PUNJABMAILUSA.COM

ਪਲਵਲ ਦੀਆਂ ਗਲੀਆਂ ‘ਚ ਖੂਨੀ ਖੇਡ ਖੇਡਦਿਆਂ ਸਾਬਕਾ ਫੌਜੀ ਨੇ ਕੀਤੇ 6 ਕਤਲ

ਪਲਵਲ ਦੀਆਂ ਗਲੀਆਂ ‘ਚ ਖੂਨੀ ਖੇਡ ਖੇਡਦਿਆਂ ਸਾਬਕਾ ਫੌਜੀ ਨੇ ਕੀਤੇ 6 ਕਤਲ

ਪਲਵਲ ਦੀਆਂ ਗਲੀਆਂ ‘ਚ ਖੂਨੀ ਖੇਡ ਖੇਡਦਿਆਂ ਸਾਬਕਾ ਫੌਜੀ ਨੇ ਕੀਤੇ 6 ਕਤਲ
January 02
17:33 2018

ਫਰੀਦਾਬਾਦ, 2 ਜਨਵਰੀ (ਪੰਜਾਬ ਮੇਲ)- ਪਲਵਲ ਦੀਆਂ ਗਲੀਆਂ ਵਿੱਚ ਖ਼ੂਨੀ ਖੇਡ ਖੇਡਦਿਆਂ ਇਸ ਸਾਬਕਾ ਫ਼ੌਜੀ ਨੇ ਲੋਹੇ ਦੀ ਰਾਡ ਨਾਲ ਛੇ ਜਣਿਆਂ ਦਾ ਕਤਲ ਕਰ ਦਿੱਤਾ। ਮਾਨਸਿਕ ਤੌਰ ’ਤੇ ਅਸਥਿਰ ਸਾਬਕਾ ਫ਼ੌਜੀ ਬੀਤੀ ਅੱਧੀ ਰਾਤ ਨੂੰ ਦੋ ਤੋਂ ਚਾਰ ਵਜੇ ਦੇ ਦਰਮਿਆਨ ਹੱਥ ਵਿੱਚ ਰਾਡ ਲੈ ਕੇ ਨਿਕਲਿਆ ਤੇ ਉਸ ਨੇ ਦੋ ਘੰਟੇ ਵਿੱਚ ਹੀ ਆਗਰਾ ਚੌਕ ਅਤੇ ਕੈਂਪ ਕਾਲੋਨੀ ਦੇ ਰਸਤੇ ਦਰਮਿਆਨ ਛੇ ਲੋਕਾਂ ਦੀ ਜਾਨ ਲੈ ਲਈ। ਪਲਵਲ ਪੁਲੀਸ ਨੇ ਕਾਤਲ ਨੂੰ ਮਗਰੋਂ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਨਰੇਸ਼ ਧਨਕੜ (45) ਵਜੋਂ ਹੋਈ ਹੈ, ਜੋ ਪਲਵਲ ਦੇ ਮਛਗਰ ਪਿੰਡ ਦਾ ਰਹਿਣ ਵਾਲਾ ਹੈ। ਅੱਜਕੱਲ੍ਹ ਉਹ ਓਮੇਸ ਸੁਸਾਇਟੀ ਸੈਕਟਰ-2 ਵਿੱਚ ਰਹਿ ਰਿਹਾ ਸੀ।
ਇਸ ਤੋਂ ਪਹਿਲਾਂ ਪੁਲੀਸ ਨੂੰ ਅੱਜ ਜਿਵੇਂ ਹੀ ਵੱਖ-ਵੱਖ ਥਾਵਾਂ ਉਪਰ 6 ਕਤਲਾਂ ਬਾਰੇ ਪਤਾ ਲੱਗਾ ਤਾਂ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ। ਉਪਰੰਤ ਕਾਤਲ ਦੀ ਭਾਲ ਸ਼ੁਰੂ ਕੀਤੀ ਗਈ। ਇੱਕ ਹਸਪਤਾਲ ਦੇ ਸੀਸੀਟੀਵੀ ਕੈਮਰੇ ਨਾਲ ਕਾਤਲ ਦੀ ਪਛਾਣ ਕੀਤੀ ਗਈ। ਦੋ ਘੰਟੇ ਦੀ ਮੁਸ਼ੱਕਤ ਮਗਰੋਂ ਪੁਲੀਸ ਨੇ ਧਨਕੜ ਨੂੰ ਆਦਰਸ਼ ਨਗਰ ਕਾਲੋਨੀ ਵਿੱਚ ਸੁਖਰਾਮ ਹਸਪਤਾਲ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਉਹਦੇ ਹੱਥ ਵਿੱਚ ਰਾਡ ਸੀ। ਸੂਤਰਾਂ ਮੁਤਾਬਕ ਧਨਕੜ ਨੇ ਪੁਲੀਸ ਪਾਰਟੀ ’ਤੇ ਵੀ ਹਮਲਾ ਕੀਤਾ, ਪਰ ਕਾਫ਼ੀ ਮੁਸ਼ੱਕਤ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ। ਕਾਤਲ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਅਜੇ ਵੀ ਦਹਿਸ਼ਤ ਦਾ ਮਹੌਲ ਹੈ। ਧਨਕੜ ਨੇ ਕਤਲ ਕਿਉਂ ਕੀਤੇ, ਇਸ ਬਾਰੇ ਭੇਤ ਅਜੇ ਵੀ ਬਰਕਰਾਰ ਹੈ।
ਜਾਣਕਾਰੀ ਅਨੁਸਾਰ ਨਰੇਸ਼ ਧਨਕੜ ਨੇ ਪਹਿਲਾਂ ਇਕ ਨਿੱਜੀ ਹਸਪਤਾਲ ਦੇ ਬਾਹਰ ਸੁੱਤੀ ਪਈ ਅੰਜੁਮ ਨਾਂ ਦੀ ਔਰਤ ਨੂੰ ਨਿਸ਼ਾਨਾ ਬਣਾਇਆ। ਕਤਲ ਦੀ ਇਹ ਵਾਰਦਾਤ ਖੇਤਰ ’ਚ ਲੱਗੇ ਇਕ ਸੀਸੀਟੀਵੀ ਕੈਮਰੇ ਵਿੱਚ ਦਰਜ ਹੋ ਗਈ ਸੀ। ਮਗਰੋਂ ਕਾਤਲ ਆਗਰਾ ਰੋਡ ’ਤੇ ਗਿਆ, ਜਿੱਥੇ ਉਸ ਨੇ ਤਿੰਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਅੱਗੇ ਜਾ ਕੇ ਉਸ ਨੇ ਦੋ ਹੋਰ ਜਣਿਆਂ ’ਤੇ ਰਾਡ ਨਾਲ ਹਮਲਾ ਕੀਤਾ। ਮ੍ਰਿਤਕਾਂ ’ਚੋਂ ਅਜੇ ਕੁਝ ਦੀ ਸ਼ਨਾਖ਼ਤ ਨਹੀਂ ਹੋ ਸਕੀ। ਸਾਰੇ ਕਤਲ ਹਸਪਤਾਲ ਤੋਂ ਦੂਰ 100 ਮੀਟਰ ਦੇ ਦਾਇਰੇ ਵਿੱਚ ਹੋਏ। ਧਨਕੜ ਨੇ ਮੋਤੀ ਨਗਰ ਦੇ ਚੌਕੀਦਾਰ, ਰਸੂਲਪੁਰ ਰੋਡ ਤੋਂ ਸੁਰੇਸ਼ ਇੰਜਨੀਅਰਿੰਗ ਵਰਕਸ ਦੇ ਚੌਕੀਦਾਰ, ਰਸੂਲਪੁਰ ਰੋਡ ਮਾਰਕੀਟ ਦੇ ਚੌਕੀਦਾਰ ਸਣੇ ਕੁੱਲ 6 ਲੋਕਾਂ ਉਪਰ ਹਮਲਾ ਕੀਤਾ।
ਡੀਐਸਪੀ ਪੁਲੀਸ ਅਭਿਮੰਨਿਊ ਲੋਹਾਨ ਨੇ ਕਿਹਾ ਕਿ ਪਹਿਲੀ ਨਜ਼ਰੇ ਲਗਦਾ ਹੈ ਕਿ ਮੁਲਜ਼ਮ ਨੇ ਕਤਲ ਬਿਨਾਂ ਕਿਸੇ ਵਜ੍ਹਾ ਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਖ਼ੁਦ ਦੇ ਸਿਰ ਉਪਰ ਵੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਬ੍ਰੇਨ ਹੈਮਰੇਜ ਹੋਣ ਕਰਕੇ ਫਰੀਦਾਬਾਦ ਤੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹਸਪਤਾਲ ਵਿੱਚ ਮੁਲਜ਼ਮ ਦੀ ਮਨੋਵਿਗਿਆਨਕ ਪੱਖੋਂ ਵੀ ਜਾਂਚ ਕਰਾਈ ਜਾਵੇਗੀ। ਇਸੇ ਦੌਰਾਨ ਧਨਕੜ ਦਾ ਸ਼ਿਕਾਰ ਬਣੇ ਲੋਕਾਂ ਦੀ ਪਛਾਣ ਅੰਜੁਮ, ਖੇਮਚੰਦ, ਸੀਤਾਰਾਮ, ਸੁਭਾਸ਼, ਇੱਕ ਸਾਧੂ ਤੇ ਇੱਕ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article