਾਲੇ ਸੰਗਠਨਾਂ ਦੀ ਸੂਚੀ ‘ਚ ਹੀ ਰੱਖਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article
    ਭਾਰਤ-ਅਮਰੀਕਾ ਵਿਚਕਾਰ ਜਲਦ ਹੀ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਕਾਰ ਜਲਦ ਹੀ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ

Read Full Article
    ਕੈਲੇਫੋਰਨੀਆਂ’ਚ ਸੜਕ ਹਾਦਸੇ ‘ਚ ਪੰਜਾਬੀ ਦੀ ਮੌਤ

ਕੈਲੇਫੋਰਨੀਆਂ’ਚ ਸੜਕ ਹਾਦਸੇ ‘ਚ ਪੰਜਾਬੀ ਦੀ ਮੌਤ

Read Full Article
    ਸਾਂਤਾ ਕਲਾਰਿਟਾ ਦੇ ਹਾਈ ਸਕੂਲ ‘ਚ ਗੋਲੀਬਾਰੀ, 1 ਦੀ ਮੌਤ

ਸਾਂਤਾ ਕਲਾਰਿਟਾ ਦੇ ਹਾਈ ਸਕੂਲ ‘ਚ ਗੋਲੀਬਾਰੀ, 1 ਦੀ ਮੌਤ

Read Full Article
    ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

Read Full Article
    ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

Read Full Article