PUNJABMAILUSA.COM

ਪਹਿਲਾ ਟੈਸਟ: ਭਾਰਤ ਨੇ ਮੈਚ ਕੀਤਾ ਮੁੱਠੀ ’ਚ

ਪਹਿਲਾ ਟੈਸਟ: ਭਾਰਤ ਨੇ ਮੈਚ ਕੀਤਾ ਮੁੱਠੀ ’ਚ

ਪਹਿਲਾ ਟੈਸਟ: ਭਾਰਤ ਨੇ ਮੈਚ ਕੀਤਾ ਮੁੱਠੀ ’ਚ
July 28
21:13 2017

ਗਾਲੇ, 28 ਜੁਲਾਈ (ਪੰਜਾਬ ਮੇਲ) – ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਅਭਿਨਵ ਮੁਕੁੰਦ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਪਣੀ ਕੁਲ ਲੀਡ 500 ਦੌੜਾਂ ਦੇ ਕਰੀਬ ਪਹੁੰਚਾ ਕੇ ਸ੍ਰੀਲੰਕਾ ਦੇ ਖਿਲਾਫ਼ ਪਹਿਲੇ ਕਿ੍ਕਟ ਟੈਸਟ ਮੈਚ ਉੱਤੇ ਪੂਰੀ ਤਰ੍ਹਾਂ ਸ਼ਿਕੰਜਾ ਕਸ ਦਿੱਤਾ ਹੈ। ਭਾਰਤ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਪਿੱਛੇ 189 ਦੌੜਾਂ ਬਣਾਈਆਂ ਹਨ। ਸਵੇਰੇ ਸ੍ਰੀ ਲੰਕਾ ਦੀ ਟੀਮ 291 ਦੌੜਾਂ ਉੱਤੇ ਸਿਮਟ ਗਈ ਸੀ ਅਤੇ ਇਸ ਤਰ੍ਹਾਂ ਭਾਰਤ ਨੇ 309 ਦੌੜਾਂ ਦੀ ਲੀਡ ਲੈ ਲਈ ਹੈ। ਇਸ ਤਰ੍ਹਾਂ ਪਹਿਲੀ ਪਾਰੀ ਵਿੱਚ 600 ਦੌੜਾਂ ਬਣਾਉਣ ਵਾਲੇ ਭਾਰਤ ਦੀ ਕੁਲ ਲੀਡ 498 ਦੌੜਾਂ ਦੀ ਹੋ ਗਈ ਹੈ। ਲੰਚ ਤੋਂ ਬਾਅਦ ਰਵਿੰਦਰ ਜਡੇਜਾ ਨੇ ਲਾਹਿਰੂ ਕੁਮਾਰਾ ਨੂੰ ਬੋਲਡ ਕਰਕੇ ਸ੍ਰੀਲੰਕਾ ਦੀ ਪਾਰੀ ਦਾ ਅੰਤ ਕਰ ਦਿੱਤਾ। ਮੈਚ ਦੇ ਪਹਿਲੇ ਦਿਨ ਅਸੇਲਾ ਗੁਣਰਤਨੇ ਦੇ ਅਗੂੰਠੇ ਦੀ ਸੱਟ ਕਾਰਨ ਲੜੀ ਤੋਂ ਬਾਹਰ ਹੋੋਣ ਬਾਅਦ ਸ੍ਰੀਲੰਕਾ ਨੂੰ ਦਸ ਬੱਲੇਬਾਜ਼ਾਂ ਨਾਲ ਖੇਡਣਾ ਪਿਆ। ਟੈਸਟ ਮੈਚ ਵਿੱਚ ਕਿਸੇ ਟੀਮ ਨੇ ਚੌਥੀ ਪਾਰੀ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਪਿਛਲੇ 78 ਸਾਲਾਂ ਵਿੱਚ ਕੋਈ ਵੀ ਟੀਮ ਇਸ ਟੀਚੇ ਦਾ ਪਿੱਛਾ ਕਰਦੀ ਹੋਈ 451 ਦੌੜਾਂ ਤੋਂ ਵੱਧ ਦੌੜਾਂ ਨਹੀਂ ਬਣਾ ਸਕੀ। ਪਹਿਲੀ ਪਾਰੀ ਵਿੱਚ ਜਲਦੀ ਆਊਟ ਹੋਣ ਵਾਲੇ ਕੋਹਲੀ (ਨਾਬਾਦ 76) ਤੇ ਮੁਕੁੰਦ (81) ਨੇ ਦੂਜੀ ਪਾਰੀ ਵਿੱਚ ਆਪਣੇ ਹੁਨਰ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਆਪਣੇ ਟੈਸਟ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਉਣ ਵਾਲਾ ਮੁਕੁੰਦ ਦਿਨ ਦੇ ਆਖਰ਼ੀ ਓਵਰ ਉੱਤੇ ਟੰਗ ਅੜਿੱਕਾ ਆਉਟ ਹੋ ਗਿਆ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਨੇ ਤੀਜੇ ਵਿਕਟ ਲਈ133 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਪਹਿਲਾਂ ਰਵਿੰਦਰ ਜਡੇਜ਼ਾ ਨੇ (3- 67) ਨੇ ਲੰਚ ਤੋਂ ਤੁਰੰਤ ਬਾਅਦ ਲਾਹਿਰੂ ਕੁਮਾਰਾ ਨੂੰ ਆਉਟ ਕਰਕੇ ਸ੍ਰੀਲੰਕਾਈ ਪਾਰੀ ਦਾ ਅੰਤ ਕਰ ਦਿੱਤਾ।
ਭਾਰਤ ਦੀ ਤਰਫੋਂ ਜਡੇਜਾ ਤੋਂ ਇਲਾਵਾ ਮੁਹੰਮਦ ਸ਼ਮੀ ਨੇ ਦੋ, ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ ਅਤੇ ਹਾਰਦਿਕ ਪਾਂਡੇ ਨੇ ਇੱਕ ਇੱਕ ਵਿਕਟ ਲਈ। ਭਾਰਤ ਨੇ ਵੱਡੀ ਲੀਡ ਹਾਸਲ ਕੀਤੀ ਸੀ ਪਰ ਭਾਰਤ ਦੇ ਕਪਤਾਨ ਕੋਹਲੀ ਨੇ ਸ੍ਰੀਲੰਕਾ ਨੂੰ ਫਾਲੋਆਨ ਨਹੀਂ ਦਿੱਤਾ। ਭਾਰਤ ਨੇ ਹਾਲਾਂ ਕਿ ਪਹਿਲੀ ਪਾਰੀ ਵਿੱਚ ਸੈਂਕੜਾ ਲਾਉਣ ਵਾਲੇ ਸ਼ਿਖ਼ਰ ਧਵਨ (14) ਅਤੇ ਚੇਤੇਸ਼ਵਰ ਪੁਜਾਰਾ (15) ਦੇ ਵਿਕਟ ਦੇ ਵਿਕਟ ਗਵਾ ਦਿੱਤੇ।
ਚਾਹ ਦੇ ਅਰਾਮ ਤੋਂ 40 ਮਿੰਟ ਪਹਿਲਾਂ ਮੀਂਹ ਸ਼ੁਰੂ ਹੋ ਗਿਆ। ਇਸ ਤੋਂ ਠੀਕ ਪਹਿਲਾਂ ਲਹਿਰੂ ਕੁਮਾਰ ਨੇ ਪੁਜਾਰਾ ਨੂੰ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਤੁਰੰਤ ਬਾਅਦ ਖੇਡ ਰੋਕਣੀ ਪਈ। ਕੋਹਲੀ ਅਤੇ ਮੁਕੁੰਦ ਨੇ ਚਾਹ ਦੇ ਅਰਾਮ ਤੋਂ ਬਾਅਦ ਖੇਡ ਨੂੰ ਅੱਗੇ ਵਧਾਇਆ। ਕੋਹਲੀ ਪੂਰੇ ਜਲੌਅ ਵਿੱਚ ਦਿਖ ਰਿਹਾ ਸੀ। ਉਸਨੇ ਜਾਣੇ ਪਛਾਣੇ ਅੰਦਾਜ਼ ਵਿੱਚ ਕੁਝ ਖ਼ੂਬਸੂਰਤ ਸ਼ਾਟ ਖੇਡੇ। ਮੁਕੁੰਦ ਨੇ ਦੂਜੇ ਸਿਰੇ ਤੋਂ ਸਹਿਜ ਹੋ ਕੇ ਬੱਲੇਬਾਜ਼ੀ ਕੀਤੀ ਅਤੇ ਆਪਣੇ ਸੱਤਵੇਂ ਟੈਸਟ ਵਿੱਚ ਦੂਜਾ ਅਰਧ ਸੈਂਕੜਾ ਲਾਇਆ। ਇਸ ਤੋਂ ਤੁਰੰਤ ਬਾਅਦ ਕੋਹਲੀ ਵੀ ਟੈਸਟ ਮੈਚਾਂ ਵਿੱਚ ਕੁਲ ਪੰਦਰਵਾਂ ਅਤੇ ਪਿਛਲੀਆਂ ਅੱਠ ਪਾਰੀਆਂ ਵਿੱਚ ਪਹਿਲਾ ਅਰਧ ਸੈਂਕੜਾਂ ਮਾਰਨ ਵਿੱਚ ਕਾਮਯਾਬ ਰਿਹਾ।
