PUNJABMAILUSA.COM

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਭੇਜਿਆ ਸਨਮਾਨ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਭੇਜਿਆ ਸਨਮਾਨ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਭੇਜਿਆ ਸਨਮਾਨ
November 13
17:30 2017

ਕੌਮ ਦੇ ਸ਼ਹੀਦਾਂ ਲਈ ਪਾਕਿਸਤਾਨ ਵਸਦੇ ਸਿੱਖਾਂ ਦਾ ਪਿਆਰ
-ਮਾਤਾ ਪਿਆਰ ਕੌਰ ਅਤੇ ਭਾਈ ਸਰਵਣ ਸਿੰਘ ਅਗਵਾਨ ਵੱਲੋਂ ਇਸ ਭੇਟ ਲਈ ਪਾਕਿਸਤਾਨ ਪ੍ਰਬੰਧਕ ਕਮੇਟੀ ਤੇ ਸਿੱਖ ਮੈਂਬਰ ਪਾਰਲੀਮੈਂਟ ਦਾ ਧੰਨਵਾਦ
ਔਕਲੈਂਡ, 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਬੀਤੀ 2 ਨਵੰਬਰ ਨੂੰ ਲਗਪਗ 2800 ਤੋਂ ਵੱਧ ਸਿੱਖ ਤਿੰਨ ਵੱਖੋ-ਵੱਖ ਜੱਥਿਆਂ ਦੇ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੇ ਵਾਸਤੇ ਅਟਾਰੀ ਸਟੇਸ਼ਨ ਤੋਂ ਨਨਕਾਣਾ ਸਾਹਿਬ, ਫਿਰ ਪੰਜਾ ਸਾਹਿਬ ਤੇ ਫਿਰ ਵਾਪਿਸੀ ‘ਤੇ ਲਾਹੌਰ ਪਹੁੰਚੇ। ਇਸ ਦਰਮਿਆਨ ਸਾਰੀ ਸੰਗਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਮਾਲ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨੰ ਦੇ ਦਰਸ਼ਨ ਕੀਤੇ ਅਤੇ ਇਹ ਜੱਥੇ 11 ਨਵੰਬਰ ਨੂੰ ਪਾਕਿਸਤਾਨ ਤੋਂ ਵਾਪਿਸ ਅੰਮ੍ਰਿਤਸਰ ਪਰਤੇ।
ਕੌਮ ਦੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਕੀਤਾ ਯਾਦ: ਇਸ ਦਰਮਿਆਨ ਇਕ ਵਿਸ਼ੇਸ਼ ਗੱਲ ਇਹ ਰਹੀ ਕਿ ਪਿੰਡ ਮੱਛਰਾਲਾ (ਡੇਰਾ ਬਾਬਾ ਨਾਨਕ) ਤੋਂ ਗਏ ਸ. ਦਿਲਬਾਗ ਸਿੰਘ ਹੋਰਾਂ ਨੂੰ ਇਕ 50 ਕੁ ਸਾਲਾਂ ਦਾ ਮੁਸਲਮਾਨ ਵਿਅਕਤੀ ਸੁਭਾਵਿਕ ਨਨਕਾਣਾ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀਵਾਨ ਵਿਚ ਮਿਲਿਆ। ਸਧਾਰਨ ਤੁਰੀਆਂ ਗੱਲਾਂ ਦੇ ਵਿਚ ਜਦੋਂ ਉਸ ਨੂੰ ਪਤਾ ਲੱਗਿਆ ਕਿ ਸ. ਦਿਲਬਾਗ ਸਿੰਘ ਡੇਰਾ ਬਾਬਾ ਨਾਨਕ ਤੋਂ ਆਏ ਹਨ ਤਾਂ ਉਸਨੇ ਝੱਟ-ਪੱਟ ਇਹ ਪੁੱਛ ਲਿਆ ਕਿ ਸ਼ਹੀਦ ਭਾਈ ਸਤੰਵਤ ਸਿੰਘ ਦਾ ਪਿੰਡ ਅਗਵਾਨ ਤੁਹਾੜੇ ਨੇੜੇ ਹੀ ਹੈ ਨਾ? ਸ. ਦਿਲਬਾਗ ਸਿੰਘ ਪਹਿਲਾਂ ਤਾਂ ਹੈਰਾਨ ਹੋਏ ਕਿ ਉਸਨੂੰ ਇਸ ਬਾਰੇ ਕਿਵੇਂ ਪਤਾ ਹੋਊ ਪਰ ਗੱਲਾਂਬਾਤਾਂ ਬਾਅਦ ਅਹਿਸਾਸ ਹੋ ਗਿਆ ਕਿ ਉਹ ਸ਼ਹੀਦ ਸਤਵੰਤ ਸਿੰਘ ਨੂੰ ਕਿੰਨਾ ਸਤਿਕਾਰ ਦਿੰਦੇ ਹਨ। ਉਸਨੇ ਸ. ਦਿਲਬਾਗ ਸਿੰਘ ਕੋਲੋਂ ਇਹ ਵਚਨ ਲੈ ਲਿਆ ਕਿ ਜੇਕਰ ਅਗਲੇ ਦਿਨ ਚਲਦੇ ਸਮਾਗਮ ਵਿਚ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਲਈ ਸਨਮਾਨ ਭੇਟ ਕੀਤਾ ਜਾਵੇ ਤਾਂ ਉਹ ਪ੍ਰਾਪਤ ਕਰ ਲੈਣਗੇ? ਸ. ਦਿਲਬਾਗ ਸਿੰਘ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਸਮਾਗਮ ਦੇ ਵਿਚ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਲਈ ਸਨਮਾਨ ਲੈਣ ਲਈ ਬੁਲਾਇਆ ਗਿਆ। ਇਹ ਸਨਮਾਨ ਉਥੋਂ ਦੇ ਪਹਿਲੇ ਸਿੱਖ ਸੰਸਦ ਮੈਂਬਰ ਸ. ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਵਕਫ ਬੋਰਡ ਵੱਲੋਂ ਉਨ੍ਹਾਂ ਨੂੰ ਸਤਿਕਾਰ ਸਹਿਤ ਭੇਟ ਕੀਤਾ ਗਿਆ। ਇਸ ਕੌਮੀ ਸ਼ਹੀਦ ਲਈ ਪਾਕਿਸਤਾਨ ਤੋਂ ਪਹੁੰਚੇ ਇਸ ਸਨਮਾਨ ਨੂੰ ਬੀਤੇ ਕੱਲ੍ਹ ਸ. ਦਿਲਬਾਗ ਸਿੰਘ ਹੋਰਾਂ ਬੜੇ ਸਤਿਕਾਰ ਸਾਹਿਤ ਸ਼ਹੀਦ ਸਤਵੰਤ ਸਿੰਘ ਜੀ ਦੇ ਮਾਤਾ ਪਿਆਰ ਕੌਰ ਅਤੇ ਉਨ੍ਹਾਂ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਅਗਵਾਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਦਾ ਕੀਤਾ। ਸ. ਦਿਲਬਾਗ ਸਿੰਘ ਹੋਰਾਂ ਇਸ ਸਨਮਾਨ ਦੇ ਲਈ ਜ਼ਰੀਆ ਬਨਣ ਉਤੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਇਹ ਸਾਰੀ ਵਾਰਤਾ ਅੱਜ ਉਨ੍ਹਾਂ ਇਸ ਪੱਤਰਕਾਰ ਨਾਲ ਸਾਂਝੀ ਕੀਤੀ। ਪਾਕਿਸਤਾਨ ਤੋਂ ਆਏ ਇਸ ਸਨਮਾਨ ਵਿਚ ਇਕ ਲੋਈ, ਇਕ ਸਿਰੋਪਾ, ਇਕ ਵੱਡੀ ਡਾਇਰੀ, ਇਕ ਛੋਟੀ ਡਾਇਰੀ ਇਕ ਕੈਲੰਡਰ ਭੇਟ ਕੀਤਾ ਗਿਆ। ਮਾਤਾ ਪਿਆਰ ਕੌਰ ਅਤੇ ਭਾਈ ਸਰਵਣ ਸਿੰਘ ਅਗਵਾਨ ਹੋਰਾਂ ਸਾਂਸਦ ਸ. ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਵਕਫ ਬੋਰਡ ਦਾ ਦਿਲੋਂ ਧੰਨਵਾਦ ਕੀਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article