PUNJABMAILUSA.COM

ਪਰਮੀਸ਼ ਵਰਮਾ ਹਮਲਾ ਮਾਮਲਾ; ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਫੇਸਬੁੱਕ ਆਈ.ਡੀ. ‘ਤੇ ਸਟੇਟਸ ਅਪਲੋਡ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

April 21
16:45 2018

ਮੋਹਾਲੀ, 21 ਅਪ੍ਰੈਲ (ਪੰਜਾਬ ਮੇਲ)-ਬੀਤੇ ਦਿਨੀਂ ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਕਾਤਲਾਨਾ ਹਮਲਾ ਕਰਨ ਦੀ ਫੇਸਬੁੱਕ ‘ਤੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁਕ ਆਈ. ਡੀ. ‘ਤੇ ਸਟੇਟਸ ਅਪਲੋਡ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਕੁਲਦੀਪ ਸਿੰਘ ਨਿਵਾਸੀ ਪਿੰਡ ਸੁਲਤਾਨ ਵਾਲਾ ਜ਼ਿਲਾ ਫਿਰੋਜ਼ਪੁਰ ਦੇ ਰੂਪ ਵਿਚ ਹੋਈ।
ਏ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ ਪੰਜਾਬ ਵਿਚ ਸਰਗਰਮ ਖਤਰਨਾਕ ਗੈਂਗਸਟਰਾਂ ਦੀ ਫੇਸਬੁੱਕ ਆਈ. ਡੀ., ਮੋਬਾਇਲ ਫੋਨ ਅਤੇ ਲੈਪਟਾਪ ਦੀ ਵਰਤੋਂ ਕਰਦਾ ਸੀ ਅਤੇ ਪੰਜਾਬ ਵਿਚ ਅਮੀਰ ਲੋਕਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਫਿਰੌਤੀਆਂ ਦੀ ਮੰਗ ਕਰਦਾ ਸੀ।
ਦੱਸਣਯੋਗ ਹੈ ਕਿ 13 ਅਪ੍ਰੈਲ ਦੀ ਦੇਰ ਰਾਤ ਪਰਮੀਸ਼ ਵਰਮਾ ‘ਤੇ ਗੈਂਗਸਟਰਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਸੈਕਟਰ-91 ਵਿਚ ਉਨ੍ਹਾਂ ‘ਤੇ ਗੈਂਗਸਟਰਾਂ ਵਲੋਂ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਈ ਸੀ। ਫਿਲਹਾਲ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਕੁਲਦੀਪ ਸਿੰਘ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article