ਕੋਹਲੀ ਨੇ ਇਸ ਦੌਰਾਨ ਵਿਦੇਸ਼ੀ ਧਰਤੀ ਉੱਤੇ ਸਭ ਤੋਂ ਘੱਟ 17 ਪਾਰੀਆਂ ਵਿੱਚ 1000 ਦੌੜਾਂ ਪੂਰੀਆਂ ਕਰਨ ਦਾ ਭਾਰਤੀ ਰਿਕਾਰਡ ਬਣਾਇਆ। ਇਹ ਲੱਗਦਾ ਸੀ ਕਿ ਇਹ ਦੋਵੇਂ ਬੱਲੇਬਾਜ਼ ਨਾਬਾਦ ਰਹਿਣਗੇ ਪਰ ਸ੍ਰੀਲੰਕਾ ਦੇ ਕੰਮ ਚਲਾਉ ਆਫ ਸਪਿੰਨਰ ਧਨੁਸ਼ਕਾ ਗੁਣਤਿਲਕ ਨੇ ਮੁਕੁੰਦ ਨੂੰ ਟੰਗ ਅੜਿੱਕਾ ਆਊਟ ਕਰ ਦਿੱਤਾ। ਮੁਕੁੰਦ ਨੇ ਰੈਫਰਲ ਵੀ ਲਿਆ ਪਰ ਉਸ ਨੂੰ ਫਾਇਦਾ ਨਾ ਮਿਲਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ 154 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।
ਭਾਰਤ ਦੀ ਤਰਫੋਂ ਉਮੇਸ਼ ਅਤੇ ਜਡੇਜਾ ਨੇ ਸਵੇਰੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਪਰ ਭਾਰਤ ਨੂੰ ਪਹਿਲੇ ਘੰਟੇ ਵਿੱਚ ਕੋਈ ਸਫਲਤਾ ਨਾ ਮਿਲੀ। ਆਖ਼ਿਰ ਨੂੰ ਪਾਰੀ ਦੇ 59 ਵੇਂ ਓਵਰ ਵਿੱਚ ਮੈਥਿਊਜ਼ ਨੇ ਜਡੇਜਾ ਦੀ ਗੇਂਦ ਉੱਤੇ ਸ਼ਾਰਟ ਕਵਰ ਵਿੱਚ ਖੜ੍ਹੇ ਕੋਹਲੀ ਨੂੰ ਸਿੱਧਾ ਕੈਚ ਦੇ ਦਿੱਤਾ। ਪਰੇਰਾ ਅਤੇ ਮੈਥਿਉਜ਼ ਅਤੇ ਪਰੇਰਾ ਨੇ ਛੇਵੇਂ ਵਿਕਟ ਲਈ 62 ਦੌੜਾਂ ਜੋੜੀਆਂ। ਇਸ ਤੋਂ ਬਾਅਦ ਪਰੇਰਾ ਦੇ ਖਿਲਾਫ ਜਡੇਜਾ ਨੇ ਅਪੀਲ ਕੀਤੀ ਜਿਸ ਨੂੰ ਅੰਪਾਇਰ ਨੇ ਵੀ ਹਾਮੀ ਭਰੀ। ਬੱਲੇਬਾਜ਼ ਨੇ ਡੀਆਰਐੱਸ ਲਿਆ ਅਤੇ ਇਸਦਾ ਉਸਨੂੰ ਫਾਇਦਾ ਹੋਇਆ। ਇਸ ਤੋਂ ਬਾਅਦ ਪਰੇਰਾ ਨੇ 94 ਗੇਂਦਾਂ ਵਿੱਚ ਆਪਣਾ ਪੰਜਵਾਂ ਅਰਧ ਸੈਂਕੜਾ ਪੂਰਾ ਕੀਤਾ। ਹੈਰਾਥ ਦਾ ਕੈਚ ਰਹਾਣੇ ਨੇ ਲਿਆ। ਪੰਡਯ ਨੇ ਪਹਿਲੇ ਸੈਸ਼ਨ ਦੇ ਅਖੀਰ ਵਿੱਚ ਗੇਂਦ ਹਾਸਲ ਕੀਤੀ ਅਤੇ ਪ੍ਰਦੀਪ ਨੂੰ ਬੋਲਡ ਕਰਕੇ ਆਪਣਾ ਪਹਿਲਾ ਟੈਸਟ ਲਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article