PUNJABMAILUSA.COM

ਪਹਿਲਾ ਕਸਾਧਾਰੀ ਸਿੱਖ ਹਾਕੀ (ਅੰਡਰ-19) ਟੂਰਨਾਮੈਂਟ 2 ਦਿਸੰਬਰ ਤੋਂ ਜਰਖੜ ਸਟੇਡੀਅਮ ਵਿਖੇ

ਪਹਿਲਾ ਕਸਾਧਾਰੀ ਸਿੱਖ ਹਾਕੀ (ਅੰਡਰ-19) ਟੂਰਨਾਮੈਂਟ 2 ਦਿਸੰਬਰ ਤੋਂ ਜਰਖੜ ਸਟੇਡੀਅਮ ਵਿਖੇ

ਪਹਿਲਾ ਕਸਾਧਾਰੀ ਸਿੱਖ ਹਾਕੀ (ਅੰਡਰ-19) ਟੂਰਨਾਮੈਂਟ 2 ਦਿਸੰਬਰ ਤੋਂ ਜਰਖੜ ਸਟੇਡੀਅਮ ਵਿਖੇ
November 26
16:54 2017

8 ਟੀਮਾਂ ਲੈਣਗੀਆਂ ਹਿੱਸਾ, ਜੇਤੂ ਟੀਮਾਂ ਨੂੰ ਮਿਲੇਗੀ 1 ਲੱਖ ਰੁਪਏ ਦੀ ਇਨਾਮੀ ਰਾਸ਼ੀ
ਲੁਧਿਆਣਾ, 26 ਨਵੰਬਰ (ਪੰਜਾਬ ਮੇਲ)- ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵੱਲੋਂ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਦੇ ਸਹਿਯੋਗ ਨਾਲ ਸਿੱਖ ਨੌਜਵਾਨ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਹਾਕੀ ਪ੍ਰਤੀ ਪ੍ਰੇਰਿਤ ਕਰਨ ਦੇ ਉਪਰਾਲਿਆਂ ਨਾਲ ਸ਼ੁਰੂ ਕੀਤਾ ਜਾ ਰਿਹਾ ਪਹਿਲਾ ਕੇਸਾਧਾਰੀ ਸਿੱਖ ਅੰਡਰ-19 ਸਕੂਲਜ਼ ਅਕਾਦਮੀਆਂ ਦਾ ਹਾਕੀ ਟੂਰਨਾਮੈਂਟ 2 ਤੋਂ 6 ਦਿਸੰਬਰ ਤੱਕ ਨੀਲੇ ਰੰਗ ਦੀ ਨਵੀਂ ਐਸਟਰੋਟਰਫ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਇਆ ਜਾ ਰਿਹਾ ਹੈ।ਅੰਤਰ-ਰਾਸ਼ਟਰੀ ਸਿੱਖ ਸਪੋਰਟਸ ਕਾਉਂਸਿਲ ਦੇ ਪ੍ਰਧਾਨ ਜਸਵੀਰ ਸਿੰਘ ਮੁਹਾਲੀ, ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੱਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਬੱਚਿਆਂ ਨੂੰ ਸਿੱਖੀ ਪ੍ਰਤੀ ਜੋੜਨ ਅਤੇ ਕੌਮੀ ਖੇਡ ਹਾਕੀ ਨੂੰ ਪ੍ਰਫੁੱਲਤ ਕਰਨ ਦਾ ਹੈ।ਇਸ ਟੂਰਨਾਮੈਂਟ ਵਿੱਚ ਉੱਤਰ ਬਾਰਤ ਦੀਆਂ ਨਾਮੀ 8 ਅਕਾਦਮੀਆਂ ਭਾਗ ਲੈਣਗੀਆਂ। ਜਿਹਨਾਂ ਵਿੱਚ ਓਲੰਪੀਅਨ ਸੁਰਜੀਤ ਅਕਾਦਮੀ ਜਲੰਧਰ, ਚੰਡੀਗੜ੍ਹ ਅਕਾਦਮੀ 42 ਸੈਕਟਰ, ਪੀ.ਆਈ.ਐੱਸ ਅਕਾਦਮੀ ਮੁਹਾਲੀ, ਬਾਬਾ ਉੱਤਮ ਸਿੰਘ ਅਕਾਦਮੀ ਖਡੂਰ ਸਾਹਿਬ, ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ, ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ, ਧਿਆਨ ਸਿੰਘ ਅਕਾਦਮੀ ਜੰਮੂ ਕਸ਼ਮੀਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਕੀ ਅਕਾਦਮੀ ਅੰਮ੍ਰਿਤਸਰ ਹਿੱਸਾ ਲੈਣਗੀਆਂ। ਸਿੱਖ ਕਾਉਂਸਿਲ ਦੇ ਜਨਰਲ ਸਕੱਤਰ ਮਹਾਂਵੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਤੋਂ ਇਲਾਵਾ ਸਰਵੋਤਮ ਖਿਡਾਰੀਆਂ ਨੂੰ ਵਧੀਆ ਅਵਾਰਡ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਜਿਸ ਵਿੱਚ ਚੈਂਪੀਅਨ ਟੀਮ ਨੂੰ 51,000 ਰੁਪਏ, ਉਪ-ਜੇਤੂ ਨੂੰ 31,000 ਰੁਪਏ, ਜਦਕਿ ਤੀਸਰੇ ਸਥਾਨ ਉੱਤੇ ਰਹਿਣ ਵਾਲੀ ਟੀਮ ਨੂੰ 21,000 ਰੁਪਏ ਦੀ ਇਨਾਮੀ ਰਾਸ਼ੀ ਅਤੇ ਯਾਦਗਾਰੀ ਟਰਾਫੀਆਂ ਦਿੱਤੀਆਂ ਜਾਣਗੀਆਂ। ਇਹ ਟੂਰਨਾਮੈਂਟ ਲੀਗ ਕਮ ਨਾਕ-ਆਉਟ ਪ੍ਰਣਾਲੀ ਦੇ ਅਧਾਰਿਤ ਖੇਡਿਆ ਜਾਵੇਗਾ। ਉਕਤ 8 ਟੀਮਾਂ ਨੂੰ ਵੱਖ-ਵੱਖ 2-2 ਪੂਲਾਂ ਵਿੱਚ ਵੰਡਿਆ ਜਾਵੇਗਾ। ਹਰ ਪੂਲ ਵਿੱਚੋਂ 2 ਸਰਵੋਤਮ ਟੀਮਾ ਸੈਮੀਫਾਇਨਲ ਲਈ ਕੁਆਲੀਫਾਈ ਕਰਨਗੀਆਂ।ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗੁਰਦੁਆਰਾ ਮੰਜੀ ਸਾਹਿਬ ਜਰਖੜ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਟੀਮਾਂ ਵਾਸਤੇ ਲੰਗਰ ਦੀ ਸੇਵਾ ਜਦਕਿ ਜਰਖੜ ਸਟੇਡੀਅਮ ਵਿਖੇ ਸਾਰੀਆਂ ਟੀਮਾਂ ਨੂੰ ਵਧੀਆ ਰਿਹਾਇਸ਼ ਮੁਹੱਈਆ ਕੀਤੀ ਜਾਵੇਗੀ। ਜਰਖਵ ਹਾਕੀ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਹਰ ਰੋਜ਼ 4 ਮੈਚ ਹੋਇਆ ਕਰਨਗੇ। ਜਿੰਨ੍ਹਾਂ ਵਿੱਚ 2 ਮੈਚ ਸੂਰਜ ਦੀ ਰੌਸ਼ਨੀ ਵਿੱਚ ਅਤੇ ਦੋ ਮੈਚ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਜਾਣਗੇ।ਇਹ ਮੇਚ ਦੁਪਹਿਰ 2 ਵਜੇ ਤੋਂ ਰਾਤ 8 ਵਜੇ ਤੱਕ ਚੱਲਿਆ ਕਰਨਗੇ। ਸਿੱਖ ਸਪੋਰਟਸ ਕਾਉਂਸਿਲ ਦੇ ਸਕੱਤਰ ਮਨਮੋਹਣ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ 2 ਦਿਸੰਬਰ ਨੂੰ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਦੁਪਿਹਰ 1 ਵਜੇ ਹੋਵੇਗਾ। ਇਸ ਦੌਰਾਨ ਵੱਖ-ਵੱਖ ਟੀਮਾ ਦਾ ਮਾਰਚ ਪਾਸਟ ਤੋਂ ਇਲਾਵਾ ਗੱਤਕਾ ਅਤੇ ਹੋਰ ਸਿੱਖ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਹੋਣਗੀਆਂ। ਇਸ ਟੂਰਨਾਮੈਂਟ ਦਾ ਉਦਘਾਟਨ ਉੱਘੀਆਂ ਸਿੱਖ ਸਖਸ਼ੀਅਤਾਂ ਵੱਲੋਂ ਕੀਤਾ ਜਾਵੇਗਾ। 6 ਦਿਸੰਬਰ ਨੂੰ ਹੋਣ ਵਾਲੇ ਫਾਇਨਲ ਮੈਚ ਅਤੇ ਪੰਜ ਦਿਸੰਬਰ ਨੂੰ ਖੇਡੇ ਜਾਣ ਵਾਲੇ ਸੈਮੀਫਾਇਨਲ ਮੈਚਾਂ ਦਾ ਅਕਾਲ ਚੈਨਲ ਯੂ.ਕੇ. ਤੋਂ ਸਿੱਧਾ ਪ੍ਰਸਾਰਣ ਹੋਵੇਗਾ।ਇਸ ਟੂਰਨਾਮੈਂਟ ਦੀਆਂ ਤਿਆਰੀਆਂ ਸਿੱਖ ਸਪੋਰਟਸ ਕਾਉਂਸਿਲ ਵੱਲੋਂ ਜ਼ੋਰਾਂ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਉਹਨਾਂ ਨੇ ਸਾਰੇ ਹਾਕੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਟੂਰਨਾਮੈਂਟ ਦੀ ਕਾਮਯਾਬੀ ਵਿੱਚ ਉਹ ਆਪਣਾ ਤਨ ਮਨ ਦਾ ਸਹਿਯੋਗ ਦੇਣ। ਟੂਰਨਾਮੈਂਟ ਦੇ ਫਾਇਨਲ ਸਮਾਰੋਹ ‘ਤੇ ਸਾਬਤ ਸੂਰਤ ਸਾਬਕਾ ਸਿੱਖ ਓਲੰਪੀਅਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਟੁਰਨਾਮੈਂਟ ਸੰਬੰਧੀ ਸਿੱਖ ਸਪੋਰਟਸ ਕਾਉਂਸਿਲ ਦੀ ਮੀਟਿੰਗ 30 ਨਵੰਬਰ ਨੂੰ ਹਾਕੀ ਖੇਡ ਸਟੇਡੀਅਮ ਜਰਖੜ ਵਿਖੇ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article