PUNJABMAILUSA.COM

ਪਹਿਲਾ ਟੈਸਟ : ਭਾਰਤ ਨੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 286 ਦੌਡ਼ਾਂ ਉੱਤੇ ਸਮੇਟੀ

ਪਹਿਲਾ ਟੈਸਟ : ਭਾਰਤ ਨੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 286 ਦੌਡ਼ਾਂ ਉੱਤੇ ਸਮੇਟੀ

ਪਹਿਲਾ ਟੈਸਟ : ਭਾਰਤ ਨੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 286 ਦੌਡ਼ਾਂ ਉੱਤੇ ਸਮੇਟੀ
January 05
21:35 2018

ਕੇਪਟਾਊਨ, 5 ਜਨਵਰੀ (ਪੰਜਾਬ ਮੇਲ)- ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਉੱਤੇ ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਉਸਦੀ ਪਹਿਲੀ ਪਾਰੀ ਵਿੱਚ 286 ਦੌੜਾਂ ਉੱਤੇ ਰੋਕਣ ਵਿੱਚ ਸਫਲਤਾ ਹਾਸਲ ਕਰ ਲਈ ਹੈ।
ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਉੱਤੇ ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਉਸਦੀ ਪਹਿਲੀ ਪਾਰੀ ਵਿੱਚ 286 ਦੌੜਾਂ ਉੱਤੇ ਰੋਕਣ ਵਿੱਚ ਸਫਲਤਾ ਹਾਸਲ ਕਰ ਲਈ ਹੈ।
ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਉੱਤੇ ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਉਸਦੀ ਪਹਿਲੀ ਪਾਰੀ ਵਿੱਚ 286 ਦੌੜਾਂ ਉੱਤੇ ਰੋਕਣ ਵਿੱਚ ਸਫਲਤਾ ਹਾਸਲ ਕਰ ਲਈ ਹੈ। ਭੁਵੀ ਨੇ 87 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਤੇ ਅਸ਼ਵਿਨ ਨੇ 21 ਦੌੜਾਂ ਬਦਲੇ ਦੋ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀ ਸ਼ੁਰੂਆਤ ਵਿੱਚ ਇੱਕ ਤਰ੍ਹਾਂ ਫੂਕ ਕੱਢ ਦਿੱਤੀ।
ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਦਿਨ ਦੀ ਖੇਡ ਖਤਮ ਹੋਣ ਤਕ 28 ਦੌੜਾਂ ਪਿੱਛੇ ਤਿੰਨ ਵਿਕਟ ਗਵਾ ਦਿੱਤੇ। ਓਪਨਰ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ ਗੈਰਜਿੰਮੇਵਾਰੀ ਲਾਲ ਵਿਕਟ ਗਵਾਏ। ਓਪਨਰ ਮੁਰਲੀ ਵਿਜੈ ਕੈਚ ਦੇ ਬੈਠਾ। ਵਿਜੈ ਨੇ ਇੱਕ, ਸ਼ਿਖਰ ਨੇ 16 ਅਤੇ ਵਿਰਾਟ ਨੇ 5 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਖਾਤਾ ਖੋਲ੍ਹੇ ਬਿਨਾਂ ਕਰੀਜ਼ ਉੱਤੇ ਟਿਕਿਆ ਹੈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭੁਵਨੇਸ਼ਵਰ ਨੇ ਮੇਜ਼ਬਾਨ ਟੀਮ ਦੇ 12 ਦੌੜਾਂ ਵਿੱਚ ਹੀ ਤਿੰਨ ਵਿਕਟਾਂ ਬਟੋਰ ਲਈਆਂ। ਭੁਵਨੇਸ਼ਵਰ ਨੇ ਡੀਨ ਐਲਗਰ (0) ਨੂੰ ਵਿਕਟ ਕੀਪਰ ਰਿੱਧੀਮਾਨ ਸਾਹਾ ਹੱਥੋਂ ਕੈਚ ਕਰਵਾਉਣ ਬਾਅਦ ਆਪਣੇ ਦੂਜੇ ਓਵਰ ਵਿੱਚ ਇਡੇਨ ਮਾਰਕਰਮ (5) ਨੂੰ ਟੰਗ ਅੜਿੱਕਾ ਆਊਟ ਕੀਤਾ।
ਭੁਵਨੇਸ਼ਵਰ ਨੇ ਇਸ ਤੋਂ ਬਾਅਦ ਆਪਣੇ ਤੀਜੇ ਓਵਰ ਵਿੱਚ ਹਾਸ਼ਿਮ ਆਮਲਾ 3 ਨੂੰ ਸਾਹਾ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਦਿੱਤਾ ਪਰ ਇਸ ਤੋਂ ਬਾਅਦ ਕਪਤਾਨ ਫੈਫ ਡੂ ਪਲੇਸਿਸ ਨਾਬਾਦ 37 ਤੇ ਏਬੀ ਡਿਵੀਲੀਅਰਜ਼ 59 ਨੇ ਚੌਥੇ ਵਿਕਟ ਲਈ 95 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਦੱਖਣੀ ਅਫਰੀਕਾ ਨੇ ਲੰਚ ਦੇ ਸਮੇਂ ਤਕ ਤਿੰਨ ਵਿਕਟਾ ਉੱਤੇ 107 ਦੌੜਾਂ ਬਣਾ ਕੇ ਕੁੱਝ ਹੱਦ ਤਕ ਵਾਪਸੀ ਕਰ ਲਈ। ਲੰਚ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਡਿਵੀਲੀਅਰਜ਼ (65) ਦੇ ਰੂਪ ਵਿੱਚ ਲੱਗਿਆ। ਯਾਰਕਰਮੈਨ ਜਸਪ੍ਰੀਤ ਬਮਰਾ ਨੇ ਡਿਵੀਲੀਅਰਜ਼ ਨੂੰ ਆਊਟ ਕਰਕੇ ਟੈਸਟ ਕਰੀਅਰ ਵਿੱਚ ਆਪਣਾ ਪਹਿਲਾ ਵਿਕਟ ਲਿਆ।
ਇਸ ਦੌਰਾਨ ਕਪਤਾਨ ਪਲੇਸਿਸ ਨੇ ਆਪਣੇ ਟੈਸਟ ਕਰੀਅਰ ਦਾ 16ਵਾਂ ਅਰਧ ਸੈਂਕੜਾਂ ਪੂਰਾ ਕੀਤਾ ਪਰ ਉਹ ਵੀ ਟੀਮ ਦੇ 162 ਦੇ ਸਕੋਰ ਉੱਤੇ ਹਾਰਦਿਕ ਪੰਡਯ ਦੀ ਗੇਂਦ ਉੱਤੇ ਵਿਕਟ ਕੀਪਰ ਸਾਹਾ ਨੂੰ ਕੈਚ ਦੇ ਬੈਠਾ। ਉਸਨੇ 104 ਗੇਂਦਾਂ ਵਿੱਚ 12 ਚੌਕਿਆਂ ਦੀ ਮੱਦਦ ਨਾਲ 62 ਦੌੜਾਂ ਬਣਾਈਆਂ। ਡੀਵਿਲੀਅਰਜ਼ ਅਤੇ ਪਲੇਸਿਸ ਨੇ ਚੌਥੇ ਵਿਕਟ ਦੇ ਲਈ 114 ਦੌੜਾਂ ਦੀ ਸਾਂਝੇਦਾਰੀ ਕੀਤੀ।
ਭੁਵੀ ਨੇ ਇਸ ਤੋਂ ਬਾਅਦ ਕਵਿੰਟਨ ਡੀ ਕਾਕ 43 ਨੂੰ ਸਾਹਾ ਹੱਥੋਂ ਕੈਚ ਕਰਵਾ ਕੇ ਮੇਜ਼ਵਾਲ ਟੀਮ ਨੂੰ ਛੇਵਾਂ ਝਟਕਾ ਦਿੱਤਾ। ਵਰਨੋਨ ਫਿਲੈਂਡਰ ਨੂੰ 43 ਨੂੰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਬੋਲਡ ਕੀਤਾ। ਡੀ ਕਾਕ ਅਤੇ ਫਲੈਂਡਰ ਨੇ ਛੇਵੇਂ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਦੇ 230 ਦੌੜਾਂ ਉੱਤੇ ਸੱਤ ਵਿਕਟ ਡੇਗ ਦਿੱਤੇ ਸਨ। ਕੇਸ਼ਵ ਮਹਾਰਾਜ 35 ਨੇ ਫਿਲੈਂਡਰ ਨਾਲ ਸੱਤਵੇਂ ਵਿਕਟ ਲਈ 19 ਅਤੇ ਕੈਗਿਸੋ ਰਬਾਦਾ 26 ਨਾਲ ਅੱਠਵੇਂ ਵਿਕਟ ਲਈ 37 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਸਕੋਰ 250 ਦੌੜਾਂ ਉੱਤੇ ਪੁੱਜ ਗਿਆ।
ਰਬਾਦਾ ਨੇ ਡੈੱਲ ਸਟੇਨ ਦੇ ਨਾਲ ਨੌਵੇਂ ਵਿਕਟ ਲਈ 22 ਦੌੜਾਂ ਦੀ ਸਾਂਝੇਦਾਰੀ ਕੀਤੀ। ਰਬਾਦਾ (26) ਨੂੰ ਅਸ਼ਵਿਨ ਨੇ ਵਿਕਟ ਕੀਪਰ ਸਾਹਾ ਹੱਥੋਂ ਕੈਚ ਕਰਵਾਇਆ। ਡੈਲ ਸਟੇਨ ਨੇ (ਨਾਬਾਦ 16) ਦੌੜਾਂ ਦਾ ਯੋਗਦਾਨ ਦਿੱਤਾ। ਮੋਰਨੇ ਮੋਰਕਲ (2) ਨੂੰ ਅਸ਼ਵਿਨ ਨੇ ਟੰਗ ਅੜਿੱਕਾ ਆਊਟ ਕਰਕੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 286 ਦੌੜਾਂ ਉੱਤੇ ਸਮੇਟ ਦਿੱਤੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

Read Full Article
    ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

Read Full Article
    APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

Read Full Article
    ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

Read Full Article
    ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

Read Full Article
    ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

Read Full Article