PUNJABMAILUSA.COM

ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰਵਾਸੀ ਭਾਰਤੀ ਬਾਹਰਲੇ ਮੁਲਕਾਂ ਤੋਂ ਜਾਣ

 Breaking News

ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰਵਾਸੀ ਭਾਰਤੀ ਬਾਹਰਲੇ ਮੁਲਕਾਂ ਤੋਂ ਜਾਣ

ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰਵਾਸੀ ਭਾਰਤੀ ਬਾਹਰਲੇ ਮੁਲਕਾਂ ਤੋਂ ਜਾਣ
November 27
10:17 2019

ਸੈਕਰਾਮੈਂਟੋ, 27 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਡੇਰਾ ਬਾਬਾ ਨਾਨਕ ਰਾਹੀਂ ਖੋਲ੍ਹ ਦਿੱਤਾ ਹੈ, ਜਿਸ ਰਾਹੀਂ ਰੋਜ਼ਾਨਾ 5 ਹਜ਼ਾਰ ਯਾਤਰੂਆਂ ਨੂੰ ਜਾਣ ਦੀ ਇਜਾਜ਼ਤ ਹੈ। ਪਰ ਹਾਲੇ ਤੱਕ ਬਹੁਤੀ ਸੰਗਤ ਇਸ ਲਾਂਘੇ ਰਾਹੀਂ ਜਾਣਾ ਸ਼ੁਰੂ ਨਹੀਂ ਹੋਈ। ਉਥੇ ਜਾਣ ਵਾਲੀ ਸੰਗਤ ਦੀ ਰੋਜ਼ਾਨਾ ਆਮਦ ਹਜ਼ਾਰ ਦੇ ਲਗਭਗ ਹੈ। ਜਿਸ ਕਰਕੇ ਪਾਕਿਸਤਾਨ ਸਰਕਾਰ ਦੀਆਂ ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਸ ਕਰਕੇ ਸੰਗਤ ਹਾਲੇ ਖੁੱਲ੍ਹ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਨਹੀਂ ਜਾਣ ਲੱਗੀ। ਉਥੇ ਜਾਣ ਲਈ ਰੱਖੀ 20 ਡਾਲਰ ਫੀਸ ਵੀ ਵੱਡੀ ਅੜਚਣ ਬਣ ਰਹੀ ਹੈ। ਬਹੁਤ ਸਾਰੇ ਲੋਕ ਅਨਪੜ੍ਹ ਹੋਣ ਕਾਰਨ ਆਪਣੇ ਕਾਗਜ਼-ਪੱਤਰ ਪੂਰੇ ਨਹੀਂ ਕਰ ਸਕਦੇ।
ਪ੍ਰਵਾਸੀ ਭਾਰਤੀ ਜਦੋਂ ਭਾਰਤ ਆਉਂਦੇ ਹਨ, ਤਾਂ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਨੂੰ ਕੋਰੀਡੋਰ ਰਾਹੀਂ ਪਾਕਿਸਤਾਨ ਜਾਣ ਲਈ ਪਰਮਿਸ਼ਨ ਲੈਣ ਲੱਗਿਆਂ ਕਾਫੀ ਸਮਾਂ ਲੱਗ ਜਾਂਦਾ ਹੈ। ਵਿਦੇਸ਼ਾਂ ਵਿਚ ਰਹਿ ਰਹੀ ਸੰਗਤ ਕੋਸ਼ਿਸ਼ ਕਰਨ ਕਿ ਉਹ ਵਿਦੇਸ਼ਾਂ ਤੋਂ ਹੀ ਸਿੱਧੇ ਪਾਕਿਸਤਾਨ ਜਾਣ। ਇਸ ਨਾਲ ਉਹ ਕਰਤਾਰਪੁਰ ਸਾਹਿਬ ਦੇ ਨਾਲ-ਨਾਲ ਪਾਕਿ ਸਥਿਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਵੀ ਕਰ ਸਕਦੇ ਹਨ ਅਤੇ ਉਥੇ ਖੁੱਲ੍ਹਾ ਸਮਾਂ ਵੀ ਰਹਿ ਸਕਦੇ ਹਨ। ਜੇ ਪ੍ਰਵਾਸੀ ਭਾਰਤੀ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਪਾਕਿਸਤਾਨ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਵੇਰੇ ਜਾ ਕੇ ਸ਼ਾਮ ਤੱਕ ਵਾਪਸ ਪਰਤਣਾ ਪਵੇਗਾ। ਸੋ ਬਿਹਤਰ ਹੈ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ ‘ਚ ਸਥਿਤ ਪਾਕਿਸਤਾਨ ਕੌਂਸਲੇਟ ਦਫਤਰਾਂ ਤੋਂ ਵੀਜ਼ਾ ਲੈ ਕੇ ਹੀ ਪਾਕਿਸਤਾਨ ਜਾਣ ਅਤੇ ਖੁੱਲ੍ਹਾ ਸਮਾਂ ਰਹਿ ਕੇ ਗੁਰਧਾਮਾਂ ਦੇ ਦਰਸ਼ਨ ਕਰਨ। ਇਥੇ ਇਹ ਵੀ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਬਾਹਰਲੇ ਮੁਲਕਾਂ ਤੋਂ ਪਾਕਿਸਤਾਨ ਲਈ ਲਿਆ ਗਿਆ ਵੀਜ਼ਾ ਲੈ ਕੇ ਸੰਗਤ ਅੰਮ੍ਰਿਤਸਰ ਦੇ ਵਾਹਗਾ ਬਾਰਡਰ ਰਾਹੀਂ ਵੀ ਪਾਕਿਸਤਾਨ ਆ-ਜਾ ਸਕਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article