PUNJABMAILUSA.COM

ਪਾਕਿਸਤਾਨ ਅਤਿਵਾਦ ਦਰਾਮਦ ਕਰਨ ਦੀ ਫੈਕਟਰੀ : ਸੁਸ਼ਮਾ

ਪਾਕਿਸਤਾਨ ਅਤਿਵਾਦ ਦਰਾਮਦ ਕਰਨ ਦੀ ਫੈਕਟਰੀ : ਸੁਸ਼ਮਾ

ਪਾਕਿਸਤਾਨ ਅਤਿਵਾਦ ਦਰਾਮਦ ਕਰਨ ਦੀ ਫੈਕਟਰੀ : ਸੁਸ਼ਮਾ
September 23
21:32 2017

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸੈਸ਼ਨ ਨੂੰ ਕੀਤਾ ਸੰਬੋਧਨ; ਚੀਨ ਨੂੰ ਵੀ ਲਾਈਆਂ ਚੋਭਾਂ
ਸੰਯੁਕਤ ਰਾਸ਼ਟਰ, 3 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਉਤੇ ਤਨਜ਼ ਕਸਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਉਸ ਦੇ ਆਗੂਆਂ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ ਕਿ ਕਿਉਂ ਭਾਰਤ ਨੂੰ ਆਈਟੀ ਸੁਪਰਪਾਵਰ ਵਜੋਂ ਮਾਨਤਾ ਮਿਲੀ, ਜਦੋਂ ਕਿ ਪਾਕਿਸਤਾਨ ਅਤਿਵਾਦ ਦਰਾਮਦ ਕਰਨ ਦੀ ਫੈਕਟਰੀ ਵਜੋਂ ਬਦਨਾਮ ਹੋਇਆ।
ਸੰਯੁਕਤ ਰਾਸ਼ਟਰ ਦੇ 72ਵੇਂ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਉਤੇ ਭਾਰਤ ਖ਼ਿਲਾਫ਼ ਜੰਗ ਛੇੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਵਿਸ਼ਵ ਵਿੱਚ ਤਬਾਹੀ, ਮੌਤ ਤੇ ਕਰੂਰਤਾ ਦਾ ਸਭ ਤੋਂ ਵੱਡਾ ਦਰਾਮਦਕਾਰ ਮੁਲਕ ਇਸ ਮੰਚ ਉਤੇ ਸਾਨੂੰ ਮਨੁੱਖਤਾ ਬਾਰੇ ਪਾਠ ਪੜ੍ਹਾਉਣ ਦਾ ਦੰਭ ਨਾ ਰਚੇ। ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਦੇ ਵੀਰਵਾਰ ਨੂੰ ਦਿੱਤੇ ਉਸ ਭਾਸ਼ਣ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਉਨ੍ਹਾਂ ਭਾਰਤ ਉਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਰਾਜਕੀ ਅਤਿਵਾਦ ਦਾ ਦੋਸ਼ ਲਾਇਆ ਸੀ।
ਸਾਲਾਨਾ ਸੈਸ਼ਨ ਦੌਰਾਨ ਲਗਾਤਾਰ ਦੂਜੇ ਸਾਲ ਹਿੰਦੀ ਵਿੱਚ ਸੰਬੋਧਨ ਕਰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਤਿਵਾਦ ਦਰਾਮਦ ਕਰਨ ਦੇ ਪਾਕਿਸਤਾਨ ਦੇ ਮਨਸੂਬਿਆਂ ਦੇ ਬਾਵਜੂਦ ਭਾਰਤ ਉੱਭਰ ਰਿਹਾ ਹੈ। ਅਸੀਂ ਵਿਗਿਆਨਿਕ ਤੇ ਤਕਨੀਕੀ ਸੰਸਥਾਵਾਂ ਸਥਾਪਤ ਕੀਤੀਆਂ ਹਨ, ਜਿਹੜੀਆਂ ਵਿਸ਼ਵ ਲਈ ਮਾਣ ਹਨ ਪਰ ਪਾਕਿਸਤਾਨ ਨੇ ਅਤਿਵਾਦ ਤੋਂ ਇਲਾਵਾ ਵਿਸ਼ਵ ਤੇ ਆਪਣੇ ਲੋਕਾਂ ਨੂੰ ਕੀ ਦਿੱਤਾ ਹੈ? ਅਸੀਂ ਵਿਗਿਆਨੀ, ਖੋਜਾਰਥੀ, ਡਾਕਟਰ ਤੇ ਇੰਜਨੀਅਰ ਪੈਦਾ ਕੀਤੇ। ਤੁਸੀਂ ਅਤਿਵਾਦੀ ਪੈਦਾ ਕੀਤੇ ਅਤੇ ਅਤਿਵਾਦੀ ਕੈਂਪ ਬਣਾਏ। ਤੁਸੀਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ ਅਤੇ ਹੱਕਾਨੀ ਨੈੱਟਵਰਕ ਕਾਇਮ ਕੀਤਾ। ਅਤਿਵਾਦ ਨੂੰ ਮਨੁੱਖਤਾ ਦੀ ‘ਹੋਂਦ ਲਈ ਖ਼ਤਰਾ’ ਕਰਾਰ ਦਿੰਦਿਆਂ ਵਿਦੇਸ਼ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਜੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤਿਵਾਦੀਆਂ ਦੀ ਸੂਚੀ ਬਾਰੇ ਸਹਿਮਤ ਨਹੀਂ ਹੁੰਦੀ ਤਾਂ ਕੌਮਾਂਤਰੀ ਭਾਈਚਾਰਾ ਇਸ ਖ਼ਤਰੇ ਨਾਲ ਕਿਵੇਂ ਲੜੇਗਾ? ਉਨ੍ਹਾਂ ਕਿਹਾ ਕਿ ‘‘ਜੇ ਅਸੀਂ ਆਪਣੇ ਦੁਸ਼ਮਣਾਂ ਦੀ ਹੀ ਨਿਸ਼ਾਨਦੇਹੀ ਨਹੀਂ ਕਰ ਸਕਦੇ ਤਾਂ ਅਸੀਂ ਮਿਲ ਕੇ ਕਿਵੇਂ ਲੜ ਸਕਦੇ ਹਾਂ।’’ ਉਨ੍ਹਾਂ ਦੀ ਇਹ ਟਿੱਪਣੀ ਚੀਨ ਵੱਲ ਸਪੱਸ਼ਟ ਇਸ਼ਾਰਾ ਸੀ, ਜੋ ਇਸ ਕੌਂਸਲ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਵਿਰੁੱਧ ਪਾਬੰਦੀ ਸਬੰਧੀ ਭਾਰਤ ਦੇ ਕਦਮ ਨੂੰ ਵਾਰ ਵਾਰ ਰੋਕ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ‘‘ਮੈਂ ਇਸ ਮਾਣਮੱਤੀ ਸਭਾ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਬੁਰਾਈ ਨੂੰ ਬੇਅਰਥ ਬਰੀਕੀਆਂ ਰਾਹੀਂ ਨਾ ਦੇਖੇ। ਬਦੀ ਤਾਂ ਬਦੀ ਹੈ। ਚਲੋ ਅਸੀਂ ਇਹ ਸਵੀਕਾਰ ਕਰੀਏ ਕਿ ਅਤਿਵਾਦ ਮਨੁੱਖਤਾ ਦੀ ਹੋਂਦ ਲਈ ਖ਼ਤਰਾ ਹੈ।’’ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਰ੍ਹੇ ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ ਸਬੰਧੀ ਸਮਝੌਤੇ ਉਤੇ ਪੁੱਜਣ ਲਈ ਨਵੀਂ ਵਚਨਬੱਧਤਾ ਦਿਖਾਉਣ। ਸੁਸ਼ਮਾ ਸਵਰਾਜ ਨੇ ਝੋਰਾ ਪ੍ਰਗਟਾਇਆ ਕਿ ਭਾਰਤ ਨੇ 1996 ਵਿੱਚ ਹੀ ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ ਦੀ ਤਜਵੀਜ਼ ਦਿੱਤੀ ਸੀ ਪਰ ਦੋ ਦਹਾਕੇ ਲੰਘਣ ਮਗਰੋਂ ਵੀ ਸੰਯੁਕਤ ਰਾਸ਼ਟਰ ਅਤਿਵਾਦ ਦੀ ਪਰਿਭਾਸ਼ਾ ਉਤੇ ਸਹਿਮਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ‘‘ਅਸੀਂ ਇਸ ਭਿਆਨਕ ਅਤਿਵਾਦ ਦੇ ਸਭ ਤੋਂ ਪੁਰਾਣੇ ਪੀੜਤਾਂ ਵਿੱਚੋਂ ਹਾਂ। ਜਦੋਂ ਅਸੀਂ ਇਸ ਖ਼ਤਰੇ ਬਾਰੇ ਸਪੱਸ਼ਟ ਰੂਪ ਨਾਲ ਕਹਿਣਾ ਸ਼ੁਰੂ ਕੀਤਾ ਤਾਂ ਵਿਸ਼ਵ ਦੀਆਂ ਕਈ ਵੱਡੀਆਂ ਤਾਕਤਾਂ ਨੇ ਇਸ ਨੂੰ ਕਾਨੂੰਨ ਵਿਵਸਥਾ ਦਾ ਮਸਲਾ ਦੱਸਿਆ। ਹੁਣ ਉਹ ਬਿਹਤਰ ਜਾਣਦੇ ਹਨ।’’

About Author

Punjab Mail USA

Punjab Mail USA

Related Articles

ads

Latest Category Posts

    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article