PUNJABMAILUSA.COM

ਪਾਕਿਸਤਾਨ ’ਚ ਫਲਸਤੀਨ ਦੇ ਸਫ਼ੀਰ ਵਾਲਿਦ ਅਬੂ ਅਲੀ ਨੂੰ ਵਾਪਸ ਮੁਲਕ ਸੱਦਿਆ ਗਿਆ

ਪਾਕਿਸਤਾਨ ’ਚ ਫਲਸਤੀਨ ਦੇ ਸਫ਼ੀਰ ਵਾਲਿਦ ਅਬੂ ਅਲੀ ਨੂੰ ਵਾਪਸ ਮੁਲਕ ਸੱਦਿਆ ਗਿਆ

ਪਾਕਿਸਤਾਨ ’ਚ ਫਲਸਤੀਨ ਦੇ ਸਫ਼ੀਰ ਵਾਲਿਦ ਅਬੂ ਅਲੀ ਨੂੰ ਵਾਪਸ ਮੁਲਕ ਸੱਦਿਆ ਗਿਆ
December 31
16:50 2017

ਨਵੀਂ ਦਿੱਲੀ, 31 ਦਸੰਬਰ (ਪੰਜਾਬ ਮੇਲ)- ਜਮਾਤ-ਉਦ-ਦਾਵਾ ਮੁਖੀ ਅਤੇ ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੀ ਰੈਲੀ ’ਚ ਸ਼ਮੂਲੀਅਤ ਮਗਰੋਂ ਵਿਵਾਦਾਂ ’ਚ ਘਿਰੇ ਪਾਕਿਸਤਾਨ ’ਚ ਫਲਸਤੀਨ ਦੇ ਸਫ਼ੀਰ ਵਾਲਿਦ ਅਬੂ ਅਲੀ ਨੂੰ ਅੱਜ ਵਾਪਸ ਮੁਲਕ ਸੱਦ ਲਿਆ ਗਿਆ ਹੈ। ਭਾਰਤ ਵੱਲੋਂ ਸਖ਼ਤ ਇਤਰਾਜ਼ ਜਤਾਏ ਜਾਣ ਮਗਰੋਂ ਫਲਸਤੀਨ ਨੇ ਆਪਣੇ ਸਫ਼ੀਰ ਖ਼ਿਲਾਫ਼ ਕਾਰਵਾਈ ਕੀਤੀ। ਵਾਲਿਦ ਖ਼ਿਲਾਫ਼ ਹੋਏ ਫ਼ੈਸਲੇ ਦੀ ਜਾਣਕਾਰੀ ਭਾਰਤ ’ਚ ਫਲਸਤੀਨੀ ਸਫ਼ੀਰ ਅਦਨਾਨ ਅਬੂ ਅਲੀ ਹਾਇਜਾ ਨੇ ਦਿੱਤੀ। ਭਾਰਤ ਅਤੇ ਫਲਸਤੀਨ ਦਰਮਿਆਨ ਨੇੜਲੇ ਤੇ ਦੋਸਤਾਨਾ ਰਿਸ਼ਤਿਆਂ ਦੀ ਹਾਮੀ ਭਰਦਿਆਂ ਅਲੀ ਦੀ ਕਾਰਵਾਈ ਨੂੰ ‘ਨਾਸਵੀਕਾਰਨਯੋਗ’ ਠਹਿਰਾਉਂਦਿਆਂ ਸੀਨੀਅਰ ਸਫ਼ੀਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਲੀ ਨੂੰ ਆਪਣਾ ਸਾਮਾਨ ਬੰਨ੍ਹ ਕੇ ਇਸਲਾਮਾਬਾਦ ਤੋਂ ਪਰਤਣ ਲਈ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਹਾਇਜਾ ਨੇ ਕਿਹਾ,‘‘ਫਲਸਤੀਨੀ ਸਰਕਾਰ ਨੇ ਅਲੀ ਨੂੰ ਆਖ ਦਿੱਤਾ ਹੈ ਕਿ ਉਹ ਹੁਣ ਪਾਕਿਸਤਾਨ ਦਾ ਸਫ਼ੀਰ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਅਲੀ ਨੇ ਸ਼ੁੱਕਰਵਾਰ ਨੂੰ ਰਾਵਲਪਿੰਡੀ ਦੇ ਲਿਆਕਤ ਬਾਗ਼ ’ਚ ਦਿਫ੍ਹਾ-ਏ-ਪਾਕਿਸਤਾਨ ਪ੍ਰੀਸ਼ਦ ਵੱਲੋਂ ਕਰਵਾਈ ਗਈ ਰੈਲੀ ’ਚ ਹਾਜ਼ਰੀ ਭਰੀ ਸੀ ਜੋ ਸਈਦ ਦੀ ਅਗਵਾਈ ਹੇਠਲੇ ਧਾਰਮਿਕ ਅਤੇ ਕੱਟੜਪੰਥੀ ਗੁੱਟਾਂ ਦੀ ਐਸੋਸੀਏਸ਼ਨ ਹੈ। ਇਹ ਮਾਮਲਾ ਉਠਣ ’ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਨਾਮਜ਼ਦ ਦਹਿਸ਼ਤਗਰਦ ਦੀ ਰੈਲੀ ’ਚ ਫਲਸਤੀਨ ਦੇ ਸਫ਼ੀਰ ਦੀ ਹਾਜ਼ਰੀ ਸਵੀਕਾਰਨਯੋਗ ਨਹੀਂ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਨਵੀਂ ਦਿੱਲੀ ’ਚ ਫਲਸਤੀਨੀ ਸਫ਼ੀਰ ਅਤੇ ਰਾਮੱਲਾ ’ਚ ਵਿਦੇਸ਼ ਮਾਮਲਿਆਂ ਅਤੇ ਫਲਸਤੀਨ ਸਰਕਾਰ ਨੂੰ ਆਪਣੇ ਤੌਖ਼ਲੇ ਜ਼ਾਹਰ ਕਰ ਦਿੱਤੇ ਗਏ ਸਨ। ਫਲਸਤੀਨ ਨੇ ਘਟਨਾਕ੍ਰਮ ’ਤੇ ਡੂੰਘਾ ਅਫ਼ਸੋਸ ਜਤਾਉਂਦਿਆਂ ਭਾਰਤ ਨੂੰ ਭਰੋਸਾ ਦਿੱਤਾ ਸੀ ਕਿ ਉਹ ਰੈਲੀ ’ਚ ਸਫ਼ੀਰ ਦੀ ਹਾਜ਼ਰੀ ਨੂੰ ਕੋਤਾਹੀ ਮੰਨ ਕੇ ਉਸ ਖ਼ਿਲਾਫ਼ ਕਾਰਵਾਈ ਲਈ ਕਦਮ ਚੁੱਕ ਰਹੇ ਹਨ। ਬਿਆਨ ’ਚ ਕਿਹਾ ਗਿਆ ਸੀ ਕਿ ਫਲਸਤੀਨ ਇਸ ਮਾਮਲੇ ਨੂੰ ਢੁਕਵੇਂ ਢੰਗ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨਾਲ ਆਪਣੇ ਸਬੰਧਾਂ ਨੂੰ ਫਲਸਤੀਨ ਅਹਿਮੀਅਤ ਦਿੰਦਾ ਹੈ ਅਤੇ ਉਹ ਅਤਿਵਾਦ ਖ਼ਿਲਾਫ਼ ਲੜਾਈ ’ਚ ਉਨ੍ਹਾਂ ਨਾਲ ਖੜ੍ਹਾ ਹੈ ਅਤੇ ਉਹ ਅਜਿਹੇ ਲੋਕਾਂ ਦਾ ਸਾਥ ਨਹੀਂ ਦੇਵੇਗਾ ਜਿਹੜੇ ਭਾਰਤ ਖ਼ਿਲਾਫ਼ ਦਹਿਸ਼ਤੀ ਕਾਵਰਵਾਈਆਂ ਕਰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article