PUNJABMAILUSA.COM

ਪਾਕਿਸਤਾਨੀ ਲੋਕਾਂ ਨੇ ਪਾਕਿ-ਚੀਨ ਖਿਲਾਫ ਲਾਏ ਜ਼ਬਰਦਸਤ ਨਾਅਰੇ, ਕੀਤੀ ਆਜ਼ਾਦੀ ਦੀ ਮੰਗ

ਪਾਕਿਸਤਾਨੀ ਲੋਕਾਂ ਨੇ ਪਾਕਿ-ਚੀਨ ਖਿਲਾਫ ਲਾਏ ਜ਼ਬਰਦਸਤ ਨਾਅਰੇ, ਕੀਤੀ ਆਜ਼ਾਦੀ ਦੀ ਮੰਗ

ਪਾਕਿਸਤਾਨੀ ਲੋਕਾਂ ਨੇ ਪਾਕਿ-ਚੀਨ ਖਿਲਾਫ ਲਾਏ ਜ਼ਬਰਦਸਤ ਨਾਅਰੇ, ਕੀਤੀ ਆਜ਼ਾਦੀ ਦੀ ਮੰਗ
October 09
10:07 2016

paki1
ਕੋਇਟਾ, 9 ਅਕਤੂਬਰ (ਪੰਜਾਬ ਮੇਲ)- ਬਲੋਚਿਸਤਾਨ ‘ਚ ਬਣ ਰਹੇ ਚੀਨ-ਪਾਕਿ ਆਰਥਿਕ ਗਲਿਆਰੇ ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਕੋਇਟਾ ਦੇ ਨਜ਼ਦੀਕ ਪ੍ਰਦਸ਼ਨਕਾਰੀਆਂ ਨੇ ਇਸ ਗਲਿਆਰੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਚੀਨ ਅਤੇ ਪਾਕਿ ਮਿਲ ਕੇ ਆਪਣੇ ਪੱਛਮੀ ਮਾਰਗ ‘ਤੇ ਇਸ ਆਰਥਿਕ ਗਲਿਆਰੇ ਦਾ ਨਿਰਮਾਣ ਕਰ ਰਹੇ ਹਨ। ਇਸ ਮਾਰਗ ਦਾ ਜ਼ਿਆਦਾਤਰ ਹਿੱਸਾ ਗਿਲਗਿਤ, ਬਾਲਤੀਸਤਾਨ, ਅਤੇ ਬਲੋਚਿਸਤਾਨ ‘ਚੋਂ ਹੋ ਕੇ ਲੰਘੇਗਾ। ਉੱਥੋਂ ਦੇ ਲੋਕ ਇਸ ਦਾ ਵਿਰੋਧ ਸ਼ੁਰੂਆਤ ਤੋਂ ਕਰਦੇ ਆ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਚੀਨ ਵਿਕਾਸ ਦੇ ਨਾਮ ‘ਤੇ ਪਾਕਿ ਨੂੰ ਪੈਸੇ ਦੇ ਰਿਹਾ ਹੈ ਅਤੇ ਪਾਕਿਸਤਾਨ ਉਸ ਪੈਸੇ ਨਾਲ ਬਲੋਚਿਸਤਾਨ ਦੇ ਲੋਕਾਂ ‘ਤੇ ਜ਼ੁਲਮ ਕਰ ਰਿਹਾ ਹੈ। ਇਹ ਲੋਕ ਬਲੋਚਿਸਤਾਨ ਦੀ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਪਾਕਿਸਤਾਨ ਆਪਣੇ ਖੇਤਰਾਂ ‘ਚ ਉੱਠ ਰਹੀ ਆਜ਼ਾਦੀ ਦੀ ਮੰਗ ਤੋਂ ਬੌਖਲਾਇਆ ਹੋਇਆ ਹੈ ਅਤੇ ਭਾਰਤ ਦੇ ਖੇਤਰਾਂ ‘ਚ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰਚ ਰਿਹਾ ਹੈ। ਬਲੋਚਿਸਤਾਨ ਦੇ ਇਲਾਵਾ ਪਾਕਿਸਤਾਨ ਦਾ ਪੰਜਾਬ, ਗਿਲਗਿਤ ਅਤੇ ਸਿੰਧ ਵੀ ਆਜ਼ਾਦੀ ਦੀ ਮੰਗ ਕਰ ਰਹੇ ਹਨ।
ਬਲੋਚਿਸਤਾਨ ਦੇ ਲੋਕਾਂ ਨੇ ਮੋਦੀ ਤੋਂ ਮੰਗੀ ਮਦਦ
ਬਲੋਚ ਨੇਤਾ ਦੁਨੀਆ ਭਰ ‘ਚ ਲੰਡਨ, ਆਸਟ੍ਰੇਲੀਆ, ਦੱਖਣੀ ਕੋਰੀਆ, ਜਰਮਨੀ, ਨਿਊਯਾਰਕ ‘ਚ ਪ੍ਰਦਰਸ਼ਨ ਕਰਕੇ ਆਜ਼ਾਦੀ ਦੀ ਮੰਗ ਕਰ ਰਹੇ ਹਨ। ਬਲੋਚਿਸਤਾਨ ਦੇ ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ ਅਤੇ ਉਹ ਬਲੋਚਿਸਤਾਨ ਦੇ ਲੋਕਾਂ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਣਾ ਚਾਹੁੰਦਾ। ਪਾਕਿਸਤਾਨੀ ਸਰਕਾਰ ਲੋਕਾਂ ‘ਤੇ ਜ਼ੁਲਮ ਕਰ ਰਹੀ ਹੈ। ਬਲੋਚਿਸਤਾਨ ਦੇ ਨੇਤਾਵਾਂ ਨੇ ਇਸ ਮਾਮਲੇ ‘ਤੇ ਭਾਰਤ ਕੋਲੋ ਮਦਦ ਵੀ ਮੰਗੀ ਹੈ। ਬਲੋਚ ਨੇਤਾ ਬ੍ਰਾਹਮਦਾਗ ਬੁਗਤੀ ਨੇ ਕਿਹਾ ਸੀ ਕਿ ਬਲੋਚਿਸਤਾਨ ‘ਚ ਪਾਕਿਸਤਾਨੀ ਫੌਜ ਜ਼ੁਲਮਾਂ ਦੀਆਂ ਸਾਰੀਆਂ ਹੱਦ ਲੰਘ ਚੁੱਕੀ ਹੈ। ਮੋਦੀ ਵੱਲੋਂ ਲਾਲ ਕਿਲ੍ਹੇ ਦੇ ਭਾਸ਼ਣ ‘ਚ ਬਲੋਚਿਸਤਾਨ ਦੇ ਜ਼ਿਕਰ ਕੀਤੇ ਜਾਣ ‘ਤੇ ਬਲੋਚ ਨੇਤਾਵਾਂ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਬਲੋਚਿਸਤਾਨ ਦੇ ਜ਼ਿਕਰ ਦਾ ਸਵਾਗਤ ਕਰਦੇ ਹਾਂ। ਇੰਨਾ ਹੀ ਨਹੀਂ ਬਲੋਚ ਦੇ ਲੋਕ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਾ ਚੁੱਕੇ ਹਨ। ਬਲੋਚਿਸਤਾਨ ਦੀ ਇਕ ਹੋਰ ਨੇਤਾ ਨਾਇਲਾ ਕਾਦਰੀ ਨੇ ਕਿਹਾ ਸੀ ਕਿ ਪਾਕਿਸਤਾਨ, ਬਲੋਚਿਸਤਾਨ ‘ਚ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਬੱਚਿਆਂ ਅਤੇ ਲੋਕਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਪਾਕਿਸਤਾਨੀ ਫੌਜ ਲੋਕਾਂ ਨੂੰ ਘਰਾਂ ‘ਚੋਂ ਚੁੱਕ ਲੈ ਜਾਂਦੀ ਹੈ ਅਤੇ ਅੱਖਾਂ, ਗੁਰਦੇ ਤਕ ਕੱਢ ਲੈਂਦੀ ਹੈ। ਇਕ ਹੋਰ ਨੇਤਾ ਕਰੀਮ ਬਲੋਚ ਨੇ ਕਿਹਾ ਸੀ, ‘ਮੋਦੀ ਜੀ ਤੁਹਾਨੂੰ ਬਲੋਚਿਸਤਾਨ ਦੀਆਂ ਮਹਿਲਾਵਾਂ ਆਪਣਾ ਭਰਾ ਮੰਨਦੀਆਂ ਹਨ। ਅਸੀਂ ਆਪਣੀ ਲੜਾਈ ਖੁਦ ਲੜਾਂਗੇ, ਬਸ ਤੁਸੀਂ ਸਾਡੀ ਆਵਾਜ਼ ਬਣ ਜਾਓ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ‘ਚ ਲੰਬੇ ਸਮੇਂ ਤੋਂ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਉੱਠ ਰਹੀ ਹੈ। ਪਾਕਿਸਤਾਨ ਨੇ ਤਕਰੀਬਨ 69 ਸਾਲ ਪਹਿਲਾਂ ਬਲੋਚਿਸਤਾਨ ‘ਤੇ ਆਪਣਾ ਕਬਜ਼ਾ ਕਰ ਲਿਆ ਸੀ, ਉਦੋਂ ਤੋਂ ਬਲੋਚਿਸਤਾਨ ਪਾਕਿ ਤੋਂ ਆਜ਼ਾਦ ਹੋਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੰਘਰਸ਼ ‘ਚ ਹੁਣ ਤਕ 50,000 ਤੋਂ ਵਧ ਬਲੋਚ ਨਾਗਰਿਕ ਮਾਰੇ ਜਾ ਚੁੱਕੇ ਹਨ।
ਪੀ. ਓ. ਕੇ. ‘ਚ ਵੀ ਪਾਕਿ ਖਿਲਾਫ ਖੜੇ ਹੋਏ ਲੋਕ
6 ਅਕਤੂਬਰ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਮੌਜੂਦ ਅੱਤਵਾਦੀ ਕੈਂਪਾਂ ਖਿਲਾਫ ਇੱਥੇ ਦੇ ਲੋਕ ਖੁੱਲ੍ਹ ਕੇ ਸਾਹਮਣੇ ਆ ਗਏ ਅਤੇ ਇੱਥੇ ਤਕਰੀਬਨ 7 ਥਾਵਾਂ ‘ਤੇ ਪ੍ਰਦਰਸ਼ਨ ਹੋਏ। ਮੁਜ਼ਫੱਰਾਬਾਦ, ਚਿਨਾਰੀ, ਮੀਰਪੁਰ, ਦਾਇਮਰ, ਗਿਲਗਿਤ, ਨੀਲਮ ਅਤੇ ਕੋਟਲੀ ‘ਚ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਕਿਹਾ ਕਿ ਇੱਥੇ ਮੌਜੂਦ ਅੱਤਵਾਦੀ ਸਿਖਲਾਈ ਕੈਂਪਾਂ ਕਾਰਨ ਜ਼ਿੰਦਗੀ ਨਰਕ ਬਣ ਗਈ ਹੈ। ਬੈਨ ਸੰਗਠਨਾਂ ਅਤੇ ਅੱਤਵਾਦੀ ਕੈਂਪਾਂ ਨੂੰ ਇੱਥੇ ਰਾਸ਼ਨ ਦਿੱਤਾ ਜਾਂਦਾ ਹੈ। ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਲਈ ਭੜਕਾਇਆ ਜਾ ਰਿਹਾ ਹੈ। ਭਾਰਤ ‘ਚ ਜਦੋਂ ਦੀ ਮੋਦੀ ਸਰਕਾਰ ਆਈ ਹੈ, ਇਨ੍ਹਾਂ ਲੋਕਾਂ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਪਾਕਿਸਤਾਨ ਦੇ ਪੱਤਰਕਾਰ ਰਹੇ ਤਾਰਿਕ ਫਤੇਹ ਮੁਤਾਬਕ ਬਲੋਚ ਦੇ ਲੋਕਾਂ ਨੇ ਭਾਰਤ ‘ਚ ਲੋਕ ਸਭਾ ਚੋਣਾਂ ਦੌਰਾਨ ਇੱਥੇ ਇਕ ਪਹਾੜੀ ‘ਤੇ ਇਹ ਵੀ ਲਿਖਿਆ ਸੀ, ‘ਅਬ ਕੀ ਵਾਰ ਮੋਦੀ ਸਰਕਾਰ’।
ਕੀ ਹੈ ਬਲੋਚਿਸਤਾਨ ਦਾ ਵਿਵਾਦ
1948 ‘ਚ ਪਾਕਿ ਨੇ ਇਸ ਨੂੰ ਅੰਗਰੇਜ਼ਾਂ ਦੇ ਇਸ਼ਾਰੇ ‘ਤੇ ਆਪਣੇ ਕਬਜ਼ੇ ‘ਚ ਲਿਆ। ਇਹ ਪਾਕਿ ਦੇ ਚਾਰੇ ਖੇਤਰਾਂ ‘ਚ ਸਭ ਤੋਂ ਵੱਡਾ ਹੈ। ਇੱਥੇ ਆਜ਼ਾਦੀ ਲਈ 4 ਵੱਡੇ ਅੰਦੋਲਨ ਹੋ ਚੁੱਕੇ ਹਨ। ਨਵਾਬ ਅਕਬਰ ਬੁਗਤੀ ਇੱਥੇ ਆਜ਼ਾਦੀ ਦੀ ਮੰਗ ਕਰਨ ਵਾਲੇ ਨੇਤਾ ਸਨ। 2006 ‘ਚ ਪਾਕਿ ਫੌਜ ਨੇ ਉਨ੍ਹਾਂ ਨੂੰ ਮਾਰ ਦਿੱਤਾ ਸੀ। ਇਸ ਹੱਤਿਆ ਦਾ ਦੋਸ਼ ਪਰਵੇਜ਼ ਮੁਸ਼ੱਰਫ ‘ਤੇ ਲੱਗਿਆ ਸੀ। ਪੀ. ਓ. ਕੇ. ਦੇ ਉੱਤਰੀ ਹਿੱਸੇ ਨੂੰ ਗਿਲਗਿਤ-ਬਾਲਤੀਸਤਾਨ ਕਿਹਾ ਜਾਂਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article