PUNJABMAILUSA.COM

ਪਾਕਿਸਤਾਨੀ ਨੇਤਾ ਦੀ ਬੇਟੀ ਨੇ ਆਪਣੀ ਹੀ ਫੌਜ ਦੀ ਟਵਿਟਰ ‘ਤੇ ਕੀਤੀ ਨਿੰਦਾ

ਪਾਕਿਸਤਾਨੀ ਨੇਤਾ ਦੀ ਬੇਟੀ ਨੇ ਆਪਣੀ ਹੀ ਫੌਜ ਦੀ ਟਵਿਟਰ ‘ਤੇ ਕੀਤੀ ਨਿੰਦਾ

ਪਾਕਿਸਤਾਨੀ ਨੇਤਾ ਦੀ ਬੇਟੀ ਨੇ ਆਪਣੀ ਹੀ ਫੌਜ ਦੀ ਟਵਿਟਰ ‘ਤੇ ਕੀਤੀ ਨਿੰਦਾ
December 01
16:50 2017

ਇਸਲਾਮਾਬਾਦ, 1 ਦਸੰਬਰ (ਪੰਜਾਬ ਮੇਲ)- ਇਕ ਵਾਰ ਫਿਰ ਪਾਕਿਸਤਾਨੀ ਫੌਜ ਦੀ ਪੋਲ ਖੁੱਲ੍ਹੀ ਹੈ। ਹਾਲਾਂਕਿ ਇਸ ਵਾਰ ਪਾਕਿਸਤਾਨੀ ਨੇਤਾ ਦੀ ਬੇਟੀ ਨੇ ਆਪਣੀ ਹੀ ਫੌਜ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਤਹਿਰੀਕੇ-ਏ-ਇੰਸਾਫ ਪਾਰਟੀ ਦੇ ਨੇਤਾ ਸ਼ਿਰੀਨ ਮਜ਼ਾਰੀ ਦੀ ਬੇਟੀ ਇਮਾਨ ਮਜ਼ਾਰੀ ਨੇ ਆਪਣੇ ਟਵਿਟਰ ਅਕਾਉਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜੋ ਕਿ ਵਾਇਰਲ ਹੋ ਗਈ ਹੈ।
ਇਮਾਨ ਨੇ ਆਪਣੇ ਵੀਡੀਓ ‘ਚ ਕਿਹਾ ਕਿ ਫੌਜ ‘ਤੇ ਸ਼ਰਮ ਆਉਂਦੀ ਹੈ, ਕਿਉਂਕਿ ਪਾਕਿਸਤਾਨੀ ਫੌਜ ਸਿਰਫ ਖਾਦਿਨ ਹੁਸੈਨ ਰਿਜ਼ਵੀ ਵਰਗੇ ਅੱਤਵਾਦੀਆਂ ਦੀ ਭਾਸ਼ਾ ਸਮਝਦੀ ਹੈ। ਸਾਨੂੰ ਫੌਜ ਤੱਕ ਸੰਦੇਸ਼ ਪਹੁੰਚਾਉਣ ਲਈ ਅਜਿਹੀ ਹੀ ਭਾਸ਼ਾ ਵਰਤਣੀ ਚਾਹੀਦੀ ਹੈ। ਇਕ ਤਰ੍ਹਾਂ ਦੀ ਫੌਜ ‘ਤੇ ਲਾਹਨਤ ਹੈ, ਜੋ ਉਨ੍ਹਾਂ ਲੋਕਾਂ ਨੂੰ ਪੈਸੇ ਦੇ ਰਹੀ ਹੈ ਜੋ ਪਾਕਿਸਤਾਨ ‘ਚ ਅੱਤਵਾਦ ਨੂੰ ਉਕਸਾਵਾ ਦੇ ਰਹੇ ਹਨ। ਮੈਂ ਅਜਿਹੀ ਫੌਜ ਦੀ ਨਿੰਦਾ ਕਰਦੀ ਹਾਂ।
ਇਮਾਨ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਫੌਜ ਅੱਤਵਾਦੀਆਂ ਨੂੰ ਫੰਡਿੰਗ ਕਰਦੀ ਹੈ। ਫੌਜ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ ਅੱਤਵਾਦੀਆਂ ਨੂੰ ਪੈਸੇ ਦਿੰਦੀ ਹੈ। ਮੈਂ ਫੌਜ ਦੀ ਨਿੰਦਾ ਕਰਦੀ ਹਾਂ ਕਿਉਂਕਿ ਉਹ ਅਜੇ ਵੀ ਸਮਝ ਨਹੀਂ ਪਾ ਰਹੀ ਕਿ ਅੱਤਵਾਦ ਨੂੰ ਸਮਰਥਨ ਦੇਣ ਨਾਲ ਉਨ੍ਹਾਂ ਦਾ ਦੇਸ਼ ਤਬਾਹ ਹੋ ਰਿਹਾ ਹੈ। ਪਾਕਿਸਤਾਨੀ ਲੋਕ ਅੱਤਵਾਦੀਆਂ ਦੇ ਹੱਥਾਂ ਦੀ ਕੱਠਪੁਤਲੀ ਬਣ ਗਏ ਹਨ। ਉਹ ਅੱਤਵਾਦੀਆਂ ਦੀਆਂ ਮੰਗਾਂ ਮੰਨਦੇ ਹਨ। ਕੀ ਇਹ ਸਾਡਾ ਦੇਸ਼ ਹੈ, ਸਾਡਾ ਭਾਈਚਾਰਾ ਹੈ? ਇਸ ਫੌਜ ਨੇ ਇਸ ਦੇਸ਼ ਨੂੰ ਤਬਾਹ ਕਰ ਦਿੱਤਾ ਹੈ।
ਵੀਡੀਓ ‘ਚ ਇਮਾਨ ਨੇ ਹਾਲ ਹੀ ‘ਚ ਫੈਜ਼ਾਬਾਦ ‘ਚ ਕੱਟੜਪੰਥੀਆਂ ਦੇ ਧਰਨਾ ਪ੍ਰਦਰਸ਼ਨ ‘ਚ ਪਾਕਿਸਤਾਨੀ ਫੌਜ ਦੀ ਭੂਮਿਕਾ ਨੂੰ ਲੈ ਕੇ ਫੌਜ ਦੀ ਨਿੰਦਾ ਕੀਤੀ ਹੈ। ਫੈਜ਼ਾਬਾਦ ਧਰਨੇ ਦੌਰਾਨ ਹਜ਼ਾਰਾਂ ਇਸਲਾਮਿਕ ਕੱਟੜਪੰਥੀਆਂ ਨੇ ਇਸਲਾਮਾਬਾਦ-ਰਾਵਲਪਿੰਡੀ ਵੱਲ ਜਾਣ ਵਾਲੇ ਮੁੱਖ ਰਸਤਿਆਂ ਨੂੰ ਬਲਾਕ ਕਰ ਦਿੱਤਾ ਸੀ ਤੇ ਕਾਨੂੰਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਸੀ। ਇਹ ਧਰਨਾ ਕਾਨੂੰਨ ਮੰਤਰੀ ਜਾਹਿਦ ਹਾਮਿਦ ਦੇ ਅਸਤੀਫੇ ਤੋਂ ਬਾਅਦ ਹੀ ਖਤਮ ਹੋਇਆ ਸੀ। ਪ੍ਰਦਰਸ਼ਨ ‘ਚ ਮੌਜੂਦ ਤਹਿਰੀਕ-ਏ-ਲਬਬੈਕ ਰਸੂਲ ਅਲੱਾਹ ਦੇ ਚੀਫ ਖਾਮਿਦ ਹੁਸੈਨ ਰਿਜ਼ਵੀ ਨੇ ਬਾਅਦ ‘ਚ ਖੁਲਾਸਾ ਕੀਤੀ ਕਿ ਫੌਜ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇਗੀ। ਹਾਲਾਂਕਿ ਇਮਾਨ ਦੀ ਮਾਂ ਸ਼ਿਰੀਨ ਮਜ਼ਾਰੀ ਨੇ ਆਪਣੀ ਬੇਟੀ ਦੇ ਇਸ ਬਿਆਨ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ। ਟਵਿਟਰ ‘ਤੇ ਹੀ ਸ਼ਿਰੀਨ ਨੇ ਕਿਹਾ ਕਿ ਉਨ੍ਹਾਂ ਦੀ ਬੇਟੇ ਦੇ ਵਿਚਾਰਾਂ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ ਤੇ ਉਹ ਆਪਣੀ ਬੇਟੀ ਦੀ ਭਾਸ਼ਾ ਦੀ ਨਿੰੰਦਾ ਕਰਦੀ ਹੈ। ਉੱਧਰ ਇਹ ਵੀਡੀਓ ਪੋਸਟ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਇਮਾਨ ਦਾ ਟਵਿਟਰ ਅਕਾਉਂਟ ਨਾਟ ਐਗਜ਼ਿਸਟ ਸ਼ੋਅ ਕਰਨ ਲੱਗ ਗਿਆ। ਕਿਆਸ ਲਗਾਇਆ ਜਾ ਰਿਹਾ ਹੈ ਕਿ ਐਂਟੀ ਆਰਮੀ ਵੀਡੀਓ ਪੋਸਟ ਕਰਨ ਕਾਰਨ ਉਸ ਦਾ ਅਕਾਉਂਟ ਡੀਐਕਟੀਵੇਟ ਕਰ ਦਿੱਤਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