ਪਾਕਿਸਤਾਨ ‘ਚ ਬਲਾਤਕਾਰੀਆਂ ਨੂੰ ਰਸਾਇਣਕ ਤੌਰ ‘ਤੇ ਨਾਮਰਦ ਬਣਾਉਣ ਲਈ ਆਰਡੀਨੈਂਸ ਨੂੰ ਮਨਜ਼ੂਰੀ

86
Share

ਇਸਲਾਮਾਬਾਦ, 27 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਬਲਾਤਕਾਰ ਵਿਰੋਧੀ ਦੋ ਆਰਡੀਨੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿਚ ਬਲਾਤਕਾਰੀਆਂ ਨੂੰ ਰਸਾਇਣਕ ਤੌਰ ‘ਤੇ ਨਾਮਰਦ ਬਣਾਉਣ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਰਸਾਇਣਕ ਪ੍ਰਕਿਰਿਆ ਰਾਹੀਂ ਦੋਸ਼ੀ ਦੇ ਸਰੀਰ ‘ਚ ਰਸਾਇਣ ਛੱਡਿਆ ਜਾਵੇਗਾ, ਜਿਸ ਦਾ ਅਸਰ ਤੈਅ ਸਮੇਂ ਜਾਂ ਹਮੇਸ਼ਾਂ ਲਈ ਰਹੇਗਾ। ਇਸ ਰਸਾਇਣ ਦੇ ਅਸਰ ਤੱਕ ਦੋਸ਼ੀ ਨਪੁੰਸਕ ਬਣਿਆ ਰਹੇਗਾ ਪਰ ਰਸਾਇਣ ਪ੍ਰਕਿਰਿਆ ਵਿਚੋਂ ਲੰਘਣ ਦਾ ਫੈਸਲਾ ਦੋਸ਼ੀ ਕਰੇਗਾ। ਜੇ ਉਹ ਰਸਾਇਣ ਪ੍ਰਕਿਰਿਆ ਨੂੰ ਰੱਦ ਕਰੇਗਾ, ਤਾਂ ਉਸ ਨੂੰ 25 ਸਾਲ ਦੀ ਕੈਦ ਭੁਗਤਣੀ ਪਵੇਗੀ। ਜੇ ਦੋਸ਼ੀ ਨੂੰ ਉਸ ਦੀ ਸਹਿਮਤੀ ਬਗ਼ੈਰ ਦਵਾਈ ਦਿੱਤੀ ਜਾਂਦੀ ਹੈ, ਤਾਂ ਉਹ ਇਸ ਖ਼ਿਲਾਫ਼ ਅਦਾਲਤ ਵਿੱਚ ਜਾ ਸਕਦਾ ਹੈ।


Share